ਪਟਿਆਲਾ

ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਲਗਾਏ ਕੈਂਪ ਦੌਰਾਨ 48 ਵਿਅਕਤੀਆਂ ਦੇ ਬਣਾਏ ਅੰਗਹੀਣ ਸਰਟੀਫਿਕੇਟ

ਪਟਿਆਲਾ, 20 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੈਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ 48 ਅੰਗਹੀਣ ਵਿਅਕਤੀਆਂ ਦੀ ਮੈਡੀਕਲ ਜਾਂਚ ਕਰਕੇ ਸਰਟੀਫਿਕੇਟ ਬਣਾਉਣ ਦੇ ਲਈ ਪਹਿਚਾਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਕੇਂਦਰ ਕੌਲੀ ਵਿਖੇ ਲਗਾਏ ਗਏ ਕੈਂਪ ਵਿੱਚ ਬੱਚਿਆਂ ਦੇ ਮਾਹਰ ਡਾ: ਦੀਕਸ਼ਾ, ਮੈਡੀਸਨ ਮਾਹਰ ਡਾ: ਦੀਪਇੰਦਰ ਸਿੰਘ, ਹੱਡੀਆਂ ਦੇ ਮਾਹਰ ਡਾ: ਮਹੇਸ਼ ਗੋਇਲ, ਈਐਨਟੀ ਡਾ: ਗਗਨਦੀਪ ਕੌਰ, ਅੱਖਾਂ ਦੇ ਮਾਹਰ ਡਾ: ਮਨਦੀਪ ਸਿੰਘ ਆਦਿ ਡਾਕਟਰਾਂ ਦੇ ਬੋਰਡ ਵੱਲੋਂ ਆਪਣੀ ਟੀਮ ਕਾਂਊਸਲਰ ਲੀਨਾ, ਕੰਪਿਊਟਰ ਆਪ੍ਰੇਟਰ ਸੰਗੀਤਾ ਦੀ ਸਹਾਇਤਾ ਦੇ ਨਾਲ ਮਰੀਜ਼ਾਂ ਦਾ ਮੈਡੀਕਲ ਚੈਕਅੱਪ ਕਰਕੇ 48 ਮਰੀਜ਼ਾਂ ਦੀ ਅੰਗਹੀਣ ਸਰਟੀਫਿਕੇਟ ਬਣਾਉਣ ਵਾਸਤੇ ਪਹਿਚਾਣ ਕੀਤੀ। ਇਸ ਕੈਂਪ ਦਾ ਪ੍ਰਬੰਧ ਅਤੇ ਕਾਮਯਾਬ ਬਣਾਉਣ ਦੇ ਲਈ ਮੈਡੀਕਲ ਅਫਸਰ ਡਾ: ਰਵਨੀਤ ਕੌਰ, ਮੈਡੀਕਲ ਅਫਸਰ ਡੈਂਟਲ (ਮੇਜ਼ਰ) ਯੋਗੇਸ਼, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ, ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਕੰਪਿਊਟਰ ਆਪ੍ਰੇਟਰ ਜ਼ਸਵੀਰ ਸਿੰਘ, ਅਕਾਊਂਟੈਟ ਤਰੁਣ ਕੁਮਾਰ, ਦੀਪ ਸਿੰਘ, ਆਸ਼ਾ ਫੈਸੀਲੀਟੇਟਰ ਅਤੇ ਆਸ਼ਾਂ ਵਰਕਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਅਖੀਰ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਪਿੰਡਾਂ ਦੇ ਅੰਗਹੀਣ ਵਿਅਕਤੀਆਂ ਦੇ ਲਈ ਲਗਾਏ ਗਏ ਕੈਂਪ ਵਿੱਚ ਪਹੁੰਚੇ ਡਾਕਟਰਾਂ, ਸਮੂਹ ਕੌਲੀ ਸਟਾਫ, ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਕੈਂਪ ਸਫਲਤਾਪੂਰਵਕ ਨੇਪਰੇ ਚੜਿਆ ਹੈ।

Leave a Reply

Your email address will not be published. Required fields are marked *