ਕਾਂਗਰਸ ਪਾਰਟੀ ਵਿੱਚ ਹਰ ਵਰਕਰ ਨੂੰ ਮਾਣ ਅਤੇ ਸਨਮਾਨ ਮਿਲਦਾ : ਬ੍ਰਹਮ ਮਹਿੰਦਰਾ
ਯੂਥ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ-ਬ੍ਰਹਮ ਮਹਿੰਦਰਾ
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ)
ਮਿਸ਼ਨ 2017 ਅਤੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਦੇ ਮੱਦੇ ਨਜਰ ਕਾਂਗਰਸ ਪਾਰਟੀ ਵਿੱਚ ਨਵੀਆਂ ਨਿਯੁਕਤੀਆ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਅੱਜ ਇਸੇ ਲੜੀ ਦੇ ਤਹਿਤ ਯੂਥ ਆਗੂ ਨਿਤਿਨ ਗੋਇਲ ਨੂੰ ਯੂਥ ਕਾਂਗਰਸ ਲੋਕ ਸਭਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੋਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕ ਬ੍ਰਹਮ ਮਹਿੰਦਰਾ,ਅਨਿਲ ਮੋਦਗਿਲ ਸਕੱਤਰ ਪੰਜਾਬ ਕਾਂਗਰਸ, ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਜਿੰਮੀ ਡਕਾਲਾ, ਯੂਥ ਕਾਂਗਰਸ ਲੋਕ ਸਭਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ,ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਇੰਚਾਰਜ ਮੋਹਿਤ ਮਹਿੰਦਰਾ ਨੇ ਸਾਂਝੇ ਤੋਰ ਤੇ ਅਦਾ ਕੀਤੀ।ਇਸ ਮੋਕੇ ਬ੍ਰਹਮ ਮਹਿੰਦਰਾ ਨੇ ਬੋਲਦਿਆ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰ ਵਰਕਰ ਨੂੰ ਮਾਣ ਅਤੇ ਸਨਮਾਨ ਮਿਲਦਾ ਹੈ ਅਤੇ ਯੂਥ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਹੈ।ਉਹਨਾਂ ਨੇ ਅੱਗੇ ਕਿਹਾ ਕਿ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਤੋਂ ਹਰ ਵਰਗ ਦੁਖੀ ਹੈ ਅਤੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਇਕ ਸਥਿਰ ਸਰਕਾਰ ਬਣਾਏਗੀ।ਜਗਾ ਜਗਾ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਤੇ ਹਰ ਵਰਗ ਨੂੰ ਕਾਂਗਰਸ ਪਾਰਟੀ ਨਾਲ ਜ਼ੋੜ ਕਿ ਮਿਸ਼ਨ 2017 ਨੂੰ ਪੂਰਾ ਕੀਤਾ ਜਾਵੇਗਾ।ਇਸ ਮੋਕੇ ਅਮਨੀਤ ਸ਼ੇਰ ਸਿੰਘ,ਤਾਰਾ ਦੱਤ, ਹਰਪ੍ਰੀਤ ਢਿੱਲੋਂ,ਰਮਨੀਤ ਸ਼ੇਰ ਸਿੰਘ, ਅਮਨਦੀਪ ਅਮਨੀ,ਗੁਲਸ਼ੇਰ ਸਿੰਘ ਜੇਜੀ, ਹਿੰਮਾਸ਼ੂ ਜ਼ੋਸ਼ੀ, ਪ੍ਰਮੋਦ ਸੂਦ, ਗੁੱਗੀ ਜੈਸਿੰਘਪੁਰ,ਵਿਜੇ ਕੋਹਲੀ,ਮਨਪ੍ਰੀਤ ਯਧੂਵੰਸ਼ੀ,ਰਾਹੁਲ ਦੁੱਗਲ,ਦਿਨੇਸ਼ ਸ਼ਰਮਾ,ਪ੍ਰਨਵ ਗੋਇਲ, ਵਿਸ਼ਾਲ ਸ਼ਰਮਾ, ਸੋਰਵ ਸੂਦ, ਰਜਨੀਸ਼ ਪਾਂਧੀ, ਗੌਰਵ ਸੂਦ, ਜਯੋਤੀ ਦੁੱਧਰ, ਅਤੁੱਲ ਪੰਡਿਤ,ਮਨਜੀਤ ਸਿੰਘ,ਮੋਂਟੀ ਕੁਮਾਰ,ਜੀਤੂ ਹਸਬਪੁਰੀਆ,ਦਿਨੇਸ਼ ਬਾਂਸਲ, ਰਮਨ ਜੱਸਲ, ਬਿੱਟੂ ਕੁਮਾਰ,ਅਤੁੱਲ ਗਰਗ, ਕਰਨ ਸ਼ਰਮਾ,ਅਮਨ ਖੰਨਾ, ਅਤੁਲ ਪੰਡਿਤ, ਗੌਰਵ ਖੁਰਾਨਾ, ਸਾਹਿਲ ਸ਼ਰਮਾ, ਸੋਨੂੰ ਗੀਰੀ, ਕੁਨਾਲ ਆਦਿ ਕਾਂਗਰਸੀ ਆਗੂ ਅਤੇ ਅਹੁੱਦੇਦਾਰ ਮੋਕੇ ਤੇ ਹਾਜਰ ਸਨ।

