ਹਰਿਆਣਾਪੰਜਾਬ

ਲੋਕਾਂ ਦੀ ਕੀ ਗਲਤੀ, ਹੁਣ ਹਰਿਆਣਾ ਬਦਲਾਵ ਮੰਗ ਰਿਹਾ : ਕੇਜਰੀਵਾਲ

ਜੀਂਦ- ਹਰਿਆਣਾ ਦੇ ਜੀਂਦ ਤੋਂ ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਬਦਲਾਵ ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਕਿਸਾਨ ਸੈੱਲ ਦੇ ਵਰਕਰਾਂ ਨੇ ਕੇਜਰੀਵਾਲ ਦਾ ਹੱਲ ਦੇ ਕੇ ਸੁਆਗਤ ਕੀਤਾ। ਕੇਜਰੀਵਾਲ ਨੇ ਕਿਹਾ,’’ਅੱਜ ਪੂਰੇ ਹਰਿਆਣਾ ਅੰਦਰ ਸਭ ਤੋਂ ਵੱਡਾ ਸੰਗਠਨ ਆਮ ਆਦਮੀ ਪਾਰਟੀ ਦਾ ਹੈ। ਇੰਨਾ ਭਾਜਪਾ, ਕਾਂਗਰਸ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦਾ ਵੀ ਨਹੀਂ ਹੈ। ਹਰ ਪਿੰਡ ਦੇ ਅੰਦਰ 15 ਤੋਂ 20 ਲੋਕਾਂ ਦੀ ਕਮੇਟੀ ਤਿਆਰ ਹੋ ਚੁੱਕੀ ਹੈ। ਪੂਰੇ ਹਰਿਆਣਾ ਅੰਦਰ ਸਵਾ ਲੱਖ ਅਹੁਦਾ ਅਧਿਕਾਰੀ ਬਣ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੇ ਅੰਦਰ ਇੰਨੇ ਲੋਕ ਦੁੱਖੀ ਹਨ, 75 ਸਾਲਾਂ ’ਚ ਜਿੰਨੀਆਂ ਵੀ ਪਾਰਟੀਆਂ ਆਈਆਂ, ਇਨ੍ਹਾਂ ਨੇ ਆਪਣਾ ਘਰ ਭਰਿਆ ਹੈ। ਅੱਜ ਲੋਕਾਂ ਨੂੰ ਇਕ ਹੀ ਪਾਰਟੀ ’ਤੇ ਭਰੋਸਾ ਹੈ, ਉਹ ਹੈ ਆਮ ਆਦਮੀ ਪਾਰਟੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਲੋਕ ਖ਼ੁਸ਼ ਰਹਿੰਦੀ ਹੈ। ਹਰਿਆਣਾ ਵਾਲੇ ਲੋਕਾਂ ਦੀ ਕੀ ਗਲਤੀ ਹੈ। ਹੁਣ ਹਰਿਆਣਾ ਬਦਲਾਵ ਮੰਗ ਰਿਹਾ ਹੈ। ਅਸੀਂ ਭਾਜਪਾ-ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਦਿੱਤਾ। ਦਿੱਲੀ ਅਤੇ ਪੰਜਾਬ ਤੋਂ ਬਾਅਦ ਹਰਿਆਣਾ ਵਾਲੇ ਵੀ ਆਪਣੇ ਬਿਜਲੀ ਦੇ ਬਿੱਲ ਜ਼ੀਰੋ ਕਰ ਲਵੋ। ਉਨ੍ਹਾਂ ਕਿਹਾ ਕਿ ਮੇਰੀ ਡਿਗਰੀ ਫਰਜ਼ੀ ਨਹੀਂ ਹੈ। ਮੇਰੀ ਅਸਲੀ ਡਿਗਰੀ ਹੈ। ਮੈਂ ਪੜ੍ਹਿਆ ਲਿਖਿਆ ਹਾਂ। ਇਸ ਵਾਰ ਪੜ੍ਹੇ-ਲਿਖੇ ਨੂੰ ਵੋਟ ਦੇਣਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਖੱਟੜ ਸਾਹਿਬ ਦੀ ਤਰ੍ਹਾਂ ਨਹੀਂ ਹਾਂ ਕਿ ਇੱਥੇ ਦੇ ਬੱਚਿਆਂ ਨੂੰ ਇਜ਼ਰਾਈਲ ਭੇਜ ਰਹੇ ਹਾਂ। ਸਾਡੇ ਬੱਚਿਆਂ ਨੂੰ ਮਰਨ ਲਈ ਭੇਜ ਰਹੇ ਹੋ। ਤੁਸੀਂ ਨੌਕਰੀ ਨਹੀਂ ਦੇ ਸਕਦੇ ਤਾਂ ਕੁਰਸੀ ਛੱਡ ਦਿਓ, ਅਸੀਂ ਨੌਕਰੀ ਦੇਵਾਂਗੇ। ਤੁਸੀਂ ਅਜਿਹੇ ਲੋਕਾਂ ਨੂੰ ਸੱਤਾ ’ਚ ਕਿਉਂ ਬਿਠਾਇਆ ਹੈ, ਜੋ ਨੌਕਰੀ ਨਹੀਂ ਦੇ ਸਕਦੇ। ਅਜਿਹੇ ਲੋਕਾਂ ਨੂੰ ਸੱਤਾ ’ਚ ਬਿਠਾਓ, ਜੋ ਲੋਕ ਨੌਕਰੀ ਦੇ ਸਕਦੇ ਹਨ। ਅੱਜ ਭਾਜਪਾ ਨੂੰ ਸਭ ਤੋਂ ਵੱਡਾ ਖ਼ਤਰਾ ਆਮ ਆਦਮੀ ਹੈ। ਅਸੀਂ ਦੇਸ਼ ਦੀ ਸਥਿਤੀ ਨੂੰ ਸੁਧਾਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਮੁਫ਼ਤ ਬਿਜਲੀ ਦੇਣਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹਾਂ, ਇਸ ਲਈ ਇਹ ਸਾਡੇ ਪਿੱਛੇ ਪਏ ਹਨ। ਜਦੋਂ ਤੋਂ ਅਸੀਂ ਰਾਜਨੀਤੀ ’ਚ ਆਏ ਹਾਂ, ਉਦੋਂ ਤੋਂ ਇਹ ਸਾਡੇ ਪਿੱਛੇ ਪਏ ਹਨ। ਇਨ੍ਹਾਂ ਨੇ ’ਆਪ’ ਦੇ ਸਭ ਤੋਂ ਜ਼ਿਆਦਾ ਨੇਤਾ ਜੇਲ੍ਹ ’ਚ ਸੁੱਟ ਦਿੱਤੇ ਹਨ। ਅਸੀਂ ਦਿੱਲੀ ’ਚ ਬਿਜਲੀ, ਪਾਣੀ, ਸੜਕਾਂ, ਹਸਪਤਾਲ ਸਭ ਕੁਝ ਠੀਕ ਕਰ ਦਿੱਤਾ ਤਾਂ ਇਹ ਮੇਰੇ ਪਿੱਛੇ ਪੈ ਗਏ। ਹੁਣ ਇਹ ਮੇਰੇ ਕੰਮ ਰੋਕਣ ਲੱਗੇ।

Leave a Reply

Your email address will not be published. Required fields are marked *