ਕਿਲੋਮੀਟਰ ਸਕੀਮ ਵਿਚਲੀਆਂ ਕਮੀਆਂ ਨੂੰ ਕਰਾਂਗੇ ਦੂਰ – ਨਾਰੰਗ
ਕਿਲੋਮੀਟਰ ਸਕੀਮ ਓਪਰੇਟਰ ਯੂਨੀਅਨ ਨੇ ਨਾਰੰਗ ਨੂੰ ਕੀਤਾ ਸਨਮਾਨਿਤ
ਪਟਿਆਲਾ 12 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਐਚ ਅਤੇ ਇਨਟੇਗਰਲ ਕਿਲੋਮੀਟਰ ਸਕੀਮ ਬੱਸ ਓਪਰੇਟਰ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਗੋਤਮ,ਮੀਤ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਅਤੇ ਖਜਾਨਚੀ ਸ਼੍ਰੀਰਾਮ ਗਰਗ ਦੀ ਅਗਵਾਈ ਹੇਠ ਇਕ ਵਫਦ ਨੇ ਪੀ ਐਮ ਨਿਯੁਕਤ ਕੀਤੇ ਗਏ ਸੀਨੀਅਰ ਆਈ ਸ਼nਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮਨਜੀਤ ਨਾਰੰਗ ਨੇ ਬੋਲਦਿਆਂ ਕਿਹਾ ਕਿ ਕਿਲੋਮੀਟਰ ਸਕੀਮ ਵਿਚਲੀਆਂ ਸਾਰੀਆਂ ਕਮੀਆਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ ਅਤੇ ਕਿਲੋਮੀਟਰ ਸਕੀਮ ਦੇ ਰੂਟਾਂ ਵਿਚ ਹੋਰ ਪਾਰਦਿਸ਼ਤਾ ਲਿਆਂਦੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਵਫਦ ਨੇ ਕਿਹਾ ਕਿ ਉਹਨਾ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਕਿ ਪੀ ਦੀ ਕਮਾਨ ਇਕ ਈਮਾਨਦਾਰ ਅਤੇ ਤਜਰਬੇਕਾਰ ਆਫਿਸਰ ਦੇ ਹੱਥਾਂ ਵਿਚ ਆਈ ਹੈ ਜਿਸ ਨਾਲ ਕਾਰਪੋਰੇਸ਼ਨ ਹੋਰ ਬੁਲੰਦੀਆਂ ਨੂੰ ਛੂਹੇਗੀ।ਇਸ ਮੌਕੇ ਰੁਪਿੰਦਰ ਸਿੰਗਲਾ,ਦਇਆਕਰਨ ਸਿੰਘ,ਸ਼੍ਰੀਰਾਮ ਗਰਗ,ਜਸ਼ਨਪ੍ਰੀਤ ਚੌਹਾਨ,ਖੁਸ਼ਕਰਨ ਸਿੰਘ ਅਤੇ ਕਰਮਜੀਤ ਸਿੰਘ ਸੋਹੀ ਤੋਂ ਇਲਾਵਾ ਯੂਨੀਅਨ ਦੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

