ਪਟਿਆਲਾ

ਚੋਥਾ ਦਰਜਾ ਕਰਮੀਆਂ ਨੂੰ ਤਨਖਾਹਾਂ ਨਸੀਬ ਨਾ ਹੋਣ ਤੇ ਘਰ ਦੇ ਗੁਜਾਰੇ ਲਈ ਪਰਿਵਾਰ ਸਮੇਤ ਮੰਗੀ ਭੀਖ ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ

ਪਟਿਆਲਾ 29 ਅਗਸਤ (ਰਮਨਦੀਪ/ਮਧੂਸਾਰ ਬਿਊਰੋ) : ਪੰਜਾਬ ਵਿਚਲੇ ਜੰਗਲਾਤ, ਜੰਗਲੀਜੀਵ ਨਿਗਮ ਵਿਚਲੇ ਸਾਲਾਬੱਧੀ ਕੰਮ ਕਰਕੇ “ਬੂਟਿਆਂ” ਨੂੰ ਪੁੱਤਾਂ ਵਾਂਗ ਕੰਮ ਕਰਨ ਤੇ ਪੰਜਾਬ ਨੂੰ ਹਰਾ ਭਰਾ ਕਰਨ ਵਾਲੇ ਡੇਲੀਵੇਜਿਜ਼ ਚੌਥਾ ਦਰਜਾ ਕਰਮੀਆਂ ਨੂੰ ਛੇ ਮਹੀਨੇ ਪੂਰੇ ਹੋਣ ਤੇ ਵੀ ਤਨਖਾਹਾਂ ਨਸੀਬ ਨਾਲ ਹੋਣ ਤੇ ਅੱਜ ਡਿਪਟੀ ਕਮਿਸ਼ਨਰ ਦਫਤਰ ਅੱਗੇ ਆਉਣ ਜਾਣ ਵਾਲੇ ਰਾਹਗੀਆਂ ਤੋਂ ਪਰਿਵਾਰ ਸਕੇਮ ਕਤਾਰ ਬਣਾਕੇ ਹੱਥ ਵਿੱਚ ਭੀਖ ਮੰਗਣਵਾਲੇ “ਕਟੋਰੇ ਫੱੜਕੇ ਭੀਖ ਦੇਣ” ਦੀ ਦੁਹਾਈ ਦਿੰਦੇ ਵੇਖੇ ਗਏ। ਜੰਗਲਾਤ ਵਿਭਾਗ ਦੇ ਸਾਊਥ ਸਰਕਲ ਅੱਗੇ ਚਲ ਰਹੇ ਦਿਨ ਰਾਤ ਦੇ ਪੱਕੇ ਧਰਨੇ ਵਿੱਚ ਕਾਮਿਆਂ ਨੇ ਪਰਿਵਾਰ ਸਮੇਤ ਵਿਸ਼ਾਲ ਇਕੱਠ ਕੀਤਾ। ਇਸ ਨੂੰ ਹਮਾਇਤ ਦੇਣ ਲਈ ਸਰਕਾਰੀ ਤੇ ਅਰਥ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਕੈਂਪ ਅੱਗੇ ਭਗਵੰਤ ਮਾਨ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ, ਉਪਰੰਤ ਕਤਾਰਾ ਵਿੱਚ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਹੁੰਚ ਕੇ ਭੀਖ ਮੰਗੀ, ਇਸ ਮੌਕੇ ਤੇ ਜੰਗਲਾਤ ਵਿਭਾਗ ਦੇ ਇੱਕ ਆਲਾ ਅਧਿਕਾਰੀ ਦਾ ਸੰਦੇਸ਼ ਕਿ I have full sympathy with all our workers and we are trying our best to get the funds. I and PCCF going to Delhi tomorrow to attend meeting on Monday. We are hopeful that we will get the funds in next week. ਸੂਬਾ ਪ੍ਰਧਾਨ ਦਰਸ਼ਨ ਲੁਬਾਣਾ ਦੇ ਵਟਸਐਪ ਤੇ ਪਹੁੰਚਿਆ ਜਿਸ ਵਿੱਚ ਤਨਖਾਹਾਂ ਸਿੰਘਰ ਹੀ ਜਾਰੀ ਕਰਨ ਸਬੰਧੀ ਭਰੋਸਾ ਦਿੱਤਾ ਗਿਆ। ਪਰੰਤੂ ਮੁਲਾਜਮਾਂ ਨੇ ਤਨਖਾਹਾ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ। ਭੀਖ ਮੰਗ ਵਿਸ਼ਾਲ ਇਕੱਠ ਜੋ ਤਕਰੀਬਨ ਤਿੰਨ ਘੰਟੇ ਤੋਂ ਵੀ ਵਧ ਸਮਾਂ ਜਾਰੀ ਰਿਹਾ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ, ਬਲਜਿੰਦਰ ਲਾਲ, ਕੁਲਵਿੰਦਰ ਸਿੰਘ, ਰਾਮ ਲਾਲ ਰਾਮਾ, ਤਰਲੋਚਨ ਗਿਰ, ਨਛੱਤਰ ਲਾਛੜੂ, ਗੁਰਮੇਲ ਸਮਾਣਾ, ਤਰਲੋਚਨ ਮੰਡੋਲੀ, ਹਰਜਿੰਦਰ ਅਮਲੋਹ, ਦਰਸ਼ਨ ਮਲੇਵਾਲ, ਭੀਮ ਸਿੰਘ ਹਲੋਤਾਲੀ, ਮੁਖਤਿਆਰ ਸਿੰਘ, ਬਲਜੀਤ, ਗੁਰਜੀਤ ਪਟਿਆਲਾ, ਜਗਪਾਲ, ਸੁਰਜੀਤਪੁਰੀ, ਖਾਲਾ, ਜਸਵੀਰ ਕੌਰ ਆਦਿ ਆਗੂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *