ਅੰਮ੍ਰਿਤਸਰਪੰਜਾਬਪਟਿਆਲਾ

ਬੀਬੀ ਅਮਰਜੀਤ ਕੌਰ ਢਿੱਲੋਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਆਗੂਆਂ ਵੱਲੋਂ ਭਾਵਭਿੰਨੀ ਸਰਧਾਂਜਲੀ ਭੇਟ

ਸ੍ਰੀ ਅਨੰਦਪੁਰ ਸਾਹਿਬ:- 9 ਜੂਨ ((ਮਧੂਸਾਰ ਬਿਊਰੋ)) ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੱਸ ਅਤੇ ਸ. ਇਕਬਾਲ ਸਿੰਘ ਢਿਲੋਂ ਦੀ ਮਾਤਾ ਮਹਰੂਮ ਬੀਬੀ ਅਮਰਜੀਤ ਕੌਰ ਢਿਲੋਂ ਜਿਨ੍ਹਾਂ ਦਾ ਪਿਛਲੀ ਦਿਨੀ ਦਿਹਾਂਤ ਹੋ ਗਿਆ ਸੀ ਨਮਿਤ ਢਿਲੋਂ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅੰਤਿਮ ਅਰਦਾਸ ਸਮਾਗਮ ਅੱਜ ਗੁ: ਅਜੀਤਗੜ੍ਹ ਸਾਹਿਬ ਛਾਉਣੀ ਹਰੀਆਂ ਬੇਲਾਂ ਵਿੱਖੇ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਸਤਵਿੰਦਰ ਸਿੰਘ ਦੇ ਜਥੇ ਅਤੇ ਬੁੱਢਾ ਦਲ ਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਸੰਤ ਮਹਾਪੁਰਸ਼ਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਬੁੱਢਾ ਦਲ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਮੌਰ ਵੱਲੋਂ ਅਰਦਾਸ ਕੀਤੀ ਗਈ। ਸਰਧਾਂਜਲੀ ਸਮੇਂ ਬੀਬੀ ਅਮਰਜੀਤ ਕੌਰ ਢਿਲੋਂ ਦੀ ਛੋਟੀ ਬੇਟੀ ਤਨਵਿੰਦਰ ਕੌਰ ਨੇ ਲਿਖਤੀ ਭਾਵਪੂਰਤ ਸਬਦਾਂ ਵਿੱਚ ਸਰਧਾਂਜਲੀ ਭੇਟ ਕੀਤੀ। ਉਪਰੰਤ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ,ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿ. ਬਾਬਾ ਸੁਲਤਾਨ ਸਿੰਘ, ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਸਾਬਕਾ ਸਪੀਕਰ ਸ੍ਰੀ ਰਾਣਾ ਕੇ.ਪੀ ਸਿੰਘ, ਸ. ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ, ਸ. ਫਤਿਹਜੰਗ ਸਿੰਘ ਸਾਬਕਾ ਵਧਾਇਕ, ਪ੍ਰੋ: ਪੇ੍ਰਮ ਸਿੰਘ ਚੰਦੂਮਾਜਰਾ, ਸ. ਦਲਜੀਤ ਸਿੰਘ ਚੀਮਾ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਵੱਲੋਂ ਗਿ. ਗੁਰਮੀਤ ਸਿੰਘ ਮੀਤ ਗ੍ਰੰਥੀ, ਬਾਬਾ ਤੇਜਾ ਸਿੰਘ ਖੁਡਾਕੁਰਾਲਾ, ਬਾਬਾ ਜਰਨੈਲ ਸਿੰਘ ਕਾਰਸੇਵਾ ਵਾਲਿਆਂ ਆਦਿ ਨੇ ਸਰਧਾਜਲੀ ਅਰਪਨ ਕੀਤੀ। ਸਾਰੇ ਬੁਲਾਰਿਆ ਨੇ ਬੀਬੀ ਅਮਰਜੀਤ ਕੌਰ ਨੂੰ ਸਰਧਾ ਸਤਿਕਾਰ ਭੇਟ ਕਰਦਿਆ ਕਿਹਾ ਹਰ ਵਿਅਕਤੀ ਸਮਾਜ ਲਈ ਮਹੱਤਵਪੂਰਨ ਹੈ। ਬੀਬੀ ਅਮਰਜੀਤ ਕੌਰ ਢਿਲੋਂ ਦਾ ਘਾਟਾ ਪ੍ਰੀਵਾਰ ਤੇ ਸਮਾਜ ਲਈ ਨਾ ਪੂਰਿਆ ਜਾਣ ਵਾਲਾ ਹੈ। ਬੱਚਿਆ ਦੇ ਸਿਰ ਤੇ ਮਾਂ ਦਾ ਹੱਥ ਰਹਿਣਾ ਤੇ ਪਿਆਰ ਅਸੀਸ ਮਿਲਣੀ ਪ੍ਰਮਾਤਮਾ ਰੂਪ ਹੈ। ਜਦੋਂ ਇਹ ਅਸੀਸ ਤੋਂ ਸੱਖਣੇ ਹੋਈਦਾ ਹੈ ਦਾ ਬਹੁਤ ਕੁੱਝ ਗੁਆਚ ਗਿਆ ਮਹਿਸੂਸ ਹੁੰਦਾ ਹੈ। ਮਾਤਾ ਜੀ ਦੀ ਪ੍ਰੀਵਾਰ ਤੇ ਸਮਾਜ ਲਈ ਘਾਲਣਾ ਸਿੱਖਿਆ ਦਾਇਕ ਹੈ। ਉਨ੍ਹਾਂ ਦੇ ਪਰਿਵਾਰਕ ਬਾਗ਼ ਵਿੱਚ ਵੱਡੇ ਉਤਰਾਅ ਚੜ੍ਹਾ ਆਏ ਪਰ ਉਨ੍ਹਾਂ ਪ੍ਰਮਾਤਮਾ ਤੇ ਭਰੋਸਾ ਟੇਕ ਲਾਈ ਰੱਖੀ ਉਨ੍ਹਾਂ ਨੂੰ ਦਮਾਦ ਰੂਪ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮਿਲਣਾ-ਚੰਗੇ ਭਾਗਾਂ ਵਾਲੀ ਬਾਤ ਹੈ। ਇਨ੍ਹਾਂ ਨੇ ਵੀ ਪ੍ਰੀਵਾਰ ਨੂੰ ਜੋੜਨ ਤੇ ਸੰਭਾਲਣ ਵਿੱਚ ਵੱਡਾ ਸਹਿਯੋਗ ਕੀਤਾ।
ਅੰਤ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੁਜੀਆਂ ਵਿਸ਼ੇਸ਼ ਸਖ਼ਸ਼ੀਅਤਾਂ ਅਤੇ ਸਮੁੱਚੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਸਭਨਾਂ ਨੇ ਸਾਡੇ ਦੁਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਸਾਡਾ ਦਰਦ ਵੰਡਿਆ ਹੈ। ਮੌਤ ਪ੍ਰਮਾਤਮਾ ਵੱਲੋਂ ਅਟੱਲ ਸਚਾਈ ਹੈ। ਪਰ ਸਮਾਜ ਅੰਦਰ ਕੁੱਝ ਕਰਨ ਵਾਲਿਆਂ ਦਾ ਸਤਿਕਾਰ ਹਮੇਸ਼ਾ ਬਣਿਆ ਰਹਿੰਦਾ ਹੈ ਆਪਣੀ ਯਾਦ ਦਵਾਉਂਦਾ ਹੈ।
ਇਸ ਸਮੇਂ ਭਾਈ ਸੁਖਜੀਤ ਸਿੰਘ ਕਨੱਈਆ, ਹੈਡਗ੍ਰੰਥੀ ਭਾਈ ਬਘੇਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਅਮਰਜੀਤ ਸਿੰਘ ਚਾਵਲਾ, ਬੀਬੀ ਗੁਰਪ੍ਰੀਤ ਕੌਰ, ਬਾਬਾ ਗੁਰਦੇਵ ਸਿੰਘ ਸਹੀਦੀ ਬਾਗ਼, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾਦਲ ਬਾਬਾ ਬਕਾਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ, ਸ. ਕਰਨਰਾਜਬੀਰ ਸਿੰਘ ਐਡਵੋਕੇਟ, ਬੀਬੀ ਮਨਪ੍ਰੀਤ ਕੌਰ, ਮਾਤਾ ਵਿਪਨਪ੍ਰੀਤ ਕੌਰ, ਬੀਬੀ ਸਤਿਪ੍ਰੀਤ ਕੌਰ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਗੁਰਮੁਖ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਸਤਨਾਮ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਰਣਜੋਧ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *