‘ਟਾਕ ਟੂ ਏਕੇ’ ਰਾਹੀਂ ਜਨਤਾ ਦੇ ਮਨ ਦੀ ਗੱਲ ਸੁਣਨਗੇ ਅਰਵਿੰਦ ਕੇਜਰੀਵਾਲ : ਭਗਵੰਤ ਮਾਨ
ਚੰਡੀਗੜ੍ਹ, 15 ਜੁਲਾਈ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਟਾਕ ਟੂ ਏਕੇ’ ਪ੍ਰੋਗਰਾਮ ਦੇ ਤਹਿਤ 17 ਜੁਲਾਈ ਨੂੰ ਆਨ-ਲਾਇਨ ਲੋਕਾਂ ਦੇ ਮਨ ਦੀ ਗੱਲ ਸੁਣਨਗੇ।
ਇਹ ਉਕੱਤ ਜਾਣਕਾਰੀ ਸ਼ੁੱਕਰਵਾਰ ਨੂੰ ਚੰਡੀਗੜ ਵਿਖੇ ਆਯੋਜਨ ਕੀਤੀ ਪ੍ਰੈਸ ਕਾਨਫਰੈਂਸ ਦੌਰਾਨ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੀ।
ਭਗਵੰਤ ਮਾਨ ਨੇ ਦੱਸਿਆ ਕਿ ‘ਟਾਕ ਟੂ ਏਕੇ’ ਦੇ ਤਹਿਤ ਹਰ ਕੋਈ ਅਰਵਿੰਦ ਕੇਜਰੀਵਾਲ ਨੂੰ ਆਪਣੀ ਸ਼ਿਕਾਇਤ, ਗਿਲਾ-ਸ਼ਿਕਵਾ, ਸਮੱਸਿਆ ਅਤੇ ਸੁਝਾਅ ਸੁਣਾ ਸਕਦਾ ਹੈ। ਇਸਦੇ ਲਈ ‘ਡਬਲਿਊਡਬਲਿਊਡਬਲਿਊ ਡਾਟ ਟਾਕਟੂਏਕੇ ਡਾਟ ਕਾਮ’ ਦੇ ਰਾਹੀਂ ਕਾਲ ਅਤੇ ਐਸਐਮਐਸ ਚੈਟ ਕੀਤੀ ਜਾ ਸਕਦੀ ਹੈ। ਐਮਐਮਐਸ ਲਈ 8130344141 ਨੰਬਰ ਉਪਲੱਬਧ ਰਹੇਗਾ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਬਤੌਰ ਮੁੱਖ ਮੰਤਰੀ ਦਿੱਲੀ ਜਵਾਬ ਦੇਣਗੇ ਹਾਲਾਂਕਿ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਵਿਅਕਤੀ ਆਪਣੇ ‘ਮਨ ਦੀ ਗੱਲ’ ਅਰਵਿੰਦ ਕੇਜਰੀਵਾਲ ਦੇ ਨਾਲ ਸਾਂਝੀ ਕਰ ਸਕਦਾ ਹੈ। ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਦੀ ਗੱਲ’ ਪ੍ਰੋਗਰਾਮ ਉੱਤੇ ਟਿਪੱਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਦੇ ਮਨ ਦੀ ਗੱਲ ਸੁਣਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਰੁਤਬਾ ਦਿੱਤਾ ਸੀ, ਪਰੰਤੂ ਪ੍ਰਧਾਨ ਮੰਤਰੀ ਬਣਕੇ ਨਰਿੰਦਰ ਮੋਦੀ ਦੇਸ਼ ਦੀ ਜਨਤਾ ਦੇ ਮਨ ਦੀ ਸੁਣਨ ਦੀ ਬਜਾਏ ਹੁਣ ਵੀ ਆਪਣੇ ਮਨ ਦੀ ਗੱਲਾਂ ਸੁਣਾ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਯੋਜਨ ‘ਸੰਗਤ ਦਰਸ਼ਨ’ ਪ੍ਰੋਗਰਾਮਾਂ ਨੂੰ ‘ਯੋਜਨਾਬੱਧ ਅਕਾਲੀ ਦਰਸ਼ਨ’ ਦੱਸਿਆ, ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਨੂੰ ਮੁੱਖ ਮੰਤਰੀ ਬਾਦਲ ਦੇ ਰੁਬਰੂ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਹੁੰਦਾ ਹੈ ਕਿ ਉਨ੍ਹਾਂ ਨੇ ਕੀ ਬੋਲਣਾ ਹੈ। ਜੋ ਲੋਕ ਆਪਣੀ ਮੁਸ਼ਕਲਾਂ, ਸੱਮਸਿਆਵਾਂ ਅਤੇ ਸ਼ਿਕਾਇਤਾਂ ਸੁਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਾਦਲ ਸਾਹਿਬ ਕੋਲ ਵੀ ਨਹੀਂ ਜਾਣ ਦਿੱਤਾ ਜਾਂਦਾ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅੱਜ ਤੱਕ ਇਹ ਗੱਲ ਸਪੱਸ਼ਟ ਨਹੀਂ ਕਰ ਸਕੀ ਕਿ ਸੰਗਤ ਦਰਸ਼ਨ ਸਰਕਾਰੀ ਪ੍ਰੋਗਰਾਮ ਹੁੰਦਾ ਹੈ ਜਾਂ ਰਾਜਨੀਤਕ।

