ਪਟਿਆਲਾ

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਫੋਰਸ ਤਿਆਰ : ਸੇਖੋਂ

ਪਟਿਆਲਾ (ਮਧੂਸਾਰ ਬਿਊਰੋ) ਮੌਨਸੂਨ ਦੀ ਪਹਿਲੀ ਬਰਸਾਤ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਬੱਦਲ ਫ਼ਟਣ ਕਾਰਨ ਹੜਾਂ ਦੀ ਸਥਿਤੀ ਬਣ ਗਈ ਹੈ।ਉੱਤਰੀ ਭਾਰਤ ਵਿੱਚ ਵੀ ਲਗਾਤਾਰ ਹੋ ਰਹੀ ਬਰਸਾਤ ਨੇ ਲੋਕਾਂ ਦੇ ਮਨਾਂ ਵਿੱਚ ਡਰ ਦੀ ਸਥਿਤੀ ਬਨਾ ਦਿੱਤੀ ਹੈ।

ਇਸੇ ਸਬੰਧ ਵਿੱਚ ਸਿਵਲ ਡਿਫ਼ੈਂਸ ਪਟਿਆਲਾ ਦੇ ਚੀਫ਼ ਵਾਰਡਨ ਸ੍ਰੀ ਕੇ.ਐਸ.ਸੇਖੋਂ ਵਲੋਂ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਸਮੂਹ ਸਿਵਲ ਡਿਫ਼ੈਂਸ ਵਾਰਡਨਜ਼ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਅਲੱਗ-ਅਲੱਗ ਸੀ.ਡੀ. ਪੋਸਟਾਂ ਤੋਂ ਸਿਵਲ ਡਿਫ਼ੈਂਸ ਦੇ ਵਾਰਡਨਜ਼ ਨੇ ਭਾਗ ਲਿਆ। ਮੀਟਿੰਗ ਵਿੱਚ ਸੀ.ਡੀ. ਵਾਰਡਨਜ਼ ਨੂੰ ਹਰ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਗਿਆ । ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇ-ਨਜਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਕਿਸੇ ਵੇਲੇ ਵੀ ਡਿਊਟੀ ਲਈ ਬੁਲਾਇਆ ਜਾ ਸਕਦਾ ਹੈ।
ਯਾਦ ਰਹੇ ਕਿ ਸਿਵਲ ਡਿਫ਼ੈਂਸ ਸਰਕਾਰ ਵਲੋਂ ਬਣਾਈ ਇੱਕ ਅਜਿਹੀ ਫ਼ੋਰਸ ਹੈ ਜੋ ਲੋਕਾਂ ਰਾਹੀਂ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨਾਲ ਮਿਲ ਕੇ ਕਿਸੇ ਵੀ ਕੁਦਰਤੀ ਜਾਂ ਕਿਸੇ ਵਿਅਕਤੀ ਵਲੋਂ ਪੈਦਾ ਕੀਤੀ ਆਪਦਾ ਵੇਲੇ ਹੋਏ ਨੁਕਸਾਨ ਨੂੰ ਘੱਟ ਕਰਨ ਵਿੱਚ ਅਤੇ ਲੋਕਾਂ ਦਾ ਮਨੋਬਲ ਉੱਚਾ ਰੱਖਣ ਵਿੱਚ ਸਹਿਯੋਗ ਕਰਦੀ ਹੈ। ਮੀਟਿੰਗ ਵਿੱਚ ਡਿਪਟੀ ਚੀਫ਼ ਵਾਰਡਨ ਭੁਪਿੰਦਰ ਸਿੰਘ ਸੋਹੀ ਨੇ ਦਸਿੱਆ ਕਿ ਕੋਈ ਵੀ ਵਿਅਕਤੀ, ਜੋ ਅੱਠ ਜਮਾਤਾਂ ਪੜਿਆ ਹੋਵੇ, ਸਿਹਤ ਪੱਖੋਂ ਤੰਦਰੁਸਤ ਹੋਵੇ ਅਤੇ ਜਿਸ ਵਿੱਚ ਆਪਣੇ ਦੇਸ਼ ਅਤੇ ਲੋਕਾਂ ਲਈ ਕੁੱਝ ਕਰਨ ਦਾ ਜਜ਼ਬਾ ਹੋਵੇ, ਉਹ ਸਿਵਲ ਡਿਫ਼ੈਂਸ ਦਾ ਮੈਂਬਰ ਬਣ ਸਕਦਾ ਹੈ ।ਇਹ ਵੀ ਦੱਸਣਯੋਗ ਹੈ ਕਿ ਸਿਵਲ ਡਿਫ਼ੈਂਸ ਦੇ ਸਾਰੇ ਵਾਰਡਨਜ਼ ਬਿਨਾਂ ਕਿਸੇ ਸਰਕਾਰੀ ਮਦਦ ਦੇ ਨਿਸ਼ਕਾਮ ਸੇਵਾ ਕਰਦੇ ਹਨ।.

Leave a Reply

Your email address will not be published. Required fields are marked *