ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ ਦੀ ਸਫਲਤਾਪੂਰਵਕ ਸਮਾਪਤੀ

ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਬਣਿਆ ਓਵਰਆਲ ਚੈਂਪੀਅਨ

ਕਮਲਜੀਤ ਕੌਰ ਝੁਨੀਰ ਅਤੇ ਸੁਰਤੋਜ ਸਿੰਘ ਯੂਨੀਵਰਸਿਟੀ ਕੈਂਪਸ ਬਣੇ ਸਰਵੋਤਮ ਖਿਡਾਰੀ

(ਲਗਭਗ 45 ਕਾਲਜਾਂ ਦੇ 800 ਐਥਲੀਟਸ ਨੇ ਲਿਆ ਹਿੱਸਾ)

ਪਟਿਆਲਾ 25 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰੋ. ਅਰਵਿੰਦ ਮਾਣਯੋਗ ਵਾਈਸ ਚਾਂਸਲਰ ਦੀ ਸਰਪ੍ਰਸਤੀ ਅਤੇ ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਕਰਵਾਈ ਗਈ 58ਵੀਂ ਸਾਲਾਨਾ ਐਥਲੈਟਿਕ ਮੀਟ, 2021-22 ਅੱਜ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ਤਿੰਨ ਦਿਨ ਚੱਲੇ ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ਵਿੱਚ ਲਗਭਗ 800 ਖਿਡਾਰੀ/ਖਿਡਾਰਣਾਂ ਭਾਗ ਲੈ ਰਹੇ ਹਨ।

ਮੁਕਾਬਲਿਆਂ ਦੇ ਆਖਰੀ ਦਿਨ ਵੀ ਖਿਡਾਰੀਆਂ ਵੱਲੋਂ ਨਵੇਂ ਰਿਕਾਰਡ ਕਾਇਮ ਕੀਤੇ ਗਏ, ਜਿਹਨਾਂ ਵਿਚ ਹੈਮਰ ਥਰੋਅ ਵਿਚ ਐਸਐਸਡੀ ਕਾਲਜ ਬਰਨਾਲਾ ਦੇ ਦਮਨੀਤ ਸਿੰਘ ਨੇ 65.02 ਮੀਟਰ (ਪੁਰਾਣਾ ਰਿਕਾਰਡ 63.91 ਮੀਟਰ ਲਵਜੀਤ ਸਿੰਘ, ਫਿਜ਼ੀਕਲ ਕਾਲਜ ਚੁਪਕੀ, 2015); 3000ਮੀਟਰ ਸਟੀਪਲਚੇਜ਼ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਪ੍ਰਿੰਸ ਨੇ 9:36.79 ਸੈਕਿੰਡ ਨਾਲ (ਪੁਰਾਣਾ ਰਿਕਾਰਡ 9:48.53 ਸੈਕਿੰਡ, ਸੁਭਾਸ਼ ਕੁਮਾਰ, ਚਹਿਲ ਫਿਜ਼ੀਕਲ ਕਾਲਜ ਕਲਿਆਣ, 2018); 5000ਮੀਟਰ ਦੌੜ ਵਿਚ ਹਰਮਿਲਨ ਬੈਂਸ ਨੈ 16:34.49 ਸੈਕਿੰਡ ਨਾ (ਪੁਰਾਣਾ ਰਿਕਾਰਡ 17:14.82 ਸੈਕਿੰਡ ਸੁਮਨ ਰਾਣੀ ਪੀਐਮਐਨ ਕਾਲਜ ਰਾਜਪੁਰਾ, 2017) ਨੇ ਆਪੋ ਆਪਣੇ ਈਵੈਂਟਾਂ ਵਿਚ ਸਰਵੌਤਮ ਖੇਡ ਦਾ ਪ੍ਰਦਰਸ਼ਨ ਕਰਕੇ ਨਵੇਂ ਰਿਕਾਰਡ ਬਣਾਏ। ਖੇਡ ਮੁਕਾਬਲਿਆਂ ਦੇ ਅੰਤਿਮ ਦਿਨ ਡਾ. ਅਨੁਪਮਾ, ਡੀਨ ਵਿਦਿਆਰਥੀ ਭਲਾਈ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਤੇ ਸਮੂਹ ਖੇਡ ਵਿਭਾਗ ਵੱਲੋਂ ਆਏ ਹੋਏ ਪਤਵੰਤੇ ਸੰਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਜਿਨ੍ਹਾਂ ਵਿੱਚ ਡਾ. ਕੁਲਵੰਤ ਕੌਰ ਫਿਜ਼ੀਕਲ ਕਾਲਜ ਚੁਪਕੀ, ਡਾ. ਗੀਤਾ ਠਾਕੁਰ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਖਾਸ ਤੌਰ ਤੇ ਖਿਡਾਰੀਆਂ ਦੀ ਜਿੱਤ ਵਿੱਚ ਸ਼ਾਮਲ ਹੋਣ ਪੁੱਜੇ।

ਸ. ਗੁਰਬਖਸ਼ ਸਿੰਘ ਯੂਐਸਏ ਵੱਲੋਂ ਇਹਨਾਂ ਮੁਕਾਬਲਿਆਂ ਦੇ ਸਰਵੌਤਮ ਐਥਲੀਟ ਪੁਰਸ਼ ਅਤੇ ਮਹਿਲਾ ਨੂੰ ਕ੍ਰਮਵਾਰ 7500/-ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ। ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਾਬਕਾ ਐਥਲੈਟਿਕ ਕੋਚ ਸ਼੍ਰੀ ਰਮੇਸ਼ ਪਾਲ ਅਤੇ ਸ. ਹਰਭਜਨ ਸਿੰਘ ਅਤੇ ਡਾ. ਜਸਬੀਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਹਨਾਂ ਦੀਆਂ ਐਥਲੈਟਿਕਸ ਖੇਡ ਨੂੰ ਦਿੱਤੀਆਂ ਬੇਹਤਰੀਨ ਸੇਵਾਵਾਂ ਬਦਲੇ ਲਾਇਫ਼ ਟਾਇਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਸਪੋਰਟਸ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ ਅਤੇ

Leave a Reply

Your email address will not be published. Required fields are marked *