ਪਟਿਆਲਾ

16 ਫਰਵਰੀ ਦੇ ਪੇਂਡੂ ਭਾਰਤ ਬੰਦ ਸਬੰਧੀ ਐਸ.ਕੇ.ਐਮ. ਅਤੇ ਟਰੇਡ ਯੂਨੀਅਨਾਂ ਵਲੋਂ ਵੱਖ—ਵੱਖ ਜਥੇਬੰਦੀਆਂ ਨਾਲ ਤਾਲਮੇਲ ਕੀਤਾ ਗਿਆ।

ਪਟਿਆਲੇ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲਾ ਪਟਿਆਲੇ ਨਾਲ ਸਬੰਧਤ ਕਿਸਾਨ ਯੂਨੀਅਨਾਂ ਟਰੇਡ ਯੂਨੀਅਨਾਂ ਜਮਹੂਰੀ ਜਥੇਬੰਦੀ ਦੀਆਂ 16 ਫਰਵਰੀ ਦੇ ਪੈਂਡੂ ਭਾਰਤ ਬੰਦ ਦੀ ਤਿਆਰੀ ਸਬੰਧੀ ਵੱਖ—ਵੱਖ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਰਾਕੇਸ਼ ਗੁਪਤਾ ਪ੍ਰਦੇਸ਼ ਵਪਾਰ ਮੰਡਲ ਪ੍ਰਧਾਨ ਜਿਲਾ ਪਟਿਆਲਾ, ਸਤਵਿੰਦਰ ਸਿੰਘ ਸੈਣੀ ਆੜਤੀ ਐਸੋਸੀਏਸ਼ਨ ਪ੍ਰਧਾਨ ਜਿਲ੍ਹਾ ਪਟਿਆਲਾ (ਚੀਮਾ ਗਰੁੱਪ), ਮੁਲਖਰਾਜ ਪ੍ਰਧਾਨ ਆੜਤੀ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਅਤੇ ਉਹਨਾਂ ਦੇ ਐਸੋਸੀਏਸ਼ਨ ਮੈਂਬਰਾਂ ਨਾਲ ਤਾਲਮੇਲ ਕੀਤਾ ਗਿਆ। ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਕਿਹਾ ਕਿ ਸਾਡਾ ਸਮਰਥਨ 16 ਤਰੀਕ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਅਸੀਂ ਆਪਣੀ ਵਿਸ਼ੇਸ਼ ਮੀਟਿੰਗ ਕਰਕੇ ਇਸ ਦਾ ਪੂਰਨ ਤੌਰ ਤੇ ਸਮਰਥਨ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸੇ ਤਰ੍ਹਾਂ ਸਾਰੀਆਂ ਤਹਿਸੀਲਾਂ ਅਤੇ ਕਸਬਿਆਂ ਜਿਵੇਂ ਰਾਜਪੁਰਾ, ਪਾਤੜਾਂ, ਨਾਭਾ, ਸਮਾਣਾ, ਘਨੌਰ, ਵਿਖੇ ਵੀ ਇਸੇ ਤਰ੍ਹਾਂ ਵਪਾਰੀਆਂ, ਟਰੱਕ ਯੂਨੀਅਨਾਂ, ਟੈਂਪੂ ਅਤੇ ਟੈਕਸੀ ਯੂਨੀਅਨਾਂ ਨਾਲ ਜਥੇਬੰਦੀ ਦੇ ਆਗੂਆਂ ਨੇ ਤਾਲਮੇਲ ਕੀਤਾ

ਅਤੇ ਉਹਨਾਂ ਵਲੋਂ ਬੰਦ ਦਾ ਪੂਰਨ ਸਮਰਥਨ ਕਰਨ ਦਾ ਵਿਸ਼ਵਾਸ਼ ਦਿਵਾਇਆ। ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਜਿਨ੍ਹਾਂ ਵੱਲੋਂ ਮੋਦੀ ਸਰਕਾਰ ਵਲੋਂ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ ਅਤੇ ਇਸ ਤਰ੍ਹਾਂ ਦੇ ਹੋਰ ਲੁਕਵੇਂ ਕਾਨੂੰਨ ਬਣਾ ਕੇ ਭਾਰਤ ਦੀ ਜਨਤਾ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਹੈ। ਅੱਜ ਦੀ ਟੀਮਾਂ ਦੀ ਅਗਵਾਈ ਵੱਖ—ਵੱਖ ਜਥੇਬੰਦੀਆਂ ਨੂੰ ਮਿਲਣ ਦੀ ਅਗਵਾਈ ਸੁਰਜੀਤ ਸਿੰਘ ਲਚਕਾਣੀ ਜਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਦਵਿੰਦਰ ਸਿੰਘ ਪੁਨੀਆ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਪ੍ਰਧਾਨ ਦੋਧੀ ਡਾਇਰੀ ਯੂਨੀਅਨ, ਰਾਜ ਕਿਸ਼ਨ, ਬਲਜੀਤ ਸਿੰਘ ਪੰਜੋਲਾ, ਕਿਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਵਤਾਰ ਸਿੰਘ ਕੌਰਜੀਵਾਲਾ ਵਲੋਂ 16 ਫਰਵਰੀ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਹਰ ਵਰਗ ਦੀਆਂ ਯੂਨੀਅਨਾਂ ਨਾਲ ਸੰਪਰਕ ਕਰਨ ਦੀ ਤਿਆਰੀ ਲਈ 9 ਤਰੀਕ ਨੂੰ ਵੱਡੇ ਪੱਧਰ ਤੇ ਜੀਪਾਂ, ਮੋਟਰ ਸਾਈਕਲਾਂ ਅਤੇ ਕਾਰਾਂ ਦੇ ਕਾਫਲੇ ਲੈ ਕੇ ਝੰਡਾ ਮਾਰਚ ਵੀ ਕੀਤਾ ਜਾਵੇਗਾ। ਸਾਰੇ ਵਰਗਾਂ ਤੋਂ 16 ਫਰਵਰੀ ਦੇ ਬੰਦ ਦਾ ਸਮਰਥਨ ਲਿਆ ਜਾਵੇਗਾ।

Leave a Reply

Your email address will not be published. Required fields are marked *