ਪਟਿਆਲਾ

ਵੀ.ਐਮ.ਡੀ. ਵੱਲੋਂ ਗਊਸ਼ਾਲਾ ਤੇ ਪਸ਼ੂ ਪੰਛੀ ਸੰਭਾਲ ਕੇਂਦਰ ਦਾ ਨਿਰਮਾਣ ਸ਼ੁਰੂ

ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)
ਪਟਿਆਲਾ ਦੇ ਪਹਿਲੇ ਗਊਸ਼ਾਲਾ ਤੇ ਪਸ਼ੂ ਪੰਛੀ ਸੰਭਾਲ ਕੇਂਦਰ ਦੇ ਨਿਰਮਾਣ ਦਾ ਕੰਮ ਸਾਹਮਣੇ ਸਨੀ ਇਨਕਲੇਵ, ਦੇਵੀਗੜ੍ਹ ਰੋਡ, ਪਟਿਆਲਾ ਵਿਖੇ ਸ਼ੁਰੂ ਹੋ ਗਿਆ ਹੈ। ਇਸ ਕੇਂਦਰ ਵਿੱਚ ਹਰ ਬੇਸਹਾਰਾ ਪਸ਼ੂ ਤੇ ਪੰਛੀ ਦਾ ਮੁਫਤ ਇਲਾਜ ਕੀਤਾ ਜਾਵੇਗਾ।

ਇਸ ਮੌਕੇ ਗੁਰਮੁੱਖ ਸਿੰਘ ਗੁਰੂ ਨੈਸ਼ਨਲ ਪ੍ਰਧਾਨ ਵੰਦੇ ਮਾਤਰਮ ਦਲ ਨੇ ਦੱਸਿਆ ਕਿ ਅੱਜ ਕੇਂਦਰ ਦਾ ਨਿਰਮਾਣਜਨਤਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਤੇ ਕੇਂਦਰ ਨੂੰ ਮੁਕੰਮਲ ਕਰ ਕੇ ਹੀ ਰੁਕਾਂਗੇ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੀ.ਐਮ.ਡੀ. ਨੂੰ ਇਸ ਮਹਾਨ ਸੇਵਾ ਵਾਲੇ ਕੰਮ ਲਈ ਹਰ ਪੱਖੋਂ ਸਹਿਯੋਗ ਤੇ ਦਾਨ ਦਿਓ। ਤੁਹਾਡਾ ਦਿੱਤਾ ਇੱਕ ਇੱਕ ਪੈਸਾ ਵੀ.ਐਮ.ਡੀ. ਟੀਮ ਵੱਲੋਂ ਈਮਾਨਦਾਰੀ ਨਾਲ ਹਿਸਾਬ ਰੱਖ ਕੇ ਬੇਸਹਾਰਾ ਜਾਨਵਰਾਂ ਤੇ ਪੰਛੀਆਂ ਦੀ ਸੇਵਾ ਸੰਭਾਲ ਤੇ ਖਰਚ ਕੀਤਾ ਜਾਵੇਗਾ ਅਤੇ ਪਹਿਲਾਂ ਤੋਂ ਦਿੱਤੇ ਦਾਨ ਲਈ ਵੀ.ਐਮ.ਡੀ. ਟੀਮ ਸਭ ਦਾਨੀ ਸੱਜਣਾਂ ਦਾ ਧੰਨਵਾਦ ਕਰਦੀ ਹੈ।

Leave a Reply

Your email address will not be published. Required fields are marked *