ਪੰਜਾਬਪਟਿਆਲਾ

ਵਿਸ਼ਵ ਅਬਾਦੀ ਦਿਵਸ : ਦੇਸ਼ ਦੇ ਿਵਕਾਸ ‘ਚ ਰੁਕਾਵਟ ਵਧਦੀ ਅਬਾਦੀ : ਜਸਪਾਲ ਸਿੰਘ ਕਲਿਆਣ

ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੀ ਯੋਗ ਅਗਵਾਈ ਹੇਠ ”ਜਿੰਮੇਵਾਰੀ ਨਿਭਾਓ, ਪਲਾਨ ਬਨਾਓ” ਦੇ ਵਿਸ਼ੇ ਤਹਿਤ ਜ਼ਿਲ੍ਹਾ ਪੱਧਰੀ ਵਿਸ਼ਵ ਅਬਾਦੀ ਦਿਵਸ ਦਾ ਆਯੋਜਨ ਭਾਸ਼ਾ ਵਿਭਾਗ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ। Îਜਸ ਵਿੱਚ ਸ੍ਰ. ਜ਼ਸਪਾਲ ਸਿੰਘ ਕਲਿਆਣ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਚੇਅਰਮੈਨ ਸ੍ਰ. ਕਲਿਆਣ ਨੇ ਕਿਹਾ ਕਿ ਵਧਦੀ ਅਬਾਦੀ ਇਕ ਅਹਿਮ ਮਸਲਾ ਹੈ, ਜੋ ਦੇਸ਼ ਦੇ ਵਿਕਾਸ ਨੂੰ ਪ੍ਰਭਾਵਤ ਕਰਦੀ ਹੈ। ਇਕ ਸਿਹਤਮੰਦ ਸਮਾਜ ਦੇ ਲਈ ਅਬਾਦੀ ਦਾ ਸਥਿਰ ਹੋਣਾ ਬਹੁਤ ਜਰੂਰੀ ਹੈ ਅਤੇ ਜਿੰਨੀ ਤੇਜੀ ਨਾਲ ਸਾਡੀ ਆਬਾਦੀ ਵਧੇਗੀ ਉਨ੍ਹੇ ਹੀ ਸਾਡੇ ਸੋਮੇ ਘਟਦੇ ਜਾਣਗੇ ਤੇ ਸਾਨੂੰ ਔਕੜਾ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਪਰਿਵਾਰ ਸੀਮਤ ਰੱਖਣ ਸਬੰਧੀ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਧਦੀ ਅਬਾਦੀ ਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਪਰਿਵਾਰ ਭਲਾਈ ਸਾਧਨ ਅਪਣਾਉਣ ਸਬੰਧੀ ਪ੍ਰੇਰਿਤ ਕਰਨਾ ਚਾਹੀਦਾ ਹੈ। ਆਬਾਦੀ ਦੀ ਰਫਤਾਰ ਜੇਕਰ ਇਸੇ ਤਰੀਕੇ ਨਾਲ ਵਧਦੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਰਹਿਣ ਲਈ ਥਾਂ ਦੀ ਥੁੱੜ ਮਹਿਸੂਸ ਹੋਵੇਗੀ ਅਤੇ ਖਾਣ ਲਈ ਖੁਰਾਕ ਵਿਚ ਵੀ ਕਮੀ ਆਵੇਗੀ। ਆਉਣ ਵਾਲੀ ਪੀੜ੍ਹੀ ਵੀ ਇਸ ਵਧਦੀ ਸਮੱਸਿਆ ਨਾਲ ਕੁਪੋਸ਼ਨ ਦਾ ਸ਼ਿਕਾਰ ਹੋਵੇਗੀ।
ਡਾ: ਗੁਪਤਾ ਸਿਵਲ ਸਰਜਨ ਨੇ ਦੱਸਿਆ ਕਿ ਜਿਥੇ ਪਰਿਵਾਰ ਨਿਯੋਜਨ ਲਈ ਚੀਰਾ ਰਹਿਤ ਨਸਬੰਦੀ ਅਤੇ ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਉਥੇ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ, ਜੋ 5 ਸਾਲ ਤੱਕ ਗਰਭ ਨਿਰੋਧਕ ਵੱਜੋ ਕੰਮ ਕਰਦੀ ਹੈ। ਸੋ ਪਰਿਵਾਰ ਆਪਣੀ ਇੱਛਾ ਨਾਲ ਗਰਭ ਨਿਰੋਧਕ ਸਾਧਨ ਦੀ ਚੋਣ ਕਰ ਸਕਦਾ ਹੈ।
ਇਸ ਲਈ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਆਪਣਾ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਤ ਰੱਖੇ। ਬੇਸ਼ਕ ਲੜਕੀ ਲਈ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਹੈ ਪਰੰਤੂ ਫੇਰ ਵੀ ਆਬਾਦੀ ਤੇ ਕੰਟਰੋਲ ਕਰਨ ਲਈ ਵਿਆਹ ਸਮੇਂ ਦੀ ਉਮਰ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਮਰਦ ਵੱਲੋਂ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਅਪਣਾਉਣ ਤੇ 1100 ਰੁਪਏ, ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾ ਦੇ ਪਰਿਵਾਰ ਦੀਆਂ ਔਰਤਾਂ ਦੇ ਆਪ੍ਰੇਸ਼ਨ ਕਰਵਾਉਣ ਤੇ 600 ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿਤੀ ਜਾਂਦੀ ਹੈ।
ਇਸ ਤਰ੍ਹਾਂ ਡਾ: ਕਿਰਨਜੋਤ ਕੌਰ ਮੈਡੀਕਲ ਅਫਸਰ ਵੱਲੋਂ ਵਧਦੀ ਅਬਾਦੀ ਦੇ ਕਾਰਣ ਅਤੇ ਸਮੱਸਿਆਵਾਂ, ਡਾ. ਨਿਧੀ ਸ਼ਰਮਾ ਮੈਡੀਕਲ ਅਫਸਰ ਨੇ ਪਰਿਵਾਰ ਨਿਯੋਜਨ ਤੇ ਸਥਾਈ ਅਤੇ ਅਸਥਾਈ ਤਰੀਕਿਆ ਬਾਰੇ ਅਤੇ ਡਾ. ਨਵਜਿੰਦਰ ਕੌਰ ਸੋਢੀ ਨੇ ਪੀ.ਪੀ.ਆਈ.ਯੁ.ਸੀ.ਡੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸਮਾਰੋਹ ਵਿੱਚ ਆਏ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਔਰਤਾਂ ਨੂੰ ਪੀ.ਪੀ.ਆਈ.ਯੁ.ਸੀ.ਡੀ ਕਰਵਾਉਣ ਲਈ ਜਾਗਰੂਕ ਕਰਨ। ਇਸ ਮੌਕੇ ਸਾਰੇ ਬਲਾਕਾਂ ਅਤੇ ਸਬ ਡਵੀਜਨਾਂ ਵਿੱਚੋਂ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਡਾ. ਅੱਜੂ ਗੁਪਤਾ ਮੈਡੀਕਲ ਸੁਪਰਡੈਂਟ, ਡਾ. ਸੁਧਾ ਗਰੋਵਰ ਜਿਲ੍ਹਾ ਟੀਕਾਕਰਣ ਅਫਸਰ, ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ,ਸ੍ਰ: ਭਾਗ ਸਿੰਘ, ਸ੍ਰੀਮਤੀ ਕੁਲਵੀਰ ਕੌਰ ਅਤੇ ਸ੍ਰੀਮਤੀ ਜ਼ਸੀਜਤ ਕੌਰ ਤਿੰਨੋਂ ਡਿਪਟੀ ਐਮ.ਈ.ਆਈ.ਓ, ਸ੍ਰ. ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ ਫੈਸੀਲੀਟੇਟਰ, ਰਾਜ ਕੁਮਾਰ, ਵੱਖ-ਵੱਖ ਬਲਾਕ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਹਾਜ਼ਰ ਸਨ।

Leave a Reply

Your email address will not be published. Required fields are marked *