ਪਟਿਆਲਾ

ਰਾਸ਼ਟਰੀ ਪੱਧਰ ਤੇ ਕਲਾ ਉਤਸਵ ਵਿੱਚ ਪਰਨੀਤ ਕੌਰ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 15 ਜਨਵਰੀ 2024 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਦੀ ਵਿਦਿਆਰਥਣ ਪਰਨੀਤ ਕੌਰ ਜੋ ਕਿ ਰਾਸ਼ਟਰੀ ਪੱਧਰ ਤੇ ਹੋਏ ਕਲਾ ਉਤਸਵ ਪ੍ਰਤੀਯੋਗਤਾ ਵਿੱਚ ਪੰਜਾਬ ਵੱਲੋਂ ਪ੍ਰਤੀਯੋਗੀ ਚੁਣੀ ਗਈ ਸੀ , ਤੀਜਾ ਸਥਾਨ ਪ੍ਰਾਪਤ ਕਰਕੇ ਬਰਾਊਂਸ ਮੈਡਲ Bronze medel ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚੀ । ਜ਼ਿਕਰਯੋਗ ਹੈ ਕਿ ਵਿਦਿਆਰਥਣ ਨੇ ਪਹਿਲਾਂ ਬਲਾਕ ਪੱਧਰ ਤੇ ਫਿਰ ਜ਼ਿਲਾ ਪੱਧਰ ਤੇ ਅਤੇ ਸਟੇਟ ਪੱਧਰ ਤੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ । ਹੁਣ ਵਿਦਿਆਰਥਣ ਨੇ ਜਿੱਥੇ ਰਾਸ਼ਟਰੀ ਪੱਧਰ ਦੀ ਕਲਾ ਉਤਸਵ ਪ੍ਰਤੀਯੋਗਿਤਾ ਵਿੱਚ ਬਰਾਉਂਸ ਮੈਡਲ Bronze medal ਪ੍ਰਾਪਤ ਕਰਕੇ 38 ਪ੍ਰਤੀਯੋਗੀਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਉੱਥੇ ਹੀ ਸਿੱਖਿਆ ਵਿਭਾਗ ਦਾ ਵੀ ਨਾਮ ਰੌਸ਼ਨ ਕੀਤਾ

ਇਸ ਮੌਕੇ ਤੇ ਅੱਜ ਸਕੂਲ ਪਹੁੰਚਣ ਤੇ ਵਿਦਿਆਰਥਣ ਦਾ ਸਕੂਲ ਪ੍ਰਿੰਸੀਪਲ ਸਾਹਿਬ ਸ਼੍ਰੀ ਸਤੀਸ਼ ਕੁਮਾਰ ਜੀ ਵੱਲੋਂ ਨਿਘਾ ਸਵਾਗਤ ਕੀਤਾ ਗਿਆ ਵਿਦਿਆਰਥਣ ਦੇ ਸਵਾਗਤ ਲਈ ਸ੍ਰੀ ਅਮਰਜੀਤ ਭਾਟੀਆ ਆਪ ਆਗੂ ਸ੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਸ਼੍ਰੀ ਕੁੰਦਨ ਗੋਗੀਆ ਜੀ ਆਪ ਆਗੂ ਸ੍ਰੀ ਹਿਮਾਂਸ਼ੂ ਜੀ ਆਪ ਆਗੂ ਸ੍ਰੀ ਰੋਹਿਤ ਕੁਮਾਰ ਆਪ ਆਗੂ ਸ਼੍ਰੀ ਸੁਨੀਤ ਨੰਦਾ ਆਪ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਵਿਦਿਆਰਥਣ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਲੇ ਦੇ ਐਸ ਡੀ ਐਮ ਮੈਡਮ ਜੀ ਵੱਲੋਂ ਵੀ ਵਿਦਿਆਰਥਣ ਨੂੰ ਸਨਮਾਨ ਦੇ ਕੇ ਉਤਸ਼ਾਹਿਤ ਕੀਤਾ। ਸਕੂਲ ਪ੍ਰਿੰਸੀਪਲ ਸਾਹਿਬ ਸ਼੍ਰੀ ਸਤੀਸ਼ ਕੁਮਾਰ ਜੀ ਵੱਲੋਂ ਇਸ ਮੌਕੇ ਤੇ ਕਿਹਾ ਗਿਆ ਕਿ ਵਿਦਿਆਰਥਣ ਨੇ ਜਿੱਥੇ ਸਕੂਲ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ ਉੱਥੇ ਹੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ , ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਹਰਿੰਦਰ ਕੌਰ ਜੀ ਦੀ ਸਿੱਖਿਆ ਖੇਤਰ ਵਿੱਚ ਕਲਾ ਸਬੰਧੀ ਗਤੀਵਿਧੀਆਂ ਤੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਚਮਕਾਇਆ ਹੈ ਜੀ ਇਸ ਮੌਕੇ ਸ੍ਰੀ ਦਿਨੇਸ਼ ਕੁਮਾਰ ਲੈਕਚਰਾਰ ਕਮਰਸ ਸ੍ਰੀ ਨਵਜੋਤ ਸਿੰਘ, ਦਸਮਜੋਤ ਸਿੰਘ ਅਤੇ ਪੂਰਾ ਸਟਾਫ ਵਿਦਿਆਰਥਨ ਦੇ ਸਨਮਾਨ ਲਈ ਹਾਜ਼ਰ ਸੀ

Leave a Reply

Your email address will not be published. Required fields are marked *