ਚੰਡੀਗੜ੍ਹਪੰਜਾਬ

ਭਗਤ ਰਵਿਦਾਸ ਜੀ ਪ੍ਰਕਾਸ ਪੂਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਇਆ

ਬੁੜੈਲ ਵਿਖੇ ਸੰਗਤਾਂ ਵੱਲੋ ਪੰਜ ਪਿਆਰਿਆ ਦਾ ਸਨਮਾਨ ਤੇ ਫੁੱਲਾ ਦੀ ਵਰਖਾ।

ਚੰਡੀਗੜ੍ਹ 23 ਫਰਵਰੀ (ਮਧੂਸਾਰ ਬਿਊਰੋ) ਸ੍ਰੌਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਆਗਮਨ ਪੁਰਬ ਮਨਾਉਣ ਲਈ ਸਥਾਨਕ ਸੈਕਟਰ 45 ਦੀਆ ਸੰਗਤਾ ਨੇ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਈ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਛੱਤਰਛਾਇਆ ਹੇਠ ਕੱਢਿਆ । ਇਸ ਮੌਕੇ ਸੰਗਤਾ ਦੇ ਠਾਠਾ ਮਾਰਦੇ ਇਕੱਠ ਵਿੱਚ ਪੰਜ ਪਿਆਰਿਆ ਦਾ ਸਨਮਾਨ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸਿਰਪਾਓ ਪਾਕੇ ਕੀਤਾ । ਇਸ ਮੌਕੇ ਸਥਾਨਕ ਸੀਨੀਅਰ ਅਕਾਲੀ ਆਗੂ ਸੁਰਿੰਦਰ ਸਿੰਘ ਬੁੜੈਲ, ਮਨਜੀਤ ਸਿੰਘ ਸਿੰਘ ਹਾਰਡਵੇਅਰ, ਕੁਲਵੰਤ ਸਿੰਘ ਸੋਢੀ, ਵਾਈ ਐਲ ਗੁਗਲਾਨੀ, ਭੁਪਿੰਦਰ ਸਿੰਘ, ਗੁਰਮੁੱਖ ਸਿੰਘ, ਕਸਮੀਰ ਸਿੰਘ, ਅਵਤਾਰ ਸਿੰਘ, ਮਨਮੋਹਨ ਸਿੰਘ, ਦਲਵੀਰ ਸਿੰਘ, ਪਾਲ ਸਿੰਘ, ਜਗਜੀਤ ਸਿੰਘ ਜੱਗੀ, ਐਡਵੋਕੇਟ ਨਰਿੰਦਰ ਸਿੰਘ ਵਕੀਲ ਰਾਮ ਬਿਲਾਸ ਬਾਂਸਲ ਸਮੇਤ ਅਨੇਕਾ ਪਤਵੰਤੇ ਹਾਜਰ ਸਨ ।

ਇਸ ਸਮੇ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਗਤ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ ਗੁਰੂ ਸਾਹਿਬਾਨ ਦੇ ਨਾਲ ਅਸੀ ਆਪਣੇ ਸਤਿਕਾਰਯੋਗ ਭਗਤਾ ਸੰਤਾ ਦਾ ਸਤਿਕਾਰ ਕਰਦੇ ਹਾ । ਸਾਨੂੰ ਇਹਨਾਂ ਮਹਾਨ ਗੁਰੂ ਸਾਹਿਬਾਨ ਭਗਤਾ ਸੰਤਾ ਦੇ ਦਰਸਾਏ ਮਾਰਗ ਤੇ ਚੱਲਦਿਆ ਹਮੇਸਾ ਹੱਕ ਸੱਚ ਤੇ ਨਿਆ ਲਈ ਜੂਝਣਾ ਚਾਹੀਦਾ ਹੈ ਸਚਿਆਰ ਜੀਵਨ ਲਈ ਸੰਗਤ ਤੇ ਪੰਗਤ ਵਿੱਚ ਬੈਠਕੇ ਆਪਣਾ ਤਨ ਮਨ ਧਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਰਬੱਤ ਦੇ ਭਲੇ ਲਈ ਅਤੇ ਪੰਜਾਬ ਦੀ ਪਵਿੱਤਰ ਧਰਤੀ ਤੇ ਪ੍ਰਚੰਡ ਲਹਿਰ ਉਸਾਰਨ ਦੀ ਲੋੜ ਹੈ ਜੋ ਫਿਰਕਾਪ੍ਰਸਤ ਸੋਚ ਨੂੰ ਖਤਮ ਕਰ ਸਕੇ ।

Leave a Reply

Your email address will not be published. Required fields are marked *