ਪਟਿਆਲਾ

ਚੌਥਾ ਦਰਜਾ ਕਰਮਚਾਰੀਆਂ ਨੇ ਮੰਗਾਂ ਤੇ ਭਾਰਤ ਬੰਦ ਨੂੰ ਲੈ ਕੇ ਕੀਤੀ ਰੈਲੀ ਅਤੇ ਰੋਹ ਭਰਪੂਰ ਮਾਰਚ??

ਪਟਿਆਲਾ : 16 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਚੌਥਾ ਦਰਜਾ ਮੁਲਾਜਮਾਂ ਨੇ ਆਪਣੀਆਂ ਤਰੱਕੀਆਂ ਸਮੇਤ ਚੀਰਾਂ ਤੋਂ ਲਮਕਾ ਅਵਸਥਾ ਵਿੱਚ ਚਲ ਰਹੀਆਂ ਮੰਗਾਂ ਨੂੰ ਲੈ ਕੇ ਕਰ ਤੇ ਆਬਕਾਰੀ ਦਫਤਰ ਵਿਖੇ ਸ਼ੁਰੂ ਕੀਤੀ ਰੈਲੀ ਦੌਰਾਨ ਵਧੀਕ ਸਟੇਟ ਕਮਿਸ਼ਨਰ (ਪ੍ਰਸ਼ਾਸ਼ਨ) ਪੰਜਾਬ ਸ੍ਰੀਮਤੀ ਜੀਵਪ੍ਰੀਤ ਕੌਰ ਪੀ.ਸੀ.ਐਸ. ਨੇ ਯੂਨੀਅਨ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਕੇ ਸ਼ਾਂਤ ਕਰਨ ਦਾ ਯਤਨ ਕੀਤਾ ਅਤੇ ਮੰਗਾਂ ਸਮੇਤ ਪ੍ਰਮੋਸ਼ਨਾਂ 15 ਦਿਨਾਂ ਦੇ ਅੰਦਰ ਅੰਦਰ ਪੂਰੀਆਂ ਕਰਨ ਦਾ ਭਰੋਸਾ ਦੇਣ ਤੇ ਕਰਮਚਾਰੀ ਸ਼ਾਂਤ ਹੋਏ ਤੇ ਉਹਨਾਂ ਨੇ ਆਪਣਾ ਸੰਘਰਸ਼ ਵੀ 15 ਦਿਨਾਂ ਲਈ ਮੁੱਲਤਵੀ ਕੀਤਾ ਗਿਆ। ਚੌਥਾ ਦਰਜਾ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਕਰ ਤੇ ਆਬਕਾਰੀ ਵਿਭਾਗ ਦੇ ਪ੍ਰਧਾਨ ਮੱਖਣ ਸਿੰਘ, ਚੇਅਰਮੈਨ ਵੇਦ ਪ੍ਰਕਾਸ਼ ਤੇ ਜਨਰਲ ਸਕੱਤਰ ਮੇਘ ਰਾਜ ਨੇ ਕਿਹਾ ਉਹਨਾਂ ਦੀਆਂ ਦੋ ਸਾਲਾਂ ਤੋਂ ਵਾਰ—ਵਾਰ ਗੱਲਬਾਤ ਕਰਕੇ ਮੰਗਾਂ ਪੂਰੀਆਂ ਨਾ ਕਰਨ ਤੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਮੰਗਾਂ ਵਿੱਚ ਪ੍ਰਮੁੱਖ ਹਨ ਇਹ ਕਿ ਵਿਭਾਗ ਦੇ ਕੱਚੇ ਕਰਮੀਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਵਲੋਂ ਉਹਨਾਂ ਨੂੰ ਪੱਕਾ ਕਰਨ ਦਾ ਫੈਸਲਾ ਵਿਭਾਗ ਲਾਗੂ ਨਹੀਂ ਕਰ ਰਿਹਾ, ਵਿਦਿਅਕ ਯੋਗਤਾ ਰੱਖਦੇ ਚੋਥਾ ਦਰਜਾ ਕਰਮਚਾਰੀਆਂ ਨੂੰ ਪ੍ਰਮੋਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ,

ਕਰਮਚਾਰੀਆਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਵਿੱਚ ਜੀ.ਪੀ.ਫੰਡ, 4—9—14 ਆਦਿ ਬੈਨੀਫਿਟ ਵੀ ਨਹੀਂ ਮਿਲ ਰਹੇ ਆਦਿ ਮੰਗਾਂ ਸ਼ਾਮਲ ਸਨ। ਮੁਲਾਜਮਾਂ—ਪੈਨਸ਼ਨਰਾਂ, ਕੱਚੇ ਕਰਮਚਾਰੀਆਂ ਸਮੇਤ ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ ਨੇ ਰਾਜਪੁਰਾ ਕਾਲੋਨੀ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਰੋਹ ਭਰਪੂਰ ਮਾਰਚ ਝੰਡੇ ਅਤੇ ਬੈਨਰ ਲੈ ਕੇ ਨਵੇਂ ਬੱਸ ਸਟੈਂਡ ਜਿੱਥੇ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਦੀ ਸਾਂਝੀ ਰੈਲੀ ਚਲ ਰਹੀ ਸੀ ਵਿੱਚ ਸ਼ਮੂਲੀਅਤ ਕੀਤੀ। ਇਸ ਦੀ ਅਗਵਾਈ ਨਿਰਮਲ ਸਿੰਘ ਧਾਲੀਵਾਲ ਤੇ ਦਰਸ਼ਨ ਸਿੰਘ ਲੁਬਾਣਾ ਪ੍ਰਮੁੱਖ ਆਗੂਆਂ ਨੇ ਕੀਤੀ ਹੋਰ ਜੋ ਆਗੂ ਸ਼ਾਮਲ ਹੋਏ ਉਹਨਾ ਵਿੱਚ ਬਲਜਿੰਦਰ ਸਿੰਘ , ਮਾਧੋ ਰਾਹੀ, ਜਗਮੋਹਨ ਨੋਲੱਖਾ, ਕਰਮਜੀਤ ਕੌਰ ਔਲਖ, ਸੰਦੀਪ ਬਰਨਾਲਾ, ਰਾਮ ਕਿਸ਼ਨ, ਪ੍ਰੀਤਮ ਚੰਦ ਠਾਕੁਰ, ਵੇਦ ਪ੍ਰਕਾਸ਼, ਮਾਧੋ ਰਾਹੀ, ਰਾਜੇਸ਼ ਗੋਲੂ, ਗੋਤਮ ਭਾਰਦਵਾਜ, ਕੁਲਵਿੰਦਰ ਸਿੰਘ, ਕਿਰਨਪਾਲ, ਰਤਨ ਸਿੰਘ, ਗੁਰਮੇਲ ਵਿਰਕ, ਇੰਦਰਪਾਲ ਵਾਲਿਆ, ਮੇਘ ਰਾਜ, ਕਿਸ਼ਨ ਗੋਪਾਲ, ਨਰੇਸ਼ ਕੁਮਾਰ, ਗੁਰਮੀਤ ਸਿੰਘ, ਗਿਰੀਸ ਕੁਮਾਰ, ਦਲਜੀਤ ਸਿੰਘ, ਅਜੇ ਕੁਮਾਰ ਸਿੱਪਾ, ਗੁਰਿੰਦਰ ਗੁਰੀ, ਰਾਜੇਸ਼, ਜਗਤਾਰ ਬਾਬਾ, ਸਤਪਾਲ ਲੰਗ, ਤਰਲੋਚਨ ਮੰਡੋਲੀ, ਲਖਵੀਰ ਸਿੰਘ, ਰਮੇਸ਼ ਕੁਮਾਰ, ਚੰਦਰ ਭਾਨ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *