ਹਰਿਆਣਾਚੰਡੀਗੜ੍ਹਪੰਜਾਬ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦਾ ਸ਼ੈਡੀਯੂਲ ਲਿਆ ਵਾਪਸ – ਜਸਟਿਸ ਭੱਲਾ

ਸਕੂਲੀ ਬੱਚਿਆ ਦੀ ਪ੍ਰੀਖਿਆ ਦੇ ਕਾਰਨ ਲਿਆ ਵਾਪਸ

ਚੰਡੀਗੜ੍ਹ, 8 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦਾ ਜੋ ਸ਼ੈਡੀਯੂਲ ਜਾਰੀ ਕੀਤਾ ਗਿਆ ਸੀ, ਉਸ ਨੁੰ ਅੱਜ ਵਾਪਸ ਲੈ ਲਿਆ ਗਿਆ ਹੈ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਗੁਰੂਦੁਆਰਾ ਚੋਣ ਕਮਿਸ਼ਨਰ ਜਸਟਿਸ ਐਚਐਸ ਭੱਲਾ ਨੇ ਦਸਿਆ ਕਿ ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਸੈਕੇਂਡਰੀ ਐਜੂਕੇਸ਼ਨ ਨਿਦੇਸ਼ਕ ਨੇ ਉਨ੍ਹਾਂ ਨੁੰ ਪੱਤਰ ਲਿਖ ਕੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦੇ ਸ਼ੈਡੀਯੂਲ ਦੇ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸੀਬੀਐਸਈ ਅਤੇ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਦੱਸਵੀਂ ਅਤੇ ਬਾਹਰਵੀਂ ਦੀ ਸਾਲਾਨਾ ਪ੍ਰੀਖਿਆਵਾਂ ਦੇ ਵਿਚ ਉਪਰੋਕਤ ਚੋਣ ਦਾ ਸ਼ੈਡੀਯੂਲ ਪੈਂਦਾ ਹੈ। ਜਸਟਿਸ ਭੱਲਾ ਨੇ ਦਸਿਆ ਕਿ ਨਿਦੇਸ਼ਕ ਦੇ ਅਪੀਲ ਨੂੰ ਸਵੀਕਾਰਦੇ ਹੋਏ ਵਿਦਿਆਰਥੀਆਂ ਦੇ ਹਿੱਤ ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦਾ ਸ਼ੈਡੀਸੂਲ ਵਾਪਸ ਲਿਆ ਗਿਆ ਹੈ।

Leave a Reply

Your email address will not be published. Required fields are marked *