ਪੰਜਾਬਪਟਿਆਲਾ

ਆਪ ਦੀ ਸਰਕਾਰ ਤੋਂ ਦੁੱਖੀ ਹਰ ਵਰਗ,ਲੋਕ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਦਿਵਾਏਗਾ ਵੱਡੀਆਂ ਜਿੱਤਾਂ :— ਬਿਕਰਮਜੀਤ ਖਾਲਸਾ, ਰਾਜੂ ਖੰਨਾ।

ਲੋਕ ਸਭਾ ਹਲਕਾ ਫਤਿਹਗੜ੍ਹ ਦੇ ਆਬਜ਼ਰਵਰ ਖਾਲਸਾ ਦਾ ਅਮਲੋਹ ਪੁੱਜਣ ਤੇ ਕੀਤਾ ਨਿੱਘਾ ਸਵਾਗਤ।

ਅਮਲੋਹ,6 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁੱਖੀ ਹਰ ਵਰਗ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤਾ ਦਰਜ਼ ਕਰਵਾ ਕੇ ਆਪ ਦੀ ਝੂਠੀ ਸਰਕਾਰ ਨੂੰ ਚਲਦਾ ਕਰਨ ਲਈ ਨੀਂਹ ਰੱਖਣਗੇ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਸਰਕਲ ਪੱਧਰ ਤੇ ਕੀਤੀ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਜਤਿੰਦਰ ਸਿੰਘ ਧਾਲੀਵਾਲ, ਹਲਕਾ ਪ੍ਰਧਾਨ ਐਸ ਸੀ ਵਿੰਗ ਡਾ ਅਰਜੁਨ ਸਿੰਘ,ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਨਾਜ਼ਰ ਸਿੰਘ ਮੰਡੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇਦਾਰ ਹਰਿੰਦਰ ਸਿੰਘ ਦੀਵਾ ਨੇ ਵੀ ਸੰਬੋਧਨ ਕੀਤਾ। ਖਾਲਸਾ ਤੇ ਰਾਜੂ ਖੰਨਾ ਨੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਆਪ ਸਰਕਾਰ ਹਰ ਗ੍ਰਾਟੀ ਤੋਂ ਭੱਜ ਚੁੱਕੀ ਹੈ। ਜਿਸ ਕਾਰਨ ਹਰ ਵਰਗ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈਕੇ ਸੜਕਾਂ ਤੇ ਪ੍ਰਦਰਸ਼ਨ ਕਰ ਰਿਹਾ ਹੈ। ਤੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਕੰਮਾ ਨੂੰ ਯਾਦ ਕਰ ਮੁੜ ਸ੍ਰੋਮਣੀ ਅਕਾਲੀ ਦਲ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ। ਆਗੂਆਂ ਨੇ ਕਿਹਾ ਕਿ ਅੱਜ ਇਸ ਝੂਠੀ ਸਰਕਾਰ ਨੂੰ ਚਲਦਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।

ਖਾਲਸਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਸੁਨੇਹਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਘਰ ਘਰ ਤੱਕ ਲੈ ਕਿ ਜਾ ਰਹੇ ਹਨ। ਜਿਸ ਲਈ ਹਲਕੇ ਦੇ ਹਰ ਵਾਸੀ ਦੇ ਸਾਥ ਦੀ ਵਧੇਰੇ ਲੋੜ ਹੈ। ਉਹਨਾਂ ਆਸ ਪ੍ਰਗਟਾਈ ਕਿ ਲੋਕ ਸਭਾ ਹਲਕੇ ਦੇ ਸਮੁੱਚੇ ਲੋਕ ਉਹਨਾਂ ਦਾ ਸਾਥ ਦੇਣਗੇ। ਇਸ ਮੌਕੇ ਤੇ ਬਿਕਰਮਜੀਤ ਸਿੰਘ ਖਾਲਸਾ ਨੇ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਉਹਨਾਂ ਅੱਜ ਦੀ ਹਲਕਾ ਅਮਲੋਹ ਦੀ ਮੀਟਿੰਗ ਵਿੱਚ ਹੋਏ ਵੱਡੇ ਇਕੱਠ ਲਈ ਹਲਕਾ ਅਮਲੋਹ ਦੇ ਵਰਕਰਾਂ ਤੇ ਆਗੂਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ,ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਆਬਜ਼ਰਵਰ ਬਿਕਰਮਜੀਤ ਸਿੰਘ ਖਾਲਸਾ,ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ,ਨਵਨਿਯੁਕਤ ਸਰਕਲ ਪ੍ਰਧਾਨ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਨਾਜ਼ਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਸ਼ਹਿਰੀ ਪ੍ਰਧਾਨ ਅਮਲੋਹ ਰਾਕੇਸ਼ ਕੁਮਾਰ ਸ਼ਾਹੀ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਜਸ਼ਨਪ੍ਰੀਤ ਸਿੰਘ ਸ਼ਾਹਪੁਰ ਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਿਵਕਾਤ ਤਿਵਾੜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

ਇਸ ਮੀਟਿੰਗ ਵਿੱਚ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਅਮਰਦੀਪ ਸਿੰਘ ਪ੍ਰਿਸ ਛੱਤਵਾਲ, ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਹਰਮੀਤ ਸਿੰਘ ਖਾਲਸਾ, ਬੇਅੰਤ ਸਿੰਘ ਬੈਣਾ, ਪ੍ਰਧਾਨ ਡਾ ਜਸਵੰਤ ਸਿੰਘ ਅਲਾਦਾਦਪੁਰ, ਰੇਸ਼ਮ ਸਿੰਘ ਵਿਰਕ,ਪਾਲ ਸਿੰਘ ਖੁੰਮਣਾ, ਮਹਿੰਦਰ ਸਿੰਘ ਭੱਦਲਥੂਹਾ, ਬਹਾਦਰ ਸਿੰਘ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ,ਸਵਰਨ ਸਿੰਘ ਬੁਡਗੁੱਜਰਾ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਚਮਕੌਰ ਸਿੰਘ ਤੰਦਾਬੱਧਾ, ਪ੍ਰਿਥੀਪਾਲ ਸਿੰਘ ਅਮਲੋਹ, ਰੁਪਿੰਦਰ ਸਿੰਘ ਕੁੰਜਾਰੀ, ਮਹਿੰਦਰ ਸਿੰਘ ਤੰਗਰਾਲਾ,ਭਿੰਦਰ ਸਿੰਘ ਪ੍ਰਧਾਨ ਮੰਡੀ,ਹਰਵਿੰਦਰ ਸਿੰਘ ਬਿੰਦਾ ਮਾਜਰੀ,ਜਥੇਦਾਰ ਸੁਰਜੀਤ ਸਿੰਘ ਬਰੌਗਾ,ਅਵਤਾਰ ਸਿੰਘ ਨੰਬਰਦਾਰ , ਫੋਰਮੈਨ ਬਲਵੀਰ ਸਿੰਘ ਸਿੱਧੂ,ਰੌਸਨ ਸਿੰਘ ਪ੍ਰਧਾਨ,ਦਸਵਿੰਦਰ ਸਿੰਘ ਰੋਡਾ,ਸੋਕਤ ਅਲੀ,ਕੇਵਲ ਖਾ ਧਰਮਗੜ, ਗੁਰਿੰਦਰ ਸਿੰਘ ਸੋਨੀ,ਰਾਮ ਸਿੰਘ ਸਲਾਣੀ, ਕ੍ਰਿਸ਼ਨ ਕੁੰਭੜਾ, ਚਰਨਜੀਤ ਸਿੰਘ ਚੰਨਾ,ਡਾ ਰੁਘਬੀਰ ਸਿੰਘ,ਗਿਆਨ ਸਿੰਘ,ਰਵੀ ਕੁੰਭੜਾ, ਜਗਜੀਵਨ ਸਿੰਘ ਉੱਭੀ, ਗੁਰਿੰਦਰਪਾਲ ਸਿੰਘ ਗਰਚਾ,ਜਸਵਿੰਦਰ ਸਿੰਘ ਗਰੇਵਾਲ,ਗੁਰਮੁੱਖ ਸਿੰਘ ਭਗਵਾਨਪੁਰਾ,ਨਿਰਮਲ ਗਿਰ, ਸੁਖਵਿੰਦਰ ਰੰਘੇੜਾ, ਹਰਜੋਤ ਸਿੰਘ ਨਰੈਣਗੜ, ਗੁਰਦੇਵ ਸਿੰਘ ਬਡਾਲੀ, ਗੁਰਦੀਪ ਸਿੰਘ ਬਡਾਲੀ, ਬਿੱਟੂ ਮੁੱਢੜੀਆ, ਜਸਵੰਤ ਸਿੰਘ ਮੋਹਣਾ,ਪ੍ਰਗਟ ਸਿੰਘ ਮਾਜਰੀ ਅਰਾਇਆ,ਸੰਤੋਖ ਸਿੰਘ ਖਨਿਆਣ, ਜਥੇਦਾਰ ਮਹਿੰਦਰ ਸਿੰਘ ਖਨਿਆਣ, ਨਰੇਸ਼ ਕੁਮਾਰ ਜਲਾਲਪੁਰ,ਸੋਹਣ ਸਿੰਘ ਫੌਜੀ, ਵਿਸ਼ਾਲ ਕੁਮਾਰ,ਜਮਲਾ ਸਿੰਘ ਚੈਹਿਲਾ, ਰੁਘਬੀਰ ਸਿੰਘ ਚਹਿਲਾਂ, ਨਰਿੰਦਰਪਾਲ ਸਿੰਘ ਅਲਾਦਾਦਪੁਰ,ਹੈਪੀ ਮਾਨਗੜ੍ਹ,ਗਿਆਨ ਸਿੰਘ ਬੈਣਾ, ਗੁਰਮੀਤ ਸਿੰਘ ਭੱਟੋ,ਰੂਪ ਸਿੰਘ ਅਮਲੋਹ,ਨੀਤਿਨ ਭਾਰਦਵਾਜ, ਐਂਡ ਗੁਰਿੰਦਰ ਸਿੰਘ ਬੜੈਚਾ, ਸੁਖਦੇਵ ਸਿੰਘ ਬੈਣੀ,ਗੁਰਮੇਲ ਸਿੰਘ ਮਰਾਰੜੂ, ਕਸ਼ਮੀਰਾ ਸਿੰਘ ਸ਼ੇਰਪੁਰ ਮਾਜਰਾ, ਰਣਜੀਤ ਸਿੰਘ ਘੋਲਾ,ਦਿਲਮਨਪ੍ਰੀਤ ਸਿੰਘ,ਪ੍ਰੀਤਮ ਸਿੰਘ ਨੰਬਰਦਾਰ ਦਨਘੇੜੀ, ਗੁਰਸੇਵਕ ਸਿੰਘ ਭਾਂਬਰੀ,ਯਾਦਵਿੰਦਰ ਸਿੰਘ ਸਲਾਣਾ, ਨਰਿੰਦਰ ਸਿੰਘ ਪਨਾਗ, ਰਾਜੂ ਖਾਂ ਸਲਾਣਾ, ਤਰਸੇਮ ਸਿੰਘ ਤੂਫਾਨ,ਜਰਨੈਲ ਸਿੰਘ ਸਲਾਣਾ, ਜਥੇਦਾਰ ਸਾਧੂ ਸਿੰਘ ਰਤਨਪਾਲੋ, ਅਮਰਜੀਤ ਸਿੰਘ ਲਾਡਪੁਰ, ਅੰਗਰੇਜ਼ ਸਿੰਘ ਲਾਡਪੁਰ, ਹਰਚੰਦ ਸਿੰਘ ਕਪੂਰਗੜ,ਅਰਵਿੰਦ ਸਿੰਘ ਨੰਬਰਦਾਰ ਕਲਾਲਮਾਜਰਾ, ਨਾਜ਼ਰ ਸਿੰਘ,ਸੋਨੀ ਕਲਾਲਮਾਜਰਾ,ਬਿੱਟੂ ਕਪੂਰਗੜ੍ਹ,ਬੌਬੀ ਲੱਲੋ,ਗਿਆਨ ਸਿੰਘ ਲੱਲੋ,ਜਗਮੇਲ ਸਿੰਘ ਛੰਨਾ, ਕੈਪਟਨ ਰਛਪਾਲ ਸਿੰਘ, ਸੁਦਾਗਰ ਸਿੰਘ ਦੀਵਾ,ਜੁਝਾਰ ਸਿੰਘ ਮਛਰਾਏ, ਤੇਜਵੰਤ ਸਿੰਘ, ਲਵਦੀਪ ਸਿੰਘ ਬੁੱਗਾ,ਨਿਰਮਲ ਸਿੰਘ ਧਰਮਗੜ੍ਹ, ਜਸਮੇਲ ਸਿੰਘ, ਪ੍ਰਦੀਪ ਸਿੰਘ ਸੋਨੀ ਕੌਲਗੜ੍ਹ, ਕੁਲਦੀਪ ਸਿੰਘ ਭਿੱਲੀ,ਗੁਰਮੇਲ ਸਿੰਘ ਅਮਲੋਹ, ਗੁਰਪ੍ਰੀਤ ਸਿੰਘ ਗੁਰੀ, ਬਲਤੇਜ ਸਿੰਘ ਸਾਬਕਾ ਕੌਂਸਲਰ,ਲਾਲ ਸਿੰਘ ਬਰੀਮਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *