ਕਿਸਾਨਾਂ ਵੱਲੋਂ ਰੀਠਖੇੜੀ ਬਿਜਲੀ ਘਰ ਅੱਗੇ ਧਰਨਾ
ਪਟਿਆਲਾ 1 ਜੂਨ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਅਗਵਾਈ ‘ਚ ਸੈਂਕੜੇ ਕਿਸਾਨਾਂ ਨੇ ਪਿੰਡ ਰੀਠਖੇੜੀ ਦੇ ਮੁੱਖ ਦਫ਼ਤਰ ਬਿਜਲੀ ਬੋਰਡ ਅੱਗੇ ਜੋਰਦਾਰ ਧਰਨਾ ਦਿੱਤਾ ਅਤੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ ਅਤੇ ਬਿਜਲੀ ਬੋਰਡ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਦਫ਼ਤਰ ਦਾ ਕੰਮ ਕਾਜ ਠੱਪ ਹੋ ਗਿਆ।
ਬੀ.ਕੇ.ਯੂ. ਡਕੌਂਦਾ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ, ਬਲਵੀਰ ਸਿੰਘ ਮਵੀ ਸੱਪਾਂ, ਹਰਵਿੰਦਰ ਸਿੰਘ ਅਗੇਤਾ ਨਾਭਾ ਬਲਾਕ ਪ੍ਰਧਾਨ, ਨਿਰਮਲ ਸਿੰਘ ਲਚਕਾਣੀ ਜਿਲਾ ਪ੍ਰੈਸ ਸਕੱਤਰ, ਹਰਵਿੰਦਰ ਸਿੰਘ ਦੋਣ ਖੁਰਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਭਟੇੜੀ ਕਲਾਂ ਦੇ ਕਿਸਾਨ ਜਰਨੈਲ ਸਿੰਘ ਦੀ ਮੋਟਰ ਲਈ ਜੋ ਲਾਇਨ ਦਾ ਨਕਸ਼ਾ ਪਹਿਲਾਂ ਮਹੀਨੇ ਬਣਾਇਆ ਗਿਆ ਸੀ ਉਸ ਨੂੰ ਰੱਦ ਕਰ ਕੇ ਹੁਣ ਨਵਾਂ ਐਸਟੀਮੇਟ ਬਣਾਇਆ ਗਿਆ। ਜਿਸ ਵਜੋਂ ਕਿਸਾਨਾਂ ‘ਚ ਗੁੱਸਾ ਆ ਗਿਆ ਅਤੇ ਲਾਇਨ ਦਾ ਕੰਮ ਰੁੱਕ ਗਿਆ। ਜਿਸ ਕਰਕੇ ਬੀ.ਕੇ.ਯੂ. ਡਕੌਂਦਾ ਨੂੰ ਦਫਤਰ ਅੱਗੇ ਧਰਨਾ ਦੇਣ ਲਈ ਐਸ.ਡੀ.ਓ. ਨੂੰ ਮਜਬੂਰ ਹੋਣਾ ਪਿਆ।
ਤਕਰੀਬਨ 12 ਵਜੇ ਡੀ.ਐਸ.ਪੀ. ਸੁਖਮੀਤ ਸਿੰਘ ਰੰਧਾਵਾ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਜਿੰਦਾ ਖੁਲਵਾ ਕੇ ਐਸ.ਡੀ.ਓ. ਵਿਨੋਦ ਕੁਮਾਰ ਅਤੇ ਯੂਨੀਅਨ ਦੇ ਮੁਖੀਆਂ ਨੂੰ ਦਫਤਰ ਵਿੱਚ ਬਿਠਾ ਕੇ ਗੱਲਬਾਤ ਕੀਤੀ ਅੰਤ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ।
ਧਰਨੇ ਵਿੱਚ ਨਿਰਭੈ ਸਿੰਘ ਬਨੇਰਾ ਕਲਾਂ, ਹਰਨੇਕ ਸਿੰਘ, ਸ਼ੇਰ ਸਿੰਘ ਸਿੱਧੂਵਾਲ, ਗੁਰਮੀਤ ਸਿੰਘ ਲਚਕਾਣੀ, ਛੱਜੂ ਰਾਮ ਲਧਾਹੇੜੀ, ਮਹਿੰਦਰ ਸਿੰਘ ਨਰਵਾਣਾ, ਨਰਿੰਦਰ ਸਿੰਘ ਬਨੇਰਾ, ਅਮਰਜੀਤ ਸਿੰਘ ਰੋੜੋਵਾਲ, ਗੁਰਧਿਆਨ ਸਿੰਘ ਸਿਉਣਾ, ਗੁਰਮੇਲ ਸਿੰਘ ਛੋਟੀ ਦੌਣ, ਹਰਬੰਸ ਸਿੰਘ ਕਸਿਆਣਾ ਹੋਰ ਅਨੇਕਾ ਹੀ ਕਿਸਾਨਾਂ ਨੇ ਹਿੱਸਾ ਲਿਆ।

