ਹਰਿਆਣਾਚੰਡੀਗੜ੍ਹਪੰਜਾਬ

ਵਿਧਾਨਸਭਾ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕੀਤੀ ਦੋ ਵੱਡੇ ਐਲਾਨ

ਤਿਗਾਂਓ ਬਣੇਗਾ ਨਵਾਂ ਸਬ-ਡਿਵੀਜਨ

ਸ਼ਹਿਰੀ ਖੇਤਰ ਵਿਚ 20 ਸਾਲ ਤੋਂ ਰਿਹਾਇਸ਼ੀ ਪਲਾਂਟਾਂ ਵਿਚ ਮਕਾਲ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਿਲੇਗਾ ਮਾਲਿਕਾਨਾ ਹੱਕ – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ

ਚੰਡੀਗੜ੍ਹ, 22 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਤੁਰੰਤ ਫੈਸਲਾ ਲੈਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੋਹਰਾਇਆ। ਸਦਲ ਵਿਚ ਚਰਚਾ ਦੌਰਾਨ ਤਿਗਾਂਓ ਦੇ ਵਿਧਾਇਕ ਰਾਜੇਸ਼ ਨਾਗਰ ਵੱਲੋਂ ਦਸਿਆ ਗਿਆ ਕਿ ਤਿਗਾਂਓ ਅਤੇ ਗ੍ਰੇਟਰ ਫਰੀਦਾਬਾਦ ਇਕ ਵੱਡਾ ਖੇਤਰ ਬਣ ਗਿਆ ਹੈ। ਇਸ ਲਈ ਤਿਗਾਂਓ ਨੂੰ ਸਬ-ਡਿਵੀਜਨ ਬਣਾਇਆ ਜਾਵੇ। ਇਸੀ ਤਰ੍ਹਾ ਸ਼ਹਿਰੀ ਖੇਤਰਾਂ ਵਿਚ ਸਾਲਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਰਿਹਾਇਸ਼ੀ ਸੰਪਤੀ ਦਾ ਮਾਲਿਕਾਨਾ ਹੱਕ ਦੇਣ ਦੀ ਮੰਗ ਵੀ ਕਈ ਵਿਧਾਇਕਾਂ ਨੇ ਸਦਨ ਵਿਚ ਚੁੱਕੀ ਸੀ, ਜਿਨ੍ਹਾਂ ਮੰਗਾਂ ਨੂੰ ਮੁੱਖ ਮੰਤਰੀ ਨੇ ਤੁਰੰਤ ਪੂਰਾ ਕੀਤਾ।

ਮੁੱਖ ਮੰਤਰੀ ਨੇ ਸੈਸ਼ਨ ਦੌਰਾਨ ਹੀ ਤਿਗਾਂਓ ਨੂੰ ਸਬ-ਡਿਵੀਜਨ ਬਨਾਉਣ ਦਾ ਐਲਾਨ ਕੀਤਾ ਅਤੇ ਇਸ ਦੀ ਰਸਮੀ ਕਾਰਵਾਈਆਂ ਜਲਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਤਰ੍ਹਾ ਸ਼ਹਿਰਾਂ ਦੇ ਨਾਲ ਲਗਦੇ ਖੇਤਰਾਂ ਵਿਚ ਸਾਲਾਂ ਤੋਂ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੁੰ ਮਾਲਿਕਾਨਾ ਹੱਕ ਦੇਣ ਲਈ ਇਕ ਹਫਤੇ ਦੇ ਅੰਦਰ-ਅੰਦਰ ਨੀਤੀ ਲਿਆਉਣ ਦਾ ਐਲਾਨ ਵੀ ਮੁੱਖ ਮੰਤਰੀ ਨੇ ਕੀਤਾ। ਇਸ ਨੀਤੀ ਤਹਿਤ 20 ਸਾਲਾਂ ਤੋਂ ਰਿਹਾਇਸ਼ੀ ਪਲਾਂਟਾਂ ਵਿਚ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਾਲਿਕਾਨਾ ਹੱਕ ਮਿਲ ਸਕੇਗਾ। ਕਾਬਿਲੇਗੌਰ ਹੈ ਕਿ ਸ਼ਹਿਰੀ ਨਗਰ ਪਾਲਿਕਾਵਾਂ, ਨਗਰ ਪਰਿਸ਼ਦਾਂ ਤੇ ਨਗਰ ਨਿਗਮਾਂ ਦੀ ਸੰਪਤੀਆਂ ਨੂੰ 20 ਸਾਲਾਂ ਤੋਂ ਵੱਧ ਸਮੇਂ ਤੋਂ ਲੀਜ ‘ਤੇ ਲੈ ਕੇ ਦੁਕਾਨ ਤੇ ਹੋਰ ਕਾਰੋਬਾਰ ਸੰਸਥਾਨ ਚਲਾਉਣ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਦੀ ਪਹਿਲ ‘ਤੇ ਪਹਿਲਾਂ ਹੀ ਮਾਲਿਕਾਨਾ ਦਿੱਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *