ਪਟਿਆਲਾ

ਮਾਤਾ ਸ਼ੀਤਲਾ ਅਸ਼ਟਮੀ ਮੇਲੇ ਦੌਰਾਨ ਅਖਿਲ ਭਾਰਤੀਯ ਹਿੰਦੂ ਸੁਰੱਖਿਆ ਸਮੰਤੀ ਦੇ ਪ੍ਰਮੁੱਖ ਰਾਜੇਸ਼ ਕੇਹਰ ਅਤੇ ਸਮਾਜਸੇਵੀ ਪ੍ਰੇਮਲਤਾ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ

ਪਟਿਆਲਾ:-(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਪੁਰਾਣੇ ਬੱਸ ਸਟੈਂਡ ਨਜ਼ਦੀਕ ਲਾਹੌਰੀ ਗੇਟ ਗਾਂਧੀ ਨਗਰ ਸਥਿਤ ਮਾਤਾ ਸ਼ੀਤਲਾ ਮੰਦਿਰ ਵਿਖੇ ਵਾਲਮੀਕਿ ਧਰਮ ਸਭਾ ਵੱਲੋਂ ਮਾਤਾ ਸ਼ੀਤਲਾ ਅਸ਼ਟਮੀ ਮੌਕੇ ਤੇ ਬਾਸੜੇ ਮੇਲੇ ਤੇ ਸਮਾਰੋਹ ਦਾ ਆਯੋਜਨ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਅਤੇ ਚੈਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਦੀ ਅਗਵਾਈ ਵਿੱਚ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸ਼ੁਭ ਮੌਕੇ ਤੇ ਅਖਿੱਲ ਭਾਰਤੀਯ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਮੁੱਖ ਰਾਜੇਸ਼ ਕੇਹਰ ਅਤੇ ਉੱਘੇ ਸਮਾਜਸੇਵੀ ਪ੍ਰੇਮਲਤਾ ਵੱਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਬਹੁ-ਗਿਣਤੀ ਸ਼ਰਧਾਲੂ ਸਵੇਰ 2 ਵਜੇ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ। ਜਿਨ੍ਹਾਂ ਨੇ ਮੰਦਿਰ ਵਿੱਚ ਮਿੱਠੇ ਪਕਵਾਨਾਂ ਦੇ ਭੋਗ ਮਾਤਾ ਸ਼ੀਤਲਾ ਨੂੰ ਲਗਾ ਕੇ ਰੋਗ ਮੁਕਤੀ, ਸੁੱਖ ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਤੇ ਧਾਰਮਿਕਾਂ ਗੀਤਾਂ ਝਾਕੀਆਂ ਗਰੁੱਪਾਂ ਵੱਲੋਂ ਸਫਲ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਨੇ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਤੇ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਰਾਜੇਸ਼ ਕੇਹਰ ਅਤੇ ਪੰਜ ਸੂਬਿਆਂ ਦੇ ਪ੍ਰਭਾਰੀ ਰਾਜਕੁਮਾਰ ਸ਼ੰਟੀ ਗਿੱਲ, ਵਾਲਮੀਕਿ ਧਰਮ ਸਭਾ ਲਾਹੌਰੀ ਗੇਟ ਗਾਂਧੀ ਨਗਰ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਹਿੰਦੂ ਧਰਮ ਵਿੱਚ ਹਰ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਮਾਤਾ ਸ਼ੀਤਲਾ ਅਸ਼ਟਮੀ ਨੂੰ ਬਾਸੜੇ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਦਿਨ ਪੂਜਾਪਾਠ ਕਰਨ ਨਾਲ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਰੋਗਾਂ ਤੋਂ ਛੁਟਕਾਰੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਸਾਨੂੰ ਧਾਰਮਿਕ ਸਮਾਰੋਹ ਇੱਕਜੂਟ ਹੋ ਕੇ ਸਾਂਝੇ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਤੇ ਵਾਲਮੀਕਿ ਧਰਮ ਸਭਾ ਵੱਲੋਂ ਰਾਜੇਸ਼ ਕੇਹਰ, ਪ੍ਰੇਮਲਤਾ ਰਾਜਕੁਮਾਰ ਸੰਟੀ ਗਿੱਲ ਆਦਿ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਜੇ ਟਾਂਕ, ਨਰੇਸ਼ ਕੁਮਾਰ ਨਿੰਦੀ, ਸੋਨੂੰ ਸੰਗਰ, ਅਜੈ ਕੁਮਾਰ ਸਿੱਪਾ, ਰਾਜੇਸ਼ ਘਾਰੂ, ਉਪਿੰਦਰ ਛਾਂਗਾ, ਕ੍ਰਿਸ਼ਨ ਕੁਮਾਰ ਹੰਸ, ਰਾਜੀਵ ਕੁਮਾਰ ਬੌਬੀ, ਨਰੇਸ਼ ਕੁਮਾਰ ਬੌਬੀ, ਵਿਨੋਦ ਕੁਮਾਰ, ਸੰਦੀਪ ਕੁਮਾਰ, ਸ਼ਾਰਦਾ ਦੇਵੀ, ਰਾਜੀਵ ਕੁਮਾਰ ਬੱਬੀ ਅਤੇ ਰਾਜੀਵ ਅਟਵਾਲ ਜੋਨੀ ਆਦਿ ਸਭਾ ਦੇ ਅਹੁਦੇਦਾਰ ਮੈਂਬਰ ਕਾਰਜਕਾਰੀ ਹਾਜਰ ਸਨ।

Leave a Reply

Your email address will not be published. Required fields are marked *