ਲੋੜਵੰਦਾਂ ਨੂੰ ਲੰਗਰ ਛਕਾਉਣਾ ਉੱਤਮ ਦਾਨ:– ਰਾਜੂ ਖੰਨਾ।
ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਵੱਖ ਵੱਖ ਥਾ ਲੱਗੇ ਲੰਗਰਾਂ, ਰਾਜੂ ਖੰਨਾ ਨੇ ਭਰੀ ਹਾਜ਼ਰੀ।
ਡੇਰਾ ਰਾਏਪੁਰ ਚੋਪਦਾਰਾ ਵਿਖੇ ਹੋਏ ਨਤਮਸਤਕ।
ਅਮਲੋਹ,8 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਅੱਜ ਹਲਕਾ ਅਮਲੋਹ ਦੀਆਂ ਵੱਖ ਵੱਖ ਥਾਵਾਂ ਤੇ ਸ਼ਿਵਰਾਤਰੀ ਦੀ ਖੁਸ਼ੀ ਸਾਂਝੀ ਕਰਦੇ ਹੋਏ ਲੰਗਰਾਂ ਲਗਾਏ। ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਇਸ ਸੁਭ ਅਵਸਰ ਤੇ ਸਮੁੱਚੀਆਂ ਸੰਗਤਾਂ ਨੂੰ ਵਧਾਈ ਦਿੱਤੀ ਉਥੇ ਕਿਹਾ ਕਿ ਲੰਗਰਾਂ ਦੀ ਸੇਵਾ ਲੋੜਵੰਦਾਂ ਲਈ ਉੱਤਮ ਦਾਨ ਹੈ। ਜਿਹਨਾਂ ਹਰ ਇੱਕ ਸੰਸਥਾ ਤੇ ਵਿਅਕਤੀ ਨੂੰ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਭੁੱਖੇ ਤੇ ਪਿਆਸੇ ਤੇ ਲੋੜਵੰਦ ਦੀ ਕੀਤੀ ਸੇਵਾ ਹੀ ਅਸਲ ਕਮਾਈ ਹੈ। ਉਹਨਾਂ ਐਸ ਪੀ ਆਟੋ ਦੇ ਰਾਜਨ ਅਰੋੜਾ ਤੇ ਲਾਲੀ ਕਲਾਥ ਹਾਉਸ ਦੇ ਰਵਿੰਦਰ ਸਿੰਘ ਅਰੌੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਵੱਲੋਂ
ਇਸ ਸ਼ਿਵਰਾਤਰੀ ਦੇ ਦਿਹਾੜੇ ਤੇ ਸੰਗਤਾਂ ਲਈ ਲੰਗਰਾਂ ਦੀ ਸੇਵਾ ਕਰਕੇ ਮਹਾਨ ਕਾਰਜ ਕੀਤਾ ਜਾਂਦਾ ਹੈ ਜਿਸ ਲਈ ਇਹ ਵਧਾਈ ਦੇ ਪਾਤਰ ਹਨ। ਇਸ ਉਪਰੰਤ ਗੁਰਪ੍ਰੀਤ ਸਿੰਘ ਰਾਜੂ ਖੰਨਾ ਡੇਰਾ ਨਮੋਂ ਨਾਥ ਰਾਏਪੁਰ ਚੋਪਦਾਰਾ ਵੀ ਨਤਮਸਤਕ ਹੋਏ ਤੇ ਸੰਤਾ ਮਹਾਂਪੁਰਖਾਂ ਪਾਸੋਂ ਅਸ਼ੀਰਵਾਦ ਲਿਆਂ ਤੇ ਸੰਤਾਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਯੂਥ ਆਗ ਹਰਵਿੰਦਰ ਸਿੰਘ ਬਿੰਦਾ ਮਾਜਰੀ,ਯੂਥ ਆਗੂ ਭਗਵਾਨ ਸਿੰਘ ਹੈਪੀ ਟਿੱਬੀ, ਪ੍ਰਕਾਸ਼ ਸਿੰਘ ਚੋਪਦਾਰਾ, ਬੰਦਾ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਜਸਵੰਤ ਸਿੰਘ ਅਲਾਦਾਦਪੁਰ, ਸੁਖਵਿੰਦਰ ਸਿੰਘ ਕਾਲਾ ਅਰੌੜਾ,ਪਰਮਿੰਦਰ ਸਿੰਘ ਨੀਟਾ ਸੰਧੂ,ਰਾਜਨ ਅਰੌੜਾ, ਐਡਵੋਕੇਟ ਸੀਤਲ ਸ਼ਰਮਾ, ਰੇਸ਼ਮ ਸਿੰਘ ਵਿਰਕ,ਐਡਵੋਕੇਟ ਦੇਵ ਰਤਨ ਸ਼ਰਮਾ, ਰਵਿੰਦਰ ਅਰੌੜਾ,ਮਾਸਟਰ ਨੀਰਜ਼ ਸ਼ਰਮਾ, ਸੁਖਵਿੰਦਰ ਅਰੌੜਾ,ਬਲਵੀਰ ਸਿੰਘ ਮਿੱਟੂ, ਤਰਸੇਮ ਸਿੰਘ, ਬਲਵਿੰਦਰ ਸਿੰਘ, ਨਰੇਸ਼ ਕੁਮਾਰ, ਹਰਿੰਦਰ ਸਿੰਘ,ਆਦਿ ਮੌਜੂਦ ਸਨ।

