ਪਟਿਆਲਾ

ਵੂਮੈਨ ਏਰਾ ਐਵਾਰਡ ਨਾਲ 31 ਮਹਿਲਾਵਾਂ ਸਨਮਾਨਿਤ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਪਟਿਆਲਾ ਹੈਂਡੀਕਰਾਫਟ W.C.I.S ਲਿਮਿ. ਦੇ ਸਹਿਯੋਗ ਨਾਲ ‘ਵੂਮੈਨ ਏਰਾ ਐਵਾਰਡਸ 2024’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵੱਖ- ਵੱਖ ਖੇਤਰਾਂ ਚ ਆਪਣਾ ਯੋਗਦਾਨ ਪਾਉਣ ਵਾਲੀਆਂ 31 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਗਰੀਨ ਮੈਨ ਭਗਵਾਨ ਦਾਸ ਜੁਨੇਜਾ, ਜੱਸਾ ਸਿੰਘ ਸੰਧੂ (ਸਰਬਤ ਦਾ ਭਲਾ ਚੈਰੀਟੇਬਲ ਟਰੱਸਟ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਏ ਹੋਏ ਮਹਿਮਾਨਾਂ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ (ਯੂਐਸਏ), ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ ) ਤ੍ਰਿਭਵਨ ਗੁਪਤਾ, ਰੇਖਾ ਮਾਨ (ਨੈਸ਼ਨਲ ਅਵਾਰਡੀ), ਵਰਿੰਦਰ ਗਰਗ ਏ ਵੀ ਮਾਰਕੀਟਿੰਗ, ਅਮਰਜੀਤ ਕੌਰ ਭੱਠਲ, ਡਾ.ਰਜਨੀਸ਼ ਗੁਪਤਾ (ਪ੍ਰਿੰਸੀਪਲ ਫੀਲਖਾਨਾ ਸਕੂਲ), ਅਕਸ਼ੇ ਗੋਪਾਲ (ਸਰਪਰਸਤ), ਗੁਰਸ਼ਰਨ ਕੌਰ ਰੰਧਾਵਾ, ਐਡਵੋਕੇਟ ਸੱਤਿਆਪਾਲ ਸਲੂਜਾ, ਐਡ. ਸੁਰਿੰਦਰ ਮੋਹਨ ਸਿੰਗਲਾ, ਧੀਰਜ ਗੋਇਲ, ਗਗਨ ਗੋਇਲ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਬਾਲੀਵੁੱਡ ਗਾਇਕ ਰੋਮੀ (ਕੇਸਰੀ ਫਿਲਮ ਫੇਮ) ਅਤੇ ਸੁਰਭੀ ਯਾਦਵ ਵਿਸ਼ੇਸ਼ ਰੂਪ ਚ ਮੁੰਬਈ ਤੋਂ ਇਸ ਸਮਾਗਮ ਵਿੱਚ ਪਹੁੰਚੇ। ਇਸ ਤੋਂ ਇਲਾਵਾ ਡਾ. ਐਸ.ਪੀ. ਸਿੰਘ ਉਬਰਾਏ, ਮੋਹਨ ਪ੍ਰਕਾਸ਼ ਗੁਪਤਾ, ਭੁਪਿੰਦਰ ਸਿੰਘ, ਐਲ.ਆਰ. ਗੁਪਤਾ, ਵਰਿੰਦਰ ਵਰਮਾ, ਬੀਰ ਚੰਦ ਖੁਰਮੀ, ਇੰਜੀ: ਹੰਸ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

ਵੱਖ ਵੱਖ ਖੇਤਰਾਂ ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਵਿੱਚ ਡਾ.ਮਰਿਆਦਾ ਰੂਪਰਾਏ, ਡਾ. ਮੀਨਾ ਗਰਗ, ਗਰੀਮਾ ਗਰਗ, ਡਾ. ਵੀਨੂ ਜੈਨ, ਮੀਨੂ ਸੋਢੀ, ਰੀਮਾ, ਸੋਨੀਆ ਬਘੇਲ, ਕੁਸੁਮ ਗੁਪਤਾ, ਬਿੰਦੂ ਅਰੋੜਾ, ਰੰਜੂ ਮਲਹੋਤਰਾ, ਸੰਤੋਸ਼ ਗੋਇਲ, ਕਰਿਸ਼ਮਾ ਸੋਨੀ, ਨੀਲੂ ਯਾਦਵ, ਅਨੁਪਮਾ, ਨਿਰਮਲ ਜੈਨ, ਡਾ. ਸ੍ਰਿਸ਼ਟੀ ਗੁਪਤਾ, ਸ਼ੀਤਲ ਸ਼ਰਮਾ, ਹਰਪ੍ਰੀਤ ਕੌਰ, ਨਿਧੀ ਜਿੰਦਲ, ਮਨਦੀਪ ਕੌਰ, ਚਿੰਕੀ ਪੁਨਯਾਨੀ, ਸੁੱਖ, ਦਿਸ਼ਾ ਸਾਹਨੀ, ਬਲਵਿੰਦਰ ਕੌਰ ਕੋਹਲੀ, ਰਣਜੀਤ ਕੌਰ ਗਾਂਧੀ, ਸ਼ਾਰਦਾ ਲਾਡੀ, ਸਜਨੀ, ਪੂਜਾ, ਕੁਲਵਿੰਦਰ ਕੌਰ ਨੂੰ ਵੋਮੈਨ ਏਰਾ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਡਾ. ਧਰਮਿੰਦਰ ਸੰਧੂ, ਮਮਤਾ ਠਾਕੁਰ, ਮਮਤਾ ਯਾਦਵ, ਵਿਲੀਅਮਜੀਤ, ਪਿੰਕੀ, ਦਿਗਵਿਜੇ ਨੇ ਖ਼ਾਸ ਯੋਗਦਾਨ ਪਾਇਆ। ਛੋਟੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੇ ਤਹਿਤ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *