ਸਨੋਰ ਵਿਖੇ ਡਾਇਰੀਆ ਦੀ ਸਥਿਤੀ ਕਾਬੂ ਹੇਠ
ਪ੍ਰਭਾਵਤ ਖੇਤਰਾਂ ਵਿਚ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਘਰ-ਘਰ ਜਾ ਕੇ ਕੀਤਾ ਸਰਵੇ
ਪਟਿਆਲਾ 17 ਸਤੰਬਰ (ਮਧੂਸਾਰ ਬਿਊਰੋ) ਬੀਤੇ ਦਿਨੀ ਸਨੋਰ ਵਿਖੇ ਡਾਇਰੀਆ ਦੇ ਕੇਸ ਰਿਪੋਰਟ ਹੋਣ ਤੇ ਸਤਿਥੀ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਦਫਤਰ ਸਿਵਲ ਸਰਜਨ ਤੋਂ ਜਿਲਾ ਐਪੀਡਿਮਾਲੋਜਿਸਟ ਡਾ. ਸੁਮੀਤ ਸਿੰਘ ਵੱਲੋ ਪ੍ਰਭਾਵਤ ਖੇਤਰ ਗੁਰੂ ਨਾਨਕ ਨਗਰ ਅਤੇ ਗਰਿਡ ਕਲੋਨੀ, ਸਨੋਰ ਦਾ ਘਰ ਘਰ ਜਾ ਕੇ ਦੋਰਾ ਕੀਤਾ ਗਿਆ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਦੁਧਨਸਾਧਾਂ ਡਾ. ਭੁਪਿੰਦਰ ਕੋਰ, ਮੈਡੀਕਲ ਅਫਸਰ ਸਨੋਰ ਡਾ: ਨਵਦੀਪ ਕੋਰ, ਜਿਲਾ ਮਾਸ ਮੀਡੀਆ ਅਫਸਰ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਸਿਹਤ ਵਿਭਾਗ ਦੇ ਸੈਨੀਟਰੀ ਇੰਸਪੈਕਟਰ, ਏ.ਐਨ.ਐਮ ਅਤੇ ਆਸ਼ਾ ਵਰਕਰ ਨੂੰ ਨਾਲ ਲੈਂਦੇ ਹੋਏ ਰੈਪੀਡ ਰਿਸਪੋਂਸ ਟੀਮ ਵੱਲੋ ਏਰੀਆ ਦਾ ਅੇਕਟੀਵ ਸਰਵੇ ਕਰਵਾਇਆ ਗਿਆ ਅਤੇ ਕਾਰਨਾਂ ਦੀ ਜਾਂਚ ਕੀਤੀ ਗਈ। ਜਾਂਚ ਦੋਰਾਨ ਪਾਇਆ ਗਿਆ ਕਿ ਕਿ ਟੱਟੀਆ, ਉਲਟੀਆਂ ਦੇ ਜਿਆਦਾਤਰ ਕੇਸ ਇਹਨਾਂ ਏਰੀਆ ਵਿੱਚ ਰਹਿਣ ਵਾਲੀ ਮਾਈਗਰੇਟਰੀ ਆਬਾਦੀ ਵਾਲੇ ਹਨ ਜੋ ਕਿ ਸਰਕਾਰੀ ਵਾਟਰ ਸਪਲਾਈ ਦਾ ਪਾਣੀ ਪੀਣ ਲਈ ਵਰਤ ਰਹੇ ਹਨ ਅਤੇ ਇਕੋ ਹੀ ਏਰੀਏ ਵਿੱਚੋ ਲਗਾਤਾਰਤਾ ਵਿੱਚ ਮਿਲੇ ਹਨ। ਸਰਵੇ ਦੋਰਾਨ ਇਹ ਵੀ ਦੇਖਿਆ ਗਿਆ ਇਸ ਏਰੀਆ ਵਿੱਚ ਜਿਹਨਾਂ ਘਰਾਂ ਵਿੱਚ ਲੋਕ ਸਬਮਰਸੀਬਲ ਪੰਪ ਦਾ ਪਾਣੀ ਪੀਣ ਲਈ ਇਸਤੇਮਾਲ ਕਰ ਰਹੇ ਹਨ, ਉਹਨਾਂ ਘਰਾਂ ਵਿੱਚ ਟੱਟੀਆਂ, ਉਲਟੀਆਂ ਦੇ ਕੇਸ ਨਹੀ ਮਿਲੇ।ਇਸ ਲਈ ਸਰਕਾਰੀ ਪਾਣੀ ਦੀ ਸਪਲਾਈ ਦੁਸ਼ਿਤ ਹੋਣ ਦੇ ਖਦਸ਼ੇ ਨੂੰ ਮੁੱਖ ਰੱਖਦੇ ਹੋਏ ਏਰੀਏ ਵਿੱਚੋ ਸਰਕਾਰੀ ਪਾਣੀ ਦੀ ਸਪਲਾਈ ਤੋਂ 5 ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਪਾਣੀ ਦੀ ਸਪਲਾਈ ਬੰਦ ਕਰਨ ਲਈ ਮਿਉਸੀਪਲ ਕਮੇਟੀ ਸਨੋਰ ਨੂੰ ਕਿਹਾ ਦਿਤਾ ਗਿਆ ਹੈ ਅਤੇ ਇਸ ਦੀ ਜਗਾਂ ਤੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਟੈਂਕਰ ਰਾਹੀ ਮੁਹਈਆ ਕਰਵਾਇÀਾਂ ਜਾਵੇ।ਡਾ. ਸੂਮੀਤ ਸਿੰਘ ਨੇ ਦੱਿਸਆਂ ਕਿ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਘਰ ਘਰ ਲੋਕਾਂ ਨੂੰ ਪਾਣੀ ਵਿੱਚ ਪਾ ਕੇ ਪੀਣ ਲਈ 4000 ਕਲੋਰੀਨ ਦੀ ਗੋਲਿਆਂ, ਤਕਰੀਬਨ 200 ਉ.ਆਰ.ਐਸ. ਦੇ ਪੈਕੇਟ ਅਤੇ ਲੋਕਾਂ ਨੂੰ ਟੱਟੀਆ, ਉਲਟੀਆਂ ਦੋਰਾਨ ਵਰਤੀਆ ਜਾਣ ਵਾਲੀਆਂ ਸਾਵਧਾਨੀਆ ਬਾਰੇ ਜਾਣਕਾਰੀ ਦਿੰਦੇ ਪੈਂਫਲੇਟ ਦੀ ਵੰਡ ਵੀ ਕੀਤੀ ਗਈ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਸਹੁਲਤ ਨੂੰ ਮੁੱਖ ਰੱਖਦੇ ਹੋਏ ਸਿਵਲ ਡਿਸਪੈਂਸਰੀ ਸਨੋਰ ਵਿਖੇ ਸ਼ਾਮ ਸਮੇਂ ਸਪੈਸ਼ਲ ਸਿਹਤ ਕੈਂਪ ਲਗਾਇਆ ਗਿਆ ਅਤੇ ਮਰੀਜਾਂ ਨੂੰ ਮੁੱਫਤ ਦਵਾਈਆਂ ਦਿੱਤੀ ਗਈ।ਇਹ ਮੈਡੀਕਲ ਕੈਂਪ ਸਥਿਤੀ ਕਾਬੂ ਵਿੱਚ ਹੋਣ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਐਕਟੀਵ ਸਰਵੇ ਕੱਲ ਵੀ ਜਾਰੀ ਰਹੇਗਾ ਅਤੇ ਨਵੇ ਪਾਏ ਗਏ ਕੇਸਾਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

