ਪਟਿਆਲਾ

ਛੇ ਪਬਲੀਸਿਟੀ ਵੈਨਾ ਰਾਹੀ ਜਿਲੇ ਵਿਚ ਚਲਾਈ ਜਾਵੇਗੀ ਸਿਹਤ ਜਾਗਰੂਕਤਾ ਮੁਹਿੰਮ : ਡਾ.ਗੁਪਤਾ

ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ)
ਸਿਹਤ ਵਿਭਾਗ ਪੰਜਾਬ ਵੱਲੋ ਪਿੰਡ ਪੱਧਰ ਤੱਕ ਦੇ ਲੋਕਾ ਨੂੰ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਸਤੰਬਰ ਮਹੀਨੇ ਵਿਚ ਆਉਣ ਵਾਲੀਆਂ ਪਬਲੀਸਿਟੀ ਮੋਬਾਇਲ ਵੈਨਾਂ ਦੇ ਰੂਟ ਪਲਾਨ ਤਿਆਰ ਕਰਨ ਲਈ ਸਿਵਲ ਸਰਜਨ ਪਟਿਆਲਾ ਡਾ. ਸੁਬੋਧ ਗੁਪਤਾ ਵੱਲੋ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਵਿਚ ਅਧਿਕਾਰੀਆਂ ਨੂੰੰ ਸੰਬੋਧਨ ਕਰਦੇ ਡਾ.ਗੁਪਤਾ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋ ਜਿਲਾ ਪਟਿਆਲਾ ਵਿਚ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨ ਲਈ 6 ਮੋਬਇਲ ਪਬਲੀਸਿਟੀ ਵੈਨ ਭੇਜੀਆਂ ਜਾਣੀਆਂ ਹਨ ਜੋ ਕਿ ਵੱਖੋ-ਵੱਖ ਸਿਹਤ ਪ੍ਰੋਗਰਾਮਾ ਨੂੰ ਦਰਸਾਂਉਦੇ ਫਲੇਕਸ ਬੈਨਰਾ ਨਾਲ ਲੈਸ ਹੋਏਗੀ ਅਤੇ ਇਸ ਵੈਨ ਵਿਚ ਇੱਕ ਐਲ.ਈ.ਡੀ ਲੱਗੀ ਹੋਏਗੀ ਜਿਸ ਵਿਚ ਸਿਹਤ ਪ੍ਰੋਗਰਾਮਾਂ ਸਬੰਧੀ ਸ਼ਾਰਟ ਫਿਲਮਾ ਦਿਖਾਈਆਂ ਜਾਣਗੀਆਂ।ਇਸ ਤੋ ਇਲਾਵਾ ਫੋਕ ਮੀਡੀਆ ਪ੍ਰੋਗਰਾਮਾ ਰਾਹੀ ਵੀ ਲੋਕਾਂ ਨੂੰ ਸਿਹਤ ਪ੍ਰੋਗਰਾਮਾ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਤੋ ਇਲਾਵਾ ਪਬਲੀਸਿਟੀ ਮੋਬਾਇਲ ਵੈਨ ਦੇ ਨਾਲ ਇਕ ਮੈਡੀਕਲ ਟੀਮ ਭੇਜੀ ਜਾਵੇਗੀ ਪਬਲ਼ੀਸਿਟੀ ਵੈਨ ਜਿਸ-ਜਿਸ ਪਿੰਡ ਵਿਚ ਜਾ ਕੇ ਰੁਕੇਗੀ ਉਥੇ ਹੀ ਨਾਲ ਮੈਡੀਕਲ ਟੀਮ ਵੱਲੋ ਲੋਕਾਂ ਦਾ ਚੈਕਅਪ ਕਰਕੇ ਮੂਫਤ ਦਵਾਈਆ ਦਿੱਤੀਆ ਜਾਣਗੀਆ ਅਤੇ ਲੋੜਵੰਦ ਮਰੀਜਾ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਕ ਵੈਨ ਇਕ ਦਿਨ ਵਿਚ 5-6 ਪਿੰਡਾ ਦਾ ਦੋਰਾ ਕਰੇਗੀ ਅਤੇ ਇਹ ਵੈਨਾ ਜਿਲਾ ਪਟਿਆਲਾ ਵਿਚ ਤਕਰੀਬਨ ਇਕ ਮਹੀਨੇ ਤੱਕ ਰਹਿਣਗੀਆ ਅਤੇ ਜਿਲੇ ਦੇ ਸਾਰੇ ਪੇਂਡੂ ਅਤੇ ਅਰਬਨ ਏਰੀਏ ਨੂੰ ਕਵਰ ਕਰਨਗੀਆਂ।ਸਿਵਲ ਸਰਜਨ ਡਾ.ਗੁਪਤਾ ਨੇ ਸਮੂਹ ਸੀਨੀਅਰ ਮੈਡੀਕਲ ਅਪਸਰਾ ਆਪਣੇ ਅਧੀਨ ਆਉਂਦੇ ਏਰੀਏ ਦਾ ਮਾਓਕਿਰੋਪਲਾਨ ਅਤੇ ਵੈਨਾ ਦਾ ਰੂਟ ਚਾਰਟ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਇਸ ਜਾਗਰੂਕਤਾ ਮੁਹਿੰਮ ਨੂੰ ਸੰਚਾਰੂ ਢੰਗ ਨਾਲ ਸ਼ਫਲ ਬਣਾਇਆ ਜਾ ਸਕੇ।
ਇਸ ਮੀਟਿੰਗ ਦੋਰਾਣ ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰਪਾਲ, ਜਿਲਾ ਟੀਕਾਕਰਣ ਅਫਸਰ ਡਾ. ਸੂਧਾ ਗਰੋਵਰ, ਡਾ. ਸੁਖਦੀਪ ਕੋਰ ਤੂਰ ਜਿਲਾ ਸਕੂਲ ਸਿਹਤ ਅਫਸਰ ,ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ,ਅਮਰਜੀਤ ਜਿਲਾ ਬੀ.ਸੀ.ਸੀ ਫੈਸਲੀਟੇਟਰ ਅਤੇ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ।

Leave a Reply

Your email address will not be published. Required fields are marked *