ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਹਰਿਆਣਾ ਦੇ ਹਰੇਕ ਸ਼ਹਿਰ ਵਿਚ ਪੰਚਕਰਮਾ ਸੈਂਟਰ ਸਥਾਪਿਤ ਕੀਤੇ ਜਾਣਗੇ – ਆਯੂਸ਼ ਮੰਤਰੀ ਅਨਿਲ ਵਿਜ

ਟੂਰੀਜਮ ਸਥਾਨਾਂ ਵਿਚ ਵੀ ਟੂਰੀਜਮ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾਣਗੇ – ਅਨਿਲ ਵਿਜ

ਯੋਗ ਨੂੰ ਪ੍ਰੋਤਸਾਹਨ ਦੇਣ ਲਈ 5500 ਆਯੂਸ਼ ਯੋਗ ਸਹਾਇਕਾਂ ਦੀ ਭਰਤੀ ਕੀਤੀ ਜਾਵੇਗੀ – ਵਿਜ

ਚੰਡੀਗੜ੍ਹ, 6 ਫਰਵਰੀ -(ਮਧੂਸਾਰ ਬਿਊਰੋ) ਹਰਿਆਣਾ ਦੇ ਸਿਹਤ, ਪਰਿਵਾਰ ਅਤੇ ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਦੇ ਹਰੇਕ ਸ਼ਹਿਰ ਵਿਚ ਪੰਚਕਰਮਾ ਸੈਂਟਰ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਟੂਰੀਜਮ ਸਥਾਨਾਂ ਵਿਚ ਵੀ ਟੂਰੀਜਮ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾਣਗੇ। ਆਯੂਸ਼ ਮੰਤਰੀ ਸ੍ਰੀ ਅਨਿਲ ਵਿਜ ਨੇ ਇਹ ਗੱਲ ਅੱਜ ਆਯੂਸ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪ੍ਰਬੰਧਿਤ ਇਕ ਸਮੀਖਿਆ ਮੀਟਿੰਗ ਵਿਚ ਕਹੀ। ਸ੍ਰੀ ਵਿਜ ਨੇ ਦਸਿਆ ਕਿ 5500 ਆਯੂਸ਼ ਯੋਗ ਸਹਾਇਤਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੁੰ ਸ਼ਹਿਰੀ ਖੇਤਰ ਦੇ ਪ੍ਰਤਿਸ਼ਠਤ ਪਾਰਕਾਂ, ਧਰਮਸ਼ਾਲਾਵਾਂ ਅਤੇ ਕੰਮਿਊਨਿਟੀ ਸੈਂਟਰਾਂ ਵਿਚ ਯੋਗ ਸਿਖਲਾਈ ਦੀ ਜਿਮੇਵਾਰੀ ਸੌਂਪੀ ਜਾਵੇਗੀ। ਅਜਿਹੇ ਹੀ, ਆਯੂਸ਼ ਯੋਗ ਨਿਰੀਖਕ ਕੋਚ ਨੂੰ ਪਹਿਲਾਂ ਮੰਜੂਰਸ਼ੁਦਾ ਆਦਿਆਂ ‘ਤੇ ਐਚਕੇਆਰਐਨ ਤੋਂ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਆਯੂਸ਼ ਵਿਭਾਗ ਵਿਚ ਜਿੰਨ੍ਹੇ ਵੀ ਖਾਲੀ ਅਹੁਦੇ ਹਨ ਉਲ੍ਹਾਂ ਨੁੰ ਤੁਰੰਤ ਭਰਤੀ ਕੀਤਾ ਜਾਵੇ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਯੋਗ ਸਹਾਇਕ ਨਿਯੁਕਤ ਕੀਤੇ ਜਾਣ ਤਾਂ ਜੋ ਸੁੰਦਰ ਗਾ੍ਰਮੀਣ ਖੇਤਰ ਵਿਚ ਵੀ ਯੋਗ ਨੂੰ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਯੋਗ ਸਿਖਲਾਈ ਪ੍ਰੋਗ੍ਰਾਮ ਚਲਾਇਆ ਜਾਵੇ ਤਾਂ ਜੋ ਲੋਕਾਂ ਨੁੰ ਯੋਗ ਦੇ ਲਾਭ ਦੇ ਸਬੰਧ ਵਿਚ ਜਾਗਰੁਕ ਕੀਤਾ ਜਾ ਸਕੇ।

      ਸ੍ਰੀ ਵਿਜ ਨੇ ਜਿਲ੍ਹਾ ਤੇ ਸੂਬਾ ਪੱਧਰ 'ਤੇ ਆਯੂਸ਼ ਸਹਾਇਕਾਂ ਦੇ ਸਿਖਲਾਈ ਪ੍ਰੋਗ੍ਰਾਮਾਂ ਨੂੰ ਸੰਚਾਲਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਯੋਗ ਸਹਾਇਕਾਂ ਲਈ ਇਕ ਸਾਫਟਵੇਅਰ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਚਲ ਸਕੇ। ਨਾਲ ਹੀ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਯੋਗਸ਼ਾਲਾ ਨੂੰ ਚੋਣ ਕਰ ਉਨ੍ਹਾਂ ਨੁੰ ਚੰਗਾ ਬਣਾਇਆ ਜਾਵੇ। ਮੀਟਿੰਗ ਵਿਚ ਵੀ ਸ੍ਰੀ ਵਿਜ ਨੂੰ ਜਾਣੂੰ ਕਰਾਇਆ ਗਿਆ ਕਿ ਪਹਿਲੇ ਪੜਾਅ ਵਿਚ 1121 ਵਿਯਾਮਸ਼ਾਲਾਵਾਂ ਬਣ ਰਹੀਆਂ ਹਨ ਅਤੇ ਉਸ ਵਿਚ 656 ਯੋਗਸ਼ਾਲਾਵਾਂ ਆਯੂਸ਼ ਵਿਭਾਗ ਨੂੰ ਸੌਂਪ ਦਿੱਤੀਆਂ ਗਈਆਂ ਹਨ।  ਯੋਗਸ਼ਾਲਾਵਾਂ ਤੇ ਚੌਪਾਲਾਂ ਵਿਚ 892 ਯੋਗ ਸਹਾਇਕ ਨਿਯੁਕਤ ਹੋ ਚੁੱਕੇ ਹਨ। ਹੁਣ ਅਗਲੇ ਪੜਾਅ ਵਿਚ 1353 ਨਵੀਂ ਯੋਗਸ਼ਾਲਾਵਾਂ ਦਾ ਸਥਾਨ ਚੋਣ ਕਰ ਲਿਆ ਗਿਆ ਹੈ।

      ਉਨ੍ਹਾਂ ਨੇ ਕਿਹਾ ਕਿ ਯੋਗ ਮੈਡੀਟੇਸ਼ਨ ਰਿਸਰਚ ਅਧਾਰਿਤ ਸੈਂਟਰ ਨੂੰ ਸ੍ਰੀਕ੍ਰਸ਼ਣ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚ ਸ਼ੁਰੂ ਕੀਤਾ ਜਾਵੇ ਤਾਂ ਜੋ ਇਸ ਖੇਤਰ ਵਿਚ ਰਿਸਰਚ ਨੂੰ ਵਧਾਇਆ ਜਾ ਸਕੇ। ਆਯੂਰਵੈਦਿਕ ਫਾਰਮੇਸੀ ਨੂੰ ਸ੍ਰੀ ਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਨੁੰ ਚਲਾਉਣ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਨਾਲ ਹੀ ਸ੍ਰੀ ਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਵਿਚ ਆਯੂਰਵੇਦ ਸਮੇਤ ਆਯੂਸ਼ ਦੀ ਪੰਜੋਂ ਮੈਡੀਕਲ ਪੱਦਤੀਆਂ ਰਾਹੀਂ ਇਨਡੋਰ ਤੇ ਆਊਟਡੋਰ ਮੈਡੀਕਲ ਸ਼ੁਰੂ ਕਰਨ ਦੇ ਨਿਰਦੇਸ਼ ਵੀ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਦਿੱਤੇ।

ਸ੍ਰੀ ਵਿਜ ਨੇ ਹਿਸਾਰ ਦੇ ਮਯਯੜ ਵਿਚ ਬਣਾਏ ੧ਾ ਰਹੇ ਆਯੂਰਵੈਦਿਕ ਹਸਪਤਾਲ, ਨੁੰਹ ਦੇ ਆਕੇਡਾ ਵਿਚ ਬਣਾਏ ਜਾ ਰਹੇ ਯੁਨਾਨੀ ਹਸਪਤਾਲ ਅਤੇ ਅੰਬਾਲਾ ਵਿਚ ਬਣਾਏ ੧ਾ ਰਹੇ ਹੋਮਿਓਪੈਥਿਕ ਕਾਲਜ ਦੇ ਨਿਰਮਾਣ ਕੰਮ ਦੀ ਸਮੀਖਿਆ ਕੀਤੀ ਅਤੇ ਇੰਨ੍ਹਾਂ ਦੇ ਕੰਮਾਂ ਨੁੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਆਯੂਸ਼ ਮੰਤਰੀ ਨੇ ਸਟੇਟ ਮੈਡੀਸਲ ਬੋਰਡ ਦੇ ਸਬੰਧ ਵਿਚ ਵਿਚਾਰ-ਵਟਾਂਦਰਾਂ ਕਰਦੇ ਹੋਏ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦਾ ਸਿਖਲਾਈ ਪੋ੍ਰਗ੍ਰਾਮ ਸ਼ੁਰੂ ਕਰਨ। ਜਨ ਔਸ਼ਧੀ ਪੌਧ ਦੀ ੧ਰੂਰਤ ਹੈ ਉਨ੍ਹਾਂ ਦੇ ਬਾਰੇ ਵਿਚ ਸਿਖਲਾਈ ਕਰਵਾਈ ਜਾਵੇਗੀ ਤਾਂ ਜੋ ਕਿਸਾਨ ਆਰਥਕ ਰੂਪ ਤੋਂ ਮਜਬੂਤ ਬਣ ਸਕਣ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਆਯੂਸ਼ ਵਿਭਾਗ ਦੀ ਖੁਦ ਦੀ ਡਰੱਗ ਟੇਸਟਿੰਗ ਲੈਬ ਸਥਾਪਿਤ ਕੀਤੀ ਜਾਵੇ। ਮੀਟਿੰਗ ਵਿਚ ਸ੍ਰੀ ਵਿਜ ਨੂੰ ਜਾਣੂੰ ਕਰਾਇਆ ਗਿਆ ਕਿ ਹਰਿਆਣਾ ਯੋਗ ਆਯੋਗ ਨੇ ਸੂਬੇ ਦੇ ਲਈ ਯੋਗ ਨੀਤੀ ਪ੍ਰਸਤਾਵਿਤ ਕੀਤੀ ਹੈ। ਹਰਿਆਣਾ ਵਿਚ ਇਕ ਫਰਵਰੀ ਤੋਂ 20 ਫਰਵਰੀ ਤਕ ਸੂਜਿਆ ਨਮਸਕਾਰ ਮੁਹਿੰਮ ਚਲਾਈ ਜਾ ਰਹੀ ਹੈ ਇਸ ਵਿਚ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਵਿਦੇਸ਼ ਸਹਿਯੋਗ ਵਿਭਾਗ ਰਾਹੀਂ ਆਯੂਸ਼ ਵਿਭਾਗ, ਹਰਿਆਣਾ ਯੋਗ ਆਯੋਗ ਰਾਜ ਦੇ ਨੌਜੁਆਨਾਂ ਨੂੰ ਵਿਦੇਸ਼ੀ ਭਾਸ਼ਾ ਸਿਖਲਾਈ ਅਤੇ ਵਿਦੇਸ਼ ਵਿਚ ਯੋਗ ਕੋਚਾਂ ਦੀ ਨਿਯੁਕਤੀ ਨੂੰ ਲੈ ਕੇ ਕੰਮ ਕਰ ਰਿਹਾ ਹੈ ਤਾਂ ਜੋ ਸਾਡੇ ਸੂਬੇ ਦੇ ਨੌਜੁਆਨ ਵਿਦੇਸ਼ਾਂ ਵਿਚ ਲੋਕਾਂ ਨੂੰ ਯੋਗ ਸਿਖਾ ਸਕਣ ਅਤੇ ਉਹ ਆਪਣਾ ਰੁਜਗਾਰ ਪ੍ਰਾਪਤ ਕਰਨ ਸਕਣ। ਇਸ ਸਬੰਧ ਵਿਚ ਜਾਪਾਨ ਦੇ ਇਕ ਵਫਦ ਨੇ ਪ੍ਰਸਤਾਵ ਰੱਖਿਆ ਹੈ ਜਿਸ ‘ਤੇ ਵਿਚਾਰ-ਵਟਾਂਦਰਾਂ ਕੀਤਾ ੧ਾ ਰਿਹਾ ਹੈ।

Leave a Reply

Your email address will not be published. Required fields are marked *