ਪੰਜਾਬਪਟਿਆਲਾ

ਕੋਰੋਨਾ ਕਹਿਰ : ਸੀ.ਐਮ. ਸਿਟੀ ‘ਚ 154 ਕੇਸ, 69 ਕੇਸ ਸ਼ਹਿਰ ਤੋਂ ਆਏ ਸਾਹਮਣੇ

ਜ਼ਿਲ੍ਹੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3932
ਪਟਿਆਲਾ 17 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 154 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1350 ਦੇ ਕਰੀਬ ਰਿਪੋਰਟਾਂ ਵਿਚੋ 154 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3932 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 119 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2522 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 83 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2522 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1327 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 154 ਕੇਸਾਂ ਵਿਚੋ 69 ਪਟਿਆਲਾ ਸ਼ਹਿਰ, 18 ਰਾਜਪੁਰਾ, 11 ਨਾਭਾ, 03 ਸਮਾਣਾ, 19 ਪਾਤੜਾਂ, ਇੱਕ ਸਨੋਰ ਅਤੇ 33 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 54 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ , 99 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਲਾਹੋਰੀ ਗੇਟ, ਰਾਘੋ ਮਾਜਰਾ ਤੋਂ ਚਾਰ- ਚਾਰ, ਅਰਬਨ ਅਸਟੇਟ ਫੇਜ ਤਿੰਨ,ਧੀਰੂ ਨਗਰ, ਗੂਰੂ ਨਾਨਕ ਨਗਰ ਤੋਂ ਤਿੰਨ-ਤਿੰਨ, ਅਜੀਤ ਨਗਰ, ਪ੍ਰਤਾਪ ਨਗਰ, ਗੋਬਿੰਦ ਨਗਰ, ਗੁਰਬਖਸ਼ ਕਲੋਨੀ, ਜੋੜੀਆਂ ਭੱਠੀਆਂ, ਸੈਂਚੁਰੀ ਐਨਕਲੇਵ, ਮਹਾਰਾਜਾ ਯਾਦਵਿੰਦਰਾ ਕਲੋਨੀ ਤੋਂ ਦੋ- ਦੋ, ਮਾਡਲ ਟਾਉਨ, ਰੇਲਵੇ ਕਲੋਨੀ, ਜਗਦੀਸ਼ ਕਲੋਨੀ, ਅਮਨ ਵਿਹਾਰ, ਸਰਹੰਦੀ ਬਜਾਰ, ਫੈਕਟਰੀ ਏਰੀਆ, ਜੱਟਾ ਵਾਲਾ ਚੋਂਤਰਾ, ਮਹਿੰਦਰਾ ਕਲੋਨੀ, ਇੰਦਰਾਪੁਰੀ ਕਲੋਨੀ, ਅਰਬਨ ਅਸਟੇਟ ਫੇਜ ਦੋ, ਬਿੰਦਰਾ ਕਲੋਨੀ, ਅਜਾਦ ਨਗਰ, ਨਿਹਾਲ ਬਾਗ, ਨਿਉ ਲਾਲ ਬਾਗ, ਘੁਮੰਣ ਨਗਰ, ਵਿਕਾਸ ਕਲੋਨੀ, ਡਿਫੈਨਸ ਕਲੋਨੀ, ਮਹਿੰਦਰਾ ਕੰਪਲੈਕਸ, ਨਿਉ ਸ਼ਕਤੀ ਨਗਰ, ਫੈਕਟਰੀ ਏਰੀਆ, ਗਰੀਨ ਪਾਰਕ ਕਲੋਨੀ, ਹਰਿੰਦਰ ਨਗਰ, ਵਾਲੀਆਂ ਐਨਕਲੇਵ, ਐਨ.ਆਈ.ਐਸ, ਸਿੱਧੁ ਕਲੋਨੀ,ਨਿਉ ਆਫੀਸਰ ਕਲੋਨੀ, ਭਿੰਡੀਆਂ ਸਟਰੀਟ, ਕਰਤਾਰ ਕਲੋਨੀ, ਰਣਜੀਤ ਨਗਰ, ਗੁਲਮੋਹਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਰਾਜਪੁਰਾ ਟਾਉਨ ਤੋਂ ਸੱਤ, ਪ੍ਰੇਮ ਨਗਰ ਤੋਂ ਚਾਰ, ਪ੍ਰੀਤ ਕਲੋਨੀ ਤੋਂ ਦੋ-ਦੋ, ਵਾਰਡ ਨੰਬਰ 23, ਵਿਕਾਸ ਨਗਰ,ਨਿਉ ਭਗਤ ਸਿੰਘ ਕਲੋਨੀ, ਪੁਰਾਨਾ ਰਾਜਪੁਰਾ ਅਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਬਸੰਤਪੁਰਾ ਮੁਹੱਲਾ ਤੋਂ ਪੰਜ, ਨਿਉ ਡਿਫੈਨਸ ਕਲੋਨੀ, ਬੈਂਕ ਸਟਰੀਟ, ਗੋਬਿੰਦ ਨਗਰ, ਹਿੰਮਤ ਨਗਰ, ਅਜੀਤ ਨਗਰ, ਬਾਂਸਾ ਵਾਲਾ ਗੱਲੀ ਤੋਂ ਇੱਕ-ਇੱਕ, ਸਮਾਣਾ ਦੇ ਲੁਹਾਰਾ ਮੁਹੱਲਾ, ਸਿਵਲ ਹਸਪਤਾਲ ਅਤੇ ਰਾਮ ਬਸਤੀ ਤੋਂ ਇੱਕ-ਇੱਕ,ਪਾਤੜਾਂ ਦੇ ਵਾਰਡ ਨੰਬਰ 4 ਤੋਂ 14, ਵਾਰਡ ਨੰਬਰ 14 ਅਤੇ ਪਾਤੜਾਂ ਸਿਟੀ ਤੋਂ ਇੱਕ-ਇੱਕ, ਸਨੋਰ ਦੇਂ ਉਧਮ ਸਿੰਘ ਨਗਰ ਤੋਂ ਇੱਕ ਅਤੇ 33 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਤਿੰਨ ਗਰਭਵੱਤੀ ਮਾਂਵਾ ਅਤੇ 2 ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *