ਲੋਕਸਭਾ 2024 ਚ ਜਿੱਤਾਂਗੇ 13 ਦੀਆਂ 13 ਸੀਟਾਂ :-ਮੋਹਿਤ ਮੋਹਿੰਦਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕ ਸਭਾ ਚੋਣਾ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਨੇ ਆਪਣੇ ਸੰਗਠਨ ਮਜ਼ਬੂਤ ਕਰਨ ਦੇ ਲਈ ਪੂਰੀ ਤਾਕਤ ਲਗਾ ਦਿੱਤੀ ਹੈ ਅਤੇ ਲਗਾਤਾਰ ਵਰਕਰ ਮੀਟਿੰਗਾਂ ਸ਼ੁਰੂ ਕਰ ਦਿੱਤੀ ਹਨ ਬੀਤੇ ਦਿਨ ਬਲਾਕ ਕਾਂਗਰਸ ਕਮੇਟੀ ਬਿਸ਼ਨ ਨਗਰ ਦੀ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੁਣ ਸਮਾ ਆ ਗਿਆ ਹੈ ਜਦੋਂ ਦੇਸ਼ ਵਾਸ਼ੀਆਂ ਨੂੰ ਸਮਝਣਾ ਪਵੇਗਾ ਕਿ ਇਕਲੌਤੀ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਸਭ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ ਅਤੇ ਦੇਸ਼ ਦੀ ਅਜਾਦੀ ਤੋਂ ਲੈ ਕੇ ਦੇਸ਼ ਦੇ ਵਿਕਾਸ ਵਿਚ ਵਿਚ ਕਾਂਗਰਸ ਪਾਰਟੀ ਦਾ ਵਡਾ ਯੋਗਦਾਨ ਰਿਹਾ ਹੈ ਇਸ ਮੌਕੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਕਈ ਵਡੇ ਲੀਡਰਾਂ ਨੇ ਆਪਣੀ ਜਾਨਾ ਦੀ ਕੁਰਬਾਨੀ ਦੇ ਕੇ ਪੰਜਾਬ ਨੂੰ ਕਾਲੇ ਦੌਰ ਚੋ ਬਾਹਰ ਕੱਢਿਆ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ ਕਾਇਮ ਕੀਤੀ ਸੀ । ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਜਾਬਤੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਆਉਣ ਵਾਲੀ 2024 ਦੀ ਲੋਕ ਸਭਾ ਚੋਣਾ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਨਾਲ ਲੜੇਗੀ ਅਤੇ ਪੰਜਾਬ ਦੀ 13 ਦੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ
ਇਸ ਮੌਕੇ ਬਲਾਕ ਕਾਂਗਰਸ ਬਿਸ਼ਨ ਨਗਰ ਦੇ ਪ੍ਰਧਾਨ ਰਾਜੇਸ਼ ਸ਼ਰਮਾ ਰਾਜੂ ਨੇ ਮੋਹਿਤ ਮਹਿੰਦਰਾ ਨੂੰ ਕਾਂਗਰਸ ਵਰਕਰਾਂ ਦੀ ਭਾਵਨਾਵਾਂ ਤੋਂ ਜਾਣੂ ਕਰਵਾਂਦਿਆਂ ਕਿਹਾ ਕਿ ਇਸ ਸਮੇ ਪਾਰਟੀ ਪੂਰੀ ਤਰਾਂ ਇਕਜੁਟ ਹੈ ਅਤੇ ਹਰ ਵਰਕਰ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਪਰ ਜੋ ਲੋਕ ਜਾਬਤੇ ਚ ਨਾ ਰਹਿ ਕੇ ਪਾਰਟੀ ਵਰਕਰਾਂ ਦਾ ਮਨੋਬਲ ਤੋੜ ਰਹੇ ਹਨ ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ ਇਸ ਮੌਕੇ ਅਨਿਲ ਮੋਦਗਿਲ , ਸੇਵਾ ਬਰਸ਼ਠ, ਗੁਲਾਬ ਰਾਏ ਗਰਗ, ਵਿਕਰਮਜੀਤ ਸਿੰਘ ਹਨੀ ਵੜੈਚ ,ਗੋਗੀ ਪੂਨੀਆ ,ਮਨੋਜ ਠਾਕੁਰ, ਅਨੀਤਾ ਸ਼ਰਮਾ,ਰਵਿੰਦਰ ਟੋਨੀ, ਰਾਜਨ ਕੁਮਾਰ,ਨਵਦੀਪ ਸ਼ਰਮਾ, ਨਰਿੰਦਰ ਗੋਲਡੀ ,ਮਨੋਜ ਅੰਗਰਿਸ਼,ਮਨਜੀਤ ਚਿਤਰਕਾਰ,ਕੁਲਵਿੰਦਰ ਸਿੰਘ,ਸ਼ੀਸ਼ ਪਾਲ ਮਿੱਤਲ,ਤਨਵੀਰ ਸਿੰਘ ਮਨੀ ਕੋਹਲੀ,ਜਗਦੀਸ਼ ਕੁਮਾਰ, ਕੈਲਾਸ਼ ਪਰੋਹਿਤ, ਨੀਰਜ ਜੈਨ,ਜਿਓਨਾ ਖਾਨ , ਲਲਿਤਾ ਰਾਓ, ਜਸਵਿੰਦਰ ਕੌਰ, ਸਵਰਨਜੀਤ ਕੌਰ, ਗੁਰਵਿੰਦਰ ਕੌਰ,ਸੋਨੂੰ ਡੀ ਸੀ ਡਬਲਯੂ,ਅਤੇ ਸ਼ਮੀ ਖ਼ਾਨ ਆਦਿ ਮੌਜੂਦ ਸਨ

