ਪਟਿਆਲਾ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪਵਿੱਤਰ ਜਨਮ ਦਿਹਾੜਾ 647ਫਰੀ ਬੁੱਟੇ ਅਤੇ ਬੱਚਿਆ ਨੂੰ ਕਿਤਾਬਾਂ ਵੰਡ ਕੇ ਮਨਾਇਆ ਪਵਿੱਤਰ ਜਨਮ ਦਿਹਾੜਾ- ਸੌਜਾ,ਹਰਦਾਸਪੁਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵਾਂ ਪ੍ਰਕਾਸ਼ ਉਤਸਵ ਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਹਰਦਾਸਪੁਰ ਅਤੇ ਵਣ ਵਿਭਾਗ ਦੇ ਮੁਲਾਜਮ ਜਸਵਿੰਦਰ ਸਿੰਘ ਸੌਜਾ ਦੇ ਸਤਿਕਾਰਯੋਗ ਨਾਲ ਹਰ ਸਾਲ ਦੀ ਤਰਾਂ ਪਿੰਡ ਹਰਦਾਸਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 647ਵਾਂ ਜਨਮ ਦਿਨ ਦੀ ਖੁਸ਼ੀ ਵਿਚ 647ਫਰੀ ਬੁੱਟੇ ਅਤੇ ਬੱਚਿਆ ਨੂੰ ਗਿਆਨ ਸੰਬਧੀ ਕਿਤਾਬਾਂ ਵੰਡ ਕੇ ਮਨਾਇਆ ਪਵਿੱਤਰ ਜਨਮ ਦਿਹਾੜਾ। ਅੱਜ ਦੇ ਪ੍ਰਕਾਸ਼ ਉਤਸਵ ਤੇ ਨਿਰਮਲ ਸਿੰਘ ਧਰਮਪਾਲ ਸਿੰਘ ਜੋਗਿੰਦਰ ਸਿੰਘ ਗੁਰਸੇਵਕ ਸੇਬੂ ਅਤੇ ਸੋਨੀ ਹਰਦਾਸਪੁਰ ਨੇ ਕਿਹਾ ਕੀ ਸਾਨੂੰ ਸਾਡੇ ਗੁਰੂਆਂ ਤੇ ਸਿਖਿਆ ਚੱਲਣ ਲਈ ਇਹ ਸਭ ਤੋ ਵਧੀਆ ਸੰਦੇਸ਼ ਹੈ ਕੀ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਅਤੇ ਵਾਤਾਵਰਣ ਸੁੱਧ ਰੱਖਣ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਹੈ

ਰਾਜੂ ਹਰਦਾਸਪੁਰ,ਗੋਲਡੀ ਹਰਦਾਸਪੁਰ,ਚਮਕੋਰ ਸਿੰਘ,ਸਤਿਨਾਮ ਸਿੰਘ ਅਤੇ ਬਲਵੰਤ ਸਿੰਘ ਢਿੱਲੋ ਨੇ ਕਿਹਾ ਕੀ ਸਾਨੂੰ ਸਭ ਨੂੰ ਰਲ ਮਿਲ ਕੇ ਪਿੰਡ ਨੂੰ ਸਾਫ ਸੁਥਰਾ ਰੱਖਣ ਲਈ ਵਾਤਾਵਰਨ ਨੂੰ ਸੁਧ ਰੱਖਣ ਲਈ ਹਰ ਇਕ ਜਰੂਰ ਰੁੱਖ ਲਗਾਉਣਾ ਚਾਹੀਦਾ ਤੇ ਲੱਗੇ ਰੁੱਖਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾ ਕੀ ਆਊਣ ਵਾਲੇ ਸਮੇ ਸਾਨੂੰ ਬਿਮਾਰੀਆਂ ਤੋ ਬਚਿਆ ਜਾ ਸਕੇ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਆਈਆ ਸੰਗਤਾਂ ਨੂੰ ਕੀਰਤਨ ਜਥੇਆ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਿਆ ਅਤੇ ਇਸ ਮੌਕੇ ਮੈਡਮ ਬਲਜਿੰਦਰ ਕੌਰ ਪਟਿਆਲਾ ਨੇ ਆਈਆ ਸੰਗਤਾਂ ਨੂੰ ਫਰੀ ਬੁਁਟੇ ਵੰਡਣ ਦੀ ਸ਼ੁਰੂਆਤ ਕੀਤੀ ਤੇ ਹਰ ਇਕ ਨੂੰ ਕਿਹਾ ਕੀ ਬੁੱਟਾ ਲਗਾਉਣਾ ਤੇ ਉਹਨਾ ਦੀ ਦੇਖਭਾਲ ਜਰੂਰ ਕਰਨਾ। ਇਸ ਮੌਕੇ ਹੋਰਨਾ ਤੋ ਇਲਾਵਾ ਜਸਪ੍ਰੀਤ ਕੌਰ,ਰਾਜਵੀਰ ਕੌਰ,ਰਾਣੀ ਕੌਰ ਹਰਦਾਸਪੁਰ ਮਨਪ੍ਰੀਤ ਕੌਰ ਇਕੱਤਰ ਹੋਏ।

Leave a Reply

Your email address will not be published. Required fields are marked *