ਜੈ ਜਵਾਨ ਕਲੋਨੀ ਵਾਸੀਆਂ ਅਤੇ ਸਮਾਜ ਸੇਵਾ ਹਿੱਤ ਵਿੱਚ ਕਾਰਜ ਕਰਨ ਸਬੰਧੀ ਹੋਇਆ ਜੈ ਜਵਾਨ ਵੈਲਫੇਅਰ ਸੋਸਾਇਟੀ ਦਾ ਗਠਨ
ਪਰਮਿੰਦਰ ਪਾਲ ਸਿੰਘ ਵੜੈਚ ਪ੍ਰਧਾਨ, ਰਾਕੇਸ਼ ਕੁਮਾਰ ਸ਼ਰਮਾ ਮੁੱਖ ਸਲਾਹਕਾਰ, ਅਮੀਤ ਕੁਮਾਰ ਵੈਦ ਦੀ ਜਨਰਲ ਸਕੱਤਰ ਵਜੋਂ ਹੋਈ ਚੋਣ
ਪਟਿਆਲਾ : ਬਡੂੰਗਰ ਅਧੀਨ ਆਉਂਦੀ ਜੈ ਜਵਾਨ ਕਲੋਨੀ ਵਿਖੇ ਕੁੱਝ ਸੁਝਵਾਨ ਵਿਅਕਤੀਆਂ ਵਲੋਂ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਅਤੇ ਸਮਾਜ ਹਿੱਤ ਵਿੱਚ ਨਿਰਸਵਾਰਥ ਕਾਰਜ ਕਰਨ ਦੇ ਸਬੰਧ ਵਿੱਚ ਇੱਕ ਸੰਸਥਾ ਦੇ ਗਠਨ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ। ਵਿਚਾਰ ਚਰਚਾ ਕਰਨ ਤੋਂ ਬਾਅਦ ਜੈ ਜਵਾਨ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ, ਜਿਸਦੇ ਪ੍ਰਧਾਨ ਵਜੋਂ ਜੁੰਮੇਵਾਰੀ ਪਰਮਿੰਦਰਪਾਲ ਸਿੰਘ ਵੜੈਚ ਨੂੰ ਸੌਂਪੀ ਗਈ। ਇਸ ਦੌਰਾਨ ਨਵ—ਨਿਯੁਕਤ ਪ੍ਰਧਾਨ ਪਰਮਿੰਦਰਪਾਲ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਦਿਆਂ ਕਿਹਾ ਕਿ ਜੈ ਜਵਾਨ ਕਲੋਨੀ ਦੇ ਪਰਿਵਾਰਾਂ ਦੇ ਵਿਦਿਆਰਥੀ ਬੱਚਿਆਂ ਦੀ ਸਕੂਲ ਆਉਣ ਜਾਣ ਸਬੰਧੀ ਰਸਤੇ ਦੀ ਵੱਡੀ ਸਮੱਸਿਆ ਹੈ। ਜਿਸਦੇ ਸਮਾਧਾਨ ਲਈ ਕਲੋਨੀ ਵਾਸੀਆਂ ਵਲੋਂ ਬੀਤੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸੋਸਾਇਟੀ ਦੇ ਅਹੁਦੇਦਾਰਾਂ ਦੀ ਸਹਿਮਤੀ ਅਨੁਸਾਰ ਇਸ ਸਮੱਸਿਆ ਦੇ ਹਲ ਸਬੰਧੀ ਸੰਘਰਸ਼ ਤੇਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਮਾਜ ਸੇਵਾ ਅਤੇ ਇਲਾਕੇ ਦੀ ਖੁਸ਼ਹਾਲੀ ਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕੁਰੀਤੀਆਂ ਵਿਰੁੱਧ ਕਾਰਜ ਕਰਨੇ ਹੀ ਜੈ ਜਵਾਨ ਵੈਲਫੇਅਰ ਸੋਸਾਇਟੀ ਦੇ ਮੁੱਖ ਕਾਰਜ ਹੋਣਗੇ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਪਾਲ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਸ਼ਰਮਾ ਮੁੱਖ ਸਲਾਹਕਾਰ, ਅਮੀਤ ਕੁਮਾਰ ਵੈਦ ਜਨਰਲ ਸਕੱਤਰ, ਮੁਹੰਮਦ ਜੂਨੇਦ ਆਲਮ ਕੈਸ਼ੀਅਰ, ਰਮਨਦੀਪ ਸਿੰਘ ਸਕੱਤਰ, ਸੋਮ ਰਾਜ ਪ੍ਰੈਸ ਸਕੱਤਰ, ਦਿਨੇਸ਼ ਕੁਮਾਰ ਸਲਾਹਕਾਰ, ਰਾਜ ਸ਼ਰਮਾ, ਰਣਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਸੁਖਵਿੰਦਰ ਸਿੰਘ ਪ੍ਰਚਾਰ ਸਕੱਤਰ ਅਤੇ ਰਿੰਕੂ ਕੁਮਾਰ, ਸੁਰਿੰਦਰ ਕੁਮਾਰ, ਸੁਰਜ ਘਈ, ਸੁਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਗਿੱਲ, ਦਰਸ਼ਨ ਸਿੰਘ ਦੀ ਮੈਂਬਰ ਕਾਰਜਕਾਰੀ ਵਜੋਂ ਚੋਣ ਸਰਬ ਸੰਮਤੀ ਨਾਲ ਕੀਤੀ ਗਈ।

