ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਵੱਡਾ ਹੁੰਗਾਰਾ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵੱਡੀ ਜਿੱਤ ਦੀ ਨਿਸ਼ਾਨੀ :– ਰਾਜੂ ਖੰਨਾ।
ਆਪ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ।
ਅਮਲੋਹ,13 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਅੰਦਰ ਹਲਕਾ ਪੱਧਰ ਤੇ ਚੱਲ ਰਹੀ ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਦਾ ਮਿਲ ਰਿਹਾ ਪਿਆਰ ਤੇ ਵੱਡਾ ਹੁੰਗਾਰਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਏਗਾ। ਤੇ ਲੋਕ ਵਿਰੋਧੀ ਆਪ ਸਰਕਾਰ ਨੂੰ ਚਲਦਾ ਕਰਨ ਵਿੱਚ ਪੰਜਾਬ ਬਚਾਓ ਯਾਤਰਾ ਸਹਾਈ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ ਅਮਲੋਹ ਵੱਲੋਂ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਅੱਜ ਪੰਜਾਬ ਅੰਦਰ ਕੋਈ ਵੀ ਅਜਿਹਾ ਵਰਗ ਨਹੀਂ ਜੋ ਅਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਪ੍ਰਦਰਸ਼ਨ ਨਾ ਕਰਦਾ ਹੋਵੇ।
ਰਾਜੂ ਖੰਨਾ ਨੇ ਕਿਹਾ ਪਾਰਟੀ ਵੱਲੋਂ ਉਹਨਾਂ ਦੀ ਵਿਸ਼ੇਸ਼ ਡਿਊਟੀ ਪੰਜਾਬ ਬਚਾਓ ਯਾਤਰਾ ਵਿੱਚ ਲਗਾਈ ਹੋਈ ਹੈ।ਤੇ ਉਹਨਾਂ ਵੱਲੋਂ ਹਰ ਹਲਕੇ ਅੰਦਰ ਜਾ ਕਿ ਲੋਕਾਂ ਦਾ ਸ੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਦੇਖਿਆਂ ਗਿਆ ਹੈ।ਜੋ ਇਸ ਯਾਤਰਾ ਵਿੱਚ ਇਕੱਠ ਆਪ ਮੁਹਾਰੇ ਹੋ ਰਹੇ ਹਨ ਉਹਨਾਂ ਨੂੰ ਦੇਖ ਕਿ ਵਿਰੋਧੀ ਪਾਰਟੀਆਂ ਘਬਰਾਹਟ ਮਹਿਸੂਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਸੂਬੇ ਦੇ ਲੋਕ ਤੱਤਪੁਰ ਹਨ। ਰਾਜੂ ਖੰਨਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹਿਤੈਸ਼ੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਤੇ ਤਰੱਕੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ,ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਬਾਬਾ ਦਰਸ਼ਨ ਸਿੰਘ ਅਮਲੋਹ, ਪ੍ਰਧਾਨ ਡਾ ਜਸਵੰਤ ਸਿੰਘ ਅਲਾਦਾਦਪੁਰ, ਯੂਥ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਯੂਥ ਆਗੂ ਰੇਸ਼ਮ ਸਿੰਘ ਵਿਰਕ,ਸਰਪੰਚ ਹਰਿੰਦਰ ਸਿੰਘ ਸੇਖੋਂ, ਕੁਲਜਿੰਦਰ ਸਿੰਘ ਨਰਵਾਲ,ਡਾ ਅਰਜੁਨ ਸਿੰਘ, ਸਾਬਕਾ ਕੌਂਸਲਰ ਬਲਤੇਜ ਸਿੰਘ ਅਮਲੋਹ,ਆਦਿ ਮੌਜੂਦ ਸਨ।

