ਪਟਿਆਲਾ

ਪਿੰਡ ਅਜਰੌਰ ਦੇ ਪੰਜਾਬ ਪੈਲੇਸ ਵਿਚ ਲੱਗੇਗੀ ਕੁਦਰਤੀ ਖੇਤੀ ਤੇ ਸਿਖਲਾਈ ਵਰਕਸ਼ਾਪ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਟਿਆਲਾ ਜਿਲੇ ਦੇ 80 ਪਿੰਡਾਂ ਵਿਚ 10 ਮਾਰਚ ਦਿਨ ਐਤਵਾਰ ਨੂੰ ਅਜਰੌਰ ਵਿਚ ਹੋ ਰਹੀ ਵਰਕਸ਼ਾਪ ਸਬੰਧੀ ਕਿਸਾਨਾਂ ਨਾਲ ਮੀਟਿੰਗ ਕਰਕੇ ਸੱਦੇ ਪੱਤਰ ਵੰਡੇ ਗਏ. ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਭਾਗ ਲਿਆ ਅਤੇ ਵਰਕਸ਼ਾਪ ਵਿਚ ਪਹੁੰਚਣ ਦਾ ਅਹਿਦ ਕੀਤਾ. ਜ਼ਿਲਾ ਕੁਆਰਡੀਨੇਟ ਹਰਦੀਪ ਸਿੰਘ ਨੇ ਦੱਸਿਆ ਕਿ ਕੁਦਰਤੀ ਖੇਤੀ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ. ਅੱਜ ਜਦੋਂ ਅਸੀਂ ਜ਼ਹਿਰ ਵਾਲੀ ਖੇਤੀ ਨਾਲ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਤਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਵਰਕਸ਼ਾਪ ਵਿਚ ਮਹਾਂਰਾਸ਼ਟਰ ਤੋਂ ਕੁਦਰਤੀ ਖੇਤੀ ਦੇ ਮਾਹਰ ਕਿਸਾਨ ਸੁਭਾਸ਼ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਸੁਭਾਸ਼ ਸ਼ਰਮਾ ਜੀ ਉਹ ਕਿਸਾਨ ਹਨ । ਜਿਨ੍ਹਾਂ ਨੇ 1994 ਵਿੱਚ ਕੈਮੀਕਲ ਵਾਲੀ ਖੇਤੀ ਛੱਡ ਕੇ ਕੁਦਰਤੀ ਖੇਤੀ ਸ਼ੁਰੂ ਕੀਤੀ। ਕੈਮੀਕਲ ਵਾਲੀ ਖੇਤੀ ਛੱਡਣ ਦਾ ਕਾਰਨ, ਲਗਾਤਾਰ ਵੱਧ ਰਹੀ ਲਾਗਤ ਅਤੇ ਘੱਟ ਰਿਹਾ ਉਤਪਾਦਨ ਸੀ। ਸੁਭਾਸ਼ ਸ਼ਰਮਾ ਜੀ ਨੇ ਆਪਣੇ ਖੇਤ ਦੀ ਮਿੱਟੀ, ਮੀਂਹ ਦਾ ਪਾਣੀ, ਦੇਸੀ ਬੀਜ, ਫਸਲ ਚੱਕਰ ਅਤੇ ਖੇਤੀ ਮਜ਼ਦੂਰਾਂ ਨਾਲ ਚੰਗੇ ਸਬੰਧ,ਇਹ ਸਭ ਗੱਲਾਂ ਤੇ ਧਿਆਨ ਦੇ ਕੇ ਸੰਨ 2000 ਦੇ ਆਉਂਦੇ ਆਉਂਦੇ ਕੁਦਰਤੀ ਖੇਤੀ ਨੂੰ ਕੈਮੀਕਲ ਖੇਤੀ ਨਾਲੋਂ ਹਰ ਪੱਖੋਂ ਅੱਗੇ ਲਿਆ ਕੇ ਖੜਾ ਕਰ ਦਿੱਤਾ। ਇਸ ਮੌਕੇ ਸ਼੍ਰੀ ਉਮੇਂਦਰ ਦੱਤ ਜੀ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਹਾਜ਼ਰ ਰਹਿਣਗੇ। ਹਰਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਉਹਨਾਂ ਦੀ ਟੀਮ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਵਰਕਸ਼ਾਪ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ

Leave a Reply

Your email address will not be published. Required fields are marked *