ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ‘9ਵੀਂ ਸਾਲਾਨਾ ਐਥਲੈਟਿਕ ਮੀਟ’ ਕਰਵਾਈ ਗਈ

ਅੰਮ੍ਰਿਤਸਰ, 28 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ 9ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਸ਼ਮ੍ਹਾਂ ਰੌਸ਼ਨ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਡਾ. ਬਾਲਾ ਦੁਆਰਾ ਰੰਗ-ਬਿਰੰਗੇ ਗੁਬਾਰੇ ਹਵਾ ’ਚ ਛੱਡਣ ਉਪਰੰਤ ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਅਤੇ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ ਮਾਰਚ ਪਾਸਟ ਕੀਤਾ ਗਿਆ।

ਉਦਘਾਟਨੀ ਸੈਸ਼ਨ ਦੌਰਾਨ ਡਾ. ਮੰਜੂ ਬਾਲਾ ਨੇ ਪ੍ਰੇਰਨਾਦਾਇਕ ਭਾਸ਼ਣ ਦਿੰਦਿਆਂ ਵਿਅਕਤੀਆਂ ਦੀ ਸਮੁੱਚੀ ਸ਼ਖਸੀਅਤ ਨੂੰ ਘੜਨ ਲਈ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖੇਡਾਂ ਟੀਮ ਵਰਕ, ਲਗਨ ਅਤੇ ਲਚਕੀਲੇਪਣ ਵਰਗੇ ਅਨਮੋਲ ਸਬਕ ਸਿਖਾਉਂਦੀਆਂ ਹਨ, ਜੋ ਜੀਵਨ ਦੇ ਹਰੇਕ ਪਹਿਲੂ ’ਚ ਸਫਲਤਾ ਲਈ ਜ਼ਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੀ ਮਹੱਤਤਾ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਕਿਹਾ ਕਿ ਹਰ ਮੁਕਾਬਲਾ ਖ਼ੁਦ ਨੂੰ ਚੁਣੌਤੀ ਦੇਣ, ਆਪਣੀ ਸੀਮਾ ਤੋਂ ਅੱਗੇ ਵੱਧਣ ਅਤੇ ਪਹਿਲਾਂ ਨਾਲੋਂ ਮਜ਼ਬੂਤ ਉਭਰਨ ਦਾ ਮੌਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਜਿੱਤ ਸਿਰਫ ਜਿੱਤ ਅਤੇ ਈਵੈਂਟ ਨਾਲ ਨਹੀਂ ਮਾਪੀ ਜਾਂਦੀ ਹੈ, ਬਲਕਿ ਭਾਗੀਦਾਰੀ ਅਤੇ ਇਮਾਨਦਾਰ ਚਰਿੱਤਰ ਜੋ ਕਿ ਮੈਦਾਨ ਦੇ ਅੰਦਰ ਅਤੇ ਬਾਹਰ ਦਿਖਾਈ ਦਿੰਦਾ ਹੈ, ਵੀ ਜਿੱਤ ਦਾ ਇਕ ਮਹੱਤਵਪੂਰਨ ਹਿੱਸਾ ਹੈ।

ਇਸ ਮੌਕੇ ਉਨ੍ਹਾਂ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਰਵੋਤਮ ਅਥਲੀਟ ਲੜਕੀਆਂ ’ਚ ਰਿਸ਼ਿਕਾ (ਬੀ. ਐਸ. ਸੀ. ਸੀ. ਸੀ. ਟੀ. ਸਮੈਸਟਰ ਚੌਥਾ) ਅਤੇ ਸਰਵੋਤਮ ਅਥਲੀਟ ਲੜਕੇ ’ਚ ਦਾਨਿਸ਼ ਜ਼ਹੂਰ (ਬੀ. ਐਸ. ਸੀ. ਏ.ਟੀ.ਓ.ਟੀ. ਸਮੈਸਟਰ ਚੌਥਾ), 100 ਮੀਟਰ ਲੜਕਿਆਂ ’ਚ ਰਾਜਾ ਬਾਬੂ (ਸਮੈਸਟਰ ਦੂਜਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ 100 ਮੀਟਰ ਲੜਕੀਆਂ ਦੀ ਦੌੜ ’ਚ ਪਾਰੂਬਿਸਟ (ਸੀ. ਈ ਸਮੈਸਟਰ 6ਵਾਂ) ਪਹਿਲੇ ਸਥਾਨ ’ਤੇ ਰਹੀ। 200 ਮੀਟਰ ਦੌੜ ਮੁੰਡਿਆਂ ਨੇ ਆਤਿਫ (ਸੀ. ਈ. ਸਮੈਸਟਰ 6ਵਾਂ) ਨੇ ਜਿੱਤੀ, ਜਦੋਂ ਕਿ ਵਿਵਾਕ (ਈ. ਸੀ. ਈ. ਸਮੈਸਟਰ 4ਵਾਂ) ਨੇ 800 ਮੀਟਰ ਲੜਕਿਆਂ ਦੀ ਦੌੜ ਜਿੱਤੀ। 400 ਮੀਟਰ ਲੜਕੀਆਂ ਦੀ ਦੌੜ ਮੌਸਮ (ਸੀ. ਐਸ. ਈ. ਸਮੈਸਟਰ ਚੌਥਾ) ਨੇ ਜਿੱਤੀ। ਲੌਂਗ ਜੰਪ ਲੜਕਿਆਂ ’ਚ ਦਾਨਿਸ਼ ਜ਼ਹੂਰ ਅਤੇ ਲੜਕੀਆਂ ’ਚ ਰਿਸ਼ਿਕਾ ਨੇ ਜਿੱਤੀ। ਰਾਜਵੀਰ ਸਿੰਘ (ਬੀ. ਐਚ. ਐਮ. ਸੀ. ਟੀ.) ਅਤੇ ਰਿਸ਼ਿਕਾ (ਬੀ. ਐਸ. ਸੀ. ਸੀ. ਸੀ. ਟੀ. ਸਮੈਸਟਰ ਦੂਜਾ) ਨੂੰ ਸ਼ਾਟਪੁੱਟ ਲੜਕਿਆਂ ਅਤੇ ਲੜਕੀਆਂ ਦੇ ਕ੍ਰਮਵਾਰ ਜੇਤੂ ਐਲਾਨਿਆ ਗਿਆ। ਲੜਕੀਆਂ ’ਚ ਰੱਸਾਕਸ਼ੀ ਦਾ ਮੁਕਾਬਲਾ ਪੈਰਾਮੈਡੀਕਲ ਸਾਇੰਸਜ਼ ਵਿਭਾਗ ਨੇ ਜਿੱਤਿਆ, ਜਦਕਿ ਇੰਜ਼ੀਨੀਅਰਿੰਗ ਵਿੰਗ ਨੇ ਲੜਕਿਆਂ ਦੀ ਰੱਸਾਕਸ਼ੀ ਜਿੱਤੀ।

ਇਸ ਮੌਕੇ ਸੀ. ਈ. ਸਮੈਸਟਰ ਚੌਥਾ ਦੇ ਧਰੁਵ ਨੇ ਸ਼ਤਰੰਜ ਟੂਰਨਾਮੈਂਟ ਜਿੱਤਿਆ। ਲੜਕਿਆਂ ਦੇ ਬੈਡਮਿੰਟਨ ਟੂਰਨਾਮੈਂਟ ਦੇ ਜੇਤੂ ਪੀ. ਐਮ. ਐਸ. ਦੇ ਦਾਨਸੀਹ ਅਤੇ ਅਦਨਾਨ ਸਨ। ਜਦੋਂ ਕਿ ਬੀ. ਸੀ. ਏ. ਦੇ ਅਨਹਤ ਅਤੇ ਤਨੂ ਨੇ ਲੜਕੀਆਂ ਦਾ ਬੈਡਮਿੰਟਨ ਟੂਰਨਾਮੈਂਟ ਅਤੇ ਕਾਲਜ ਦੇ ਵਿੰਗ ਵਾਲੀਬਾਲ ਟੂਰਨਾਮੈਂਟ ਬੀ. ਟੈਕ ਨੇ ਜਿੱਤਿਆ। ਸਪੋਰਟਸ ਮੀਟ ਦੇ ਆਖ਼ਰੀ ਦਿਨ ਫੈਕਲਟੀ ਅਤੇ ਸਟਾਫ਼ ਮੈਂਬਰਾਂ ਲਈ ਬੈਡਮਿੰਟਨ, ਸ਼ਾਟਪੁੱਟ, ਵਾਲੀਬਾਲ, 100 ਮੀਟਰ ਦੌੜ ਅਤੇ ਰੱਸਾਕਸ਼ੀ ਆਦਿ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ। ਜਿਸ ’ਚ ਫੈਕਲਟੀ ਮੈਂਬਰਾਂ ’ਚ ਪੀ. ਐੱਮ. ਐੱਸ. ਸਹਾਇਕ ਪ੍ਰੋਫੈਸਰ ਬਾਰਨਾਦਾ ਡੇਵਿਡ ਨੂੰ ਸਰਵੋਤਮ ਮਹਿਲਾ ਅਥਲੀਟ ਅਤੇ ਐਡਮਿਨ ਵਿਭਾਗ ਤੋਂ ਆਸ਼ੀਸ਼ ਧੀਮਾਨ ਨੂੰ ਸਰਵੋਤਮ ਪੁਰਸ਼ ਅਥਲੀਟ ਐਲਾਨਿਆ ਗਿਆ। ਇਸ ਮੌਕੇ ਸਹੁੰ ਚੁੱਕ ਸਮਾਗਮ ’ਚ ਵਿਦਿਆਰਥੀਆਂ ਵੱਲੋਂ ਆਪਣੇ ਸਾਥੀ ਪ੍ਰਤੀਯੋਗੀਆਂ ਲਈ ਖੇਡ, ਨਿਰਪੱਖਤਾ ਅਤੇ ਸਤਿਕਾਰ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਦਾ ਪ੍ਰਣ ਵੀ ਲਿਆ ਗਿਆ। ਇਸ ਸਹੁੰ ਨੇ ਭਾਗੀਦਾਰਾਂ ’ਚ ਆਪਸੀ ਸਾਂਝ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।

Leave a Reply

Your email address will not be published. Required fields are marked *