ਪਟਿਆਲਾ

ਚੌਥਾ ਦਰਜਾ ਸਰਕਾਰੀ ਮੁਲਾਜਮਾਂ ਦੇ ਦਰਸ਼ਨ ਲੁਬਾਦਾ “ਪੰਜਵੀਂ ਵਾਰ” ਸੂਬਾ ਪ੍ਰਧਾਨ ਬਣੇ

ਪਟਿਆਲਾ 23 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦਾ ਡੇਲੀਗੇਟ ਇਜਲਾਸ ਬੀਤੇ ਦਿਨੀ ਦੇਸ਼ ਭਗਤ ਕੰਪਲੈਕਸ ਜਲੰਧਰ ਵਿਖੇ ਹੋਇਆ ਸੀ। ਇਸ ਵਿੱਚ ਆਹੁਦੇਦਾਰਾਂ ਦੀ 26 ਮੈਂਬਰੀ ਸੂਬਾ ਕਮੇਟੀ ਸਰਵ ਸੰਮਤੀ ਨਾਲ ਚੁਣੀ ਗਈ। ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ ਪੰਜਵੀ ਵਾਰ ਸੂਬਾ ਪ੍ਰਧਾਨ ਚੁਣੇ ਗਏ। ਇਹਨਾਂ ਸਮੇਤ ਪਟਿਆਲਾ ਤੋਂ ਚੁਣੇ ਗਏ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਮੁੱਖ ਸਲਾਹਕਾਰ ਜਗਮੋਹਨ ਨੋਲੱਖਾ, ਮੀਤ ਪ੍ਰਧਾਨ ਰਾਮ ਲਾਲ ਰਾਮਾ ਅਤੇ ਪ੍ਰਚਾਰ ਸਕੱਤਰ ਮੇਘ ਰਾਜ ਸ਼ਾਮਲ ਹਨ ਨੂੰ ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਪ੍ਰਮੁੱਖ ਆਗੂਆਂ ਨੇ ਸਨਮਾਨ ਤੇ ਸਵਾਗਤ ਕੀਤਾ।

ਚੁਣੇ ਗਏ ਆਗੂਆਂ ਨੇ ਮੁਲਾਜਮਾਂ ਦੀ ਭਲਾਈ ਲਈ ਕੰਮ ਕਰਨ ਦਾ ਵੀ ਅਹਿਦ ਕੀਤਾ ਅਤੇ ਕਿਹਾ ਕਿ ਭਾਵੇਂ ਕਿ ਕੇਂਦਰੀ ਸਰਕਾਰ ਸਮੇਤ ਪੰਜਾਬ ਸਰਕਾਰ ਲੰਮੇ ਸਮੇਂ ਤੋਂ ਮੁਲਾਜਮਾਂ, ਮਜਦੂਰਾਂ ਅਤੇ ਕੱਚੇ ਕਰਮੀਆਂ ਨੂੰ ਅੱਖੋ ਔਹਲੇ ਕਰਦੀ ਆ ਰਹੀ ਹੈ, ਇਸ ਦਾ ਖਮਿਆਜਾ ਸਰਕਾਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ 2004 ਦੀ ਪੈਨਸ਼ਨ ਬਹਾਲੀ ਕੱਚੇ ਕਰਮੀਆਂ ਨੂੰ ਬਗੈਰ ਸ਼ਰਤਾ ਤੇ ਪੱਕਾ ਕਰਨ ਵਰਗੇ ਇਸ਼ੂਆਂ ਤੇ ਕੰਮ ਦਾ ਸਮਾਂ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰਨ ਵਰਗੇ ਮਾਮਲਿਆਂ ਨੂੰ ਅਤੇ ਹੋਰ ਮੁਲਾਜਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰਨ ਅਤੇ ਜੰਗਲਾਤ ਕਰਮੀਆਂ ਨੂੰ ਪੱਕਾ ਕਰਨ ਦੀ ਬਜਾਏ ਮਗਨਰੇਗਾ ਵਿੱਚ ਧੱਕਣ ਨੂੰ ਲੈ ਕੇ ਇਜਲਾਸ ਦੇ ਫੈਸਲੇ ਅਨੁਸਾਰ ਮਿਤੀ 01 ਮਈ ਨੂੰ ਜਿਲਾ ਸਦਰ ਮੁਕਾਮਾ ਤੇ ਤਹਿਸੀਲ, ਬਲਾਕ ਤੇ ਵਹਿਕਲ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਤੇ ਪਟਿਆਲਾ ਵਿਖੇ ਇਹ ਝੰਡਾ ਮਾਰਚ ਜੋਸ਼ੋ ਫਰੋਖਤ ਨਾਲ ਕੀਤਾ ਜਾਗੇਵਾ।

Leave a Reply

Your email address will not be published. Required fields are marked *