6 ਫਰਵਰੀ ਨੂੰ ਸੁਖਬੀਰ ਬਾਦਲ ਕਰਨਗੇ ਮੰਡੀਗੌਬਿੰਦਗੜ ਵਾਸੀਆਂ ਨੂੰ ਸੰਬੋਧਨ:– ਰਾਜੂ ਖੰਨਾ।
ਹਲਕਾ ਅਮਲੋਹ ਦਾ ਹਰ ਵਸਿੰਦਾ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਤੱਤਪਰ।
ਹਰ ਰੋਜ਼ ਆਪ ਤੇ ਕਾਂਗਰਸ ਪਾਰਟੀ ਛੱਡ ਵੱਡੀ ਗਿਣਤੀ ਆਗੂ ਤੇ ਨੌਜਵਾਨ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ।
ਅਮਲੋਹ,4 ਫਰਵਰੀ ((ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ 15 ਸਾਲਾਂ ਤੋਂ ਹਲਕਾ ਅਮਲੋਹ ਅੰਦਰ ਕੀਤੀ ਸੇਵਾ ਤੇ ਕਰਵਾਏ ਵਿਕਾਸ ਕਾਰਜਾਂ ਨੂੰ ਲੈਕੇ ਹਲਕੇ ਦਾ ਹਰ ਇੱਕ ਵਸਿੰਦਾ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾ ਕੇ ਵਿਧਾਨ ਸਭਾ ਵਿੱਚ ਭੇਜਣ ਲਈ ਤੱਤਪਰ ਹੈ। ਇਸੇ ਕੜੀ ਤਹਿਤ ਹਰ ਰੋਜ਼ ਹੀ ਵੱਡੀ ਗਿਣਤੀ ਆਗੂ ਤੇ ਨੌਜਵਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਰਾਜੂ ਖੰਨਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਜਿਥੇ ਅੱਜ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕਾਲੀ ਸਰਪੰਚ ਰੁੜਕੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕਿ ਵੱਡੀ ਗਿਣਤੀ ਨੌਜਵਾਨ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
ਉਥੇ ਯੂਥ ਆਗੂ ਬਿੱਲਾ ਅਮਲੋਹ ਦੀ ਪ੍ਰੇਰਨਾ ਸਦਕਾ ਅਮਲੋਹ ਬਜ਼ਾਰ ਦੇ ਨੌਜਵਾਨਾਂ ਨੇ ਵੀ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਯੂਥ ਆਗੂ ਸੋਨੀ ਕੌਲਗੜ੍ਹ, ਸਾਬਕਾ ਸੰਮਤੀ ਮੈਂਬਰ ਨਾਜ਼ਰ ਸਿੰਘ ਕੌਲਗੜ ਤੇ ਪ੍ਰਧਾਨ ਦਲਵੀਰ ਸਿੰਘ ਕੌਲਗੜ੍ਹ ਦੇ ਯਤਨਾਂ ਸਦਕਾ ਪਿੰਡ ਕੌਲਗੜ੍ਹ ਦੇ ਮੌਜੂਦਾ ਪੰਚ ਬਲਵੀਰ ਸਿੰਘ ਤੇ ਪੰਚ ਜਗਪਾਲ ਸਿੰਘ ਹੈਪੀ ਨੇ ਵੀ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆਂ। ਰਾਜੂ ਖੰਨਾ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਫਰਵਰੀ ਨੂੰ ਮੰਡੀਗੌਬਿੰਦਗੜ ਵਿਖੇ ਪੁੱਜ ਮੰਡੀਗੌਬਿੰਦਗੜ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਕੇ ਉਦਯੋਗਪਤੀਆਂ , ਵਪਾਰੀਆਂ, ਦੁਕਾਨਦਾਰਾਂ,ਤੇ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਤੋਂ ਵੀ ਜਾਣੂ ਹੋਣਗੇ ਤਾ ਜੋ ਗੱਠਜੋੜ ਦੀ ਸਰਕਾਰ ਬਣਦੇ ਹੀ ਮੰਡੀਗੌਬਿੰਦਗੜ ਸ਼ਹਿਰ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹਲਕਾ ਅਮਲੋਹ ਦੇ ਵਾਸੀਆਂ ਦਾ ਇਹਨਾਂ ਚੋਣਾਂ ਵਿੱਚ ਮਿਲ ਰਿਹਾ ਪਿਆਰ ਤੇ ਸਤਿਕਾਰ ਮੇਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ। ਜਿਹਨਾਂ ਵੱਲੋਂ ਮੇਰੇ ਚੋਣ ਨੂੰ ਅਪਣੀ ਚੋਣ ਸਮਝ ਕੇ ਹਲਕੇ ਦੇ ਘਰ ਘਰ ਤੱਕ ਪਹੁੰਚ ਕੀਤੀ ਜਾ ਰਹੀ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਹਲਕੇ ਦਾ ਹਰ ਵਾਸੀ ਜਿਥੇ ਹਲਕੇ ਅੰਦਰੋਂ ਕਾਂਗਰਸ ਦੇ ਭ੍ਰਿਸ਼ਟਾਚਾਰ ਸ਼ਾਸਨ ਨੂੰ ਚਲਦਾ ਕਰਨ ਲਈ ਉਤਾਵਲਾ ਹੈ ਉਥੇ ਆਮ ਆਦਮੀ ਪਾਰਟੀ ਜੋ ਹਲਕੇ ਅੰਦਰ ਭਗੌੜਿਆਂ ਦੀ ਪਾਰਟੀ ਵਜੋਂ ਜਾਣੀ ਜਾਂਦੀ ਹੈ।ਉਸ ਨੂੰ ਮੂੰਹ ਨਾ ਲਗਾਉਂਦੇ ਹੋਏ। ਇਸ ਵਾਰ ਹਲਕੇ ਦੇ ਲੋਕ ਆਪ ਪਾਰਟੀ ਨੂੰ ਵੀ ਬਾਹਰ ਦਾ ਰਸਤਾ ਦਿਖਾਉਣਗੇ। ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਤਰੱਕੀ ਵੱਲ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ।

