ਸੀਂ ਮੌਕਾ ਦਿਓ, 2027 ਤਕ ਅੰਮ੍ਰਿਤਸਰ ਦਾ ਨਕਸ਼ਾ ਬਦਲ ਦਿੱਤਾ ਜਾਵੇਗਾ – ਤਰਨਜੀਤ ਸਿੰਘ ਸੰਧੂ
ਅੰਮ੍ਰਿਤਸਰ ਨੂੰ ਉਦਯੋਗ ਅਤੇ ਵਪਾਰਕ ਖੇਤਰ ਵਿਚ ਫਿਰ ਤੋਂ ਦੇਸ਼ ’ਚ ਅੱਵਲ ਦਰਜੇ ’ਤੇ ਲਿਆਂਦਾ ਜਾਵੇਗਾ।।
ਗਾਰਡਨ ਕਾਲੋਨੀ ਦੇ ਵਸਨੀਕਾਂ ਨੇ ਸਰਦਾਰ ਸੰਧੂ ਨੂੰ ਹਮਾਇਤ ਦਿੱਤੀ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ।
ਅੰਮ੍ਰਿਤਸਰ 31 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਗਾਰਡਨ ਕਾਲੋਨੀ ਵਿਖੇ ਕਾਰੋਬਾਰੀਆਂ ਅਤੇ ਉਦਯੋਗਿਕ ਖੇਤਰ ਨਾਲ ਸੰਬੰਧਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਪੂਰੇ ਯਕੀਨ ਨਾਲ ਕਿਹਾ ਕਿ ਇਹ ਮੇਰੀ ਸ਼ੁਰੂਆਤ ਹੈ, ਤੁਸੀਂ ਮੌਕਾ ਦਿਓ, 2027 ਤਕ ਅੰਮ੍ਰਿਤਸਰ ਦਾ ਨਕਸ਼ਾ ਬਦਲ ਕੇ ਮੁੜ ਸਿਫ਼ਤੀਂ ਦਾ ਘਰ ਬਣਾ ਦਿੱਤਾ ਜਾਵੇਗਾ। ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੇ ਵਾਂਗ ਅੰਮ੍ਰਿਤਸਰ ਮੇਰੇ ਵੀ ਦਿਲ ਵਿਚ ਹੈ। ਤੁਹਾਡੇ ਵਰਗੀਆਂ ਹਸਤੀਆਂ ਜੋ ਅੰਮ੍ਰਿਤਸਰ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਇਕ ਜੂਨ ਨੂੰ ਪਹਾੜੀ ਸੈਰਾਂ ਦੀ ਨਹੀਂ ਸਗੋਂ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਅਵੱਸ਼ ਪਹਿਲ ਕਰਨੀ ਹੋਵੇਗੀ। ਸਰਦਾਰ ਸੰਧੂ ਨੇ ਕਾਰੋਬਾਰੀਆਂ ਨੇ ਦੂਜੇ ਰਾਜਾਂ ਦੇ ਮੁਕਾਬਲੇ ਕਾਰੋਬਾਰੀਆਂ ਤੇ ਇੰਡਸਟਰੀ ਨੂੰ ਪੰਜਾਬ ਵਿਚ ਬਿਜਲੀ ਮਹਿੰਗੀ ਮਿਲਣ ਦੀ ਗਲ ਕੀਤੀ ਅਤੇ ਆਪਣੀਆਂ ਹੋਰ ਸਮੱਸਿਆਵਾਂ ਦੱਸੀਆਂ, ਜਿਸ ’ਤੇ ਸਰਦਾਰ ਸੰਧੂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਅੰਮ੍ਰਿਤਸਰ ਜੋ ਪਹਿਲਾਂ ਉਦਯੋਗ ਅਤੇ ਵਪਾਰਕ ਖੇਤਰ ਵਿਚ ਦੇਸ਼ ’ਚ ਅੱਵਲ ਦਰਜੇ ’ਤੇ ਸੀ ਪਰ ਹੁਣ ਇਸ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਛਿਹਰਟਾ ਅਤੇ ਬਟਾਲੇ ਦੀਆਂ ਉਦਯੋਗਿਕ ਇਕਾਈਆਂ ਖ਼ਤਮ ਹੋ ਰਹੀਆਂ ਹਨ। ਸਹੂਲਤਾਂ ਅਤੇ ਚੰਗੀਆਂ ਨੀਤੀਆਂ ਦੀ ਅਣਹੋਂਦ ਕਾਰਨ ਉਦਯੋਗਪਤੀ ਅੰਮ੍ਰਿਤਸਰ ਛੱਡ ਚੁੱਕੇ ਹਨ ਜਾਂ ਰਹੇ ਹਨ। ਕੱਪੜਾ ਉਦਯੋਗ ਸੂਰਤ ’ਚ ਅਤੇ ਕੰਬਲ ਉਦਯੋਗ ਪਾਣੀਪਤ ਜਾ ਚੁੱਕੇ ਹਨ। ਪਰ ਸਾਡੇ ਕੋਲ ਹੁਣ ਵੀ ਕਈ ਅਵਸਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਅਮਰੀਕਾ ਸੰਬੰਧ ਹੁਣ ਭਾਈਵਾਲੀ ਵਿਚ ਬਦਲ ਚੁੱਕੀ ਹੈ। ਅਮਰੀਕੀ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ ਹੁਣ ਇਹ ਨਿਵੇਸ਼ ਅੰਮ੍ਰਿਤਸਰ ਵੀ ਲਿਆਂਦਾ ਜਾਵੇਗਾ।
ਅਮਰੀਕਾ ਭਾਰਤ ਵਿੱਚ ਸਿਹਤ, ਸੈਮੀਕੰਡਕਟਰ, ਰੱਖਿਆ, ਨਵੀਂ ਤਕਨੀਕ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਅਟਾਰੀ ਰਾਹੀਂ ਹੀ ਨਹੀਂ ਸਗੋਂ ਏਅਰ ਕਾਰਗੋ ਰਾਹੀ ਅਤੇ ਪੱਟੀ ਤੋਂ ਗੁਜਰਾਤ ਰਾਹੀ ਖਾੜੀ ਦੇਸ਼ਾਂ ਨਾਲ ਵੀ ਸੰਪਰਕ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਸਤਾਂ ਫਲ਼ ਅਤੇ ਸਬਜ਼ੀਆਂ ਖਾੜੀ ਦੇਸ਼ਾਂ ’ਚ ਕਾਰਗੋ ਰਾਹੀਂ ਭੇਜ ਕੇ ਵਪਾਰ ਅਤੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਇੱਥੋਂ ਦੇਸ਼ ਅਤੇ ਵਿਦੇਸ਼ ਨਾਲ ਏਅਰ ਕੁਨੈਕਟੀਵਿਟੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਅਤੇ ਸੈਰ ਸਪਾਟਾ ਲਈ ਰੋਜ਼ਾਨਾ 1.5 ਲੱਖ ਲੋਕ ਇਥੇ ਆਉਂਦੇ ਹਨ, ਇਸ ਨੂੰ ਟੂਰਿਜ਼ਮ ਇੰਡਸਟਰੀ ਵਿਚ ਬਦਲਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਸਟਾਰਟਅੱਪ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਦਾ ਭਵਿਖ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਉਨ੍ਹਾਂ ਨੂੰ ਬਿਹਤਰ ਅਤੇ ਕਿੱਤਾਮੁਖੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅੰਮ੍ਰਿਤਸਰ ਦੀ ਸਥਿਤੀ ਬਾਰੇ ਜਾਣਦੇ ਹਾਂ। ਸਵਾਲ ਇਹ ਹੈ ਕਿ ਜੇਕਰ ਇੰਦੌਰ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣ ਸਕਦਾ ਹੈ ਤਾਂ ਅੰਮ੍ਰਿਤਸਰ ਕਿਉਂ ਨਹੀਂ ਬਣ ਸਕਦਾ? ਮੈਨੂੰ ਪੂਰਾ ਭਰੋਸਾ ਹੈ ਕਿ 2027 ਵਿੱਚ ਜਦੋਂ ਅੰਮ੍ਰਿਤਸਰ ਦੀ 450 ਵਾਂ ਸਥਾਪਨਾ ਦਿਵਸ ਮਨਾ ਰਹੇ ਹੋਵਾਂਗੇ ਤਾਂ ਇਹ ਸ਼ਹਿਰ ਇੰਦੌਰ ਤੋਂ ਵਧ ਸੁੰਦਰ ਤੇ ਸਾਫ਼ ਸੁਥਰਾ ਹੋਵੇਗਾ। 2027 ਵਿੱਚ, ਅਸੀਂ ਗਾਂਧੀ ਮੈਦਾਨ ਵਿੱਚ ਪਹਿਲਾ ਆਈ ਪੀ ਐੱਲ ( IPL) ਮੈਚ ਵੀ ਆਯੋਜਿਤ ਕਰਾਂਗੇ। ਅੰਮ੍ਰਿਤਸਰ ਵਿੱਚ ਅਮਰੀਕਨ ਕੌਂਸਲੇਟ ਖੋਲ੍ਹਣ ਦੀ ਹਾਮੀ ਭਰੀ ਹੈ, ਸਾਨੂੰ ਇੱਥੇ ਵੀਜ਼ਾ ਮਿਲ ਜਾਵੇਗਾ। ਤੁਸੀਂ ਨੌਜਵਾਨਾਂ ਦੀ ਗੱਲ ਤਾਂ ਬਹੁਤ ਕਰਦੇ ਹੋ ਪਰ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਇਰਾਦੇ ਰੱਖਦੇ ਹਨ। ਫਿਰ ਨਸ਼ੇ ਦੀ ਸਮੱਸਿਆ ਵੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਅਜਿਹੇ ਹੁਨਰ ਵਿਕਸਿਤ ਕਰੀਏ ਜੋ ਉਨ੍ਹਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਮਦਦ ਕਰਨ। ਫੋਕਸ ਹੁਨਰ ਵਿਕਾਸ ‘ਤੇ ਹੋਣਾ ਚਾਹੀਦਾ ਹੈ, ਡਿੱਗਰੀਆਂ ‘ਤੇ ਨਹੀਂ। ਅਸੀਂ ਪਿਛਲੇ 4 ਸਾਲਾਂ ਵਿੱਚ ਇਹ ਸਾਰੀਆਂ ਨੌਕਰੀਆਂ ਭਾਰਤ ਵਿੱਚ ਲੈ ਕੇ ਆਏ ਹਾਂ, ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣੇ ਸੰਪਰਕਾਂ ਰਾਹੀਂ ਵਿਦੇਸ਼ੀ ਕੰਪਨੀਆਂ ਨੂੰ ਅੰਮ੍ਰਿਤਸਰ ਲਿਆਵਾਂਗਾ। ਕਈ ਵੱਡੀਆਂ ਕੰਪਨੀਆਂ ਦੇ ਸੀਈਓ ਪੰਜਾਬ ਅਤੇ ਭਾਰਤ ਦੇ ਹਨ। ਉਹ ਮੇਰੇ ਜਾਣਕਾਰ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਇੱਥੇ ਲੈ ਕੇ ਆਉਣਗੇ। ਸਥਾਨਕ ਪੱਧਰ ‘ਤੇ ਨੌਜਵਾਨਾਂ ਲਈ ਮੌਕੇ ਪੈਦਾ ਕਰਨਗੇ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਕੋਲ ਅੰਮ੍ਰਿਤਸਰ ਦੇ ਵਿਕਾਸ ਲਈ ਯੋਜਨਾਵਾਂ ਹਨ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਕਮਲ ਦੇ ਫੁੱਲ ’ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਇਕ ਉਸਾਰੂ ਰਾਜਨੀਤੀ ਦਾ ਸਾਥ ਦੇਣ ਲਈ ਹਰੇਕ ਨੂੰ ਅੱਗੇ ਆਉਣ ਦਾ ਸਦਾ ਦਿੱਤਾ । ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਗਾਰਡਨ ਕਾਲੋਨੀ ਦੇ ਵਸਨੀਕਾਂ ਨੇ ਹਮਾਇਤ ਦਿੱਤੀ ਅਤੇ ਸਰਦਾਰ ਸੰਧੂ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਪੱਛਮੀ ਕੁਮਾਰ ਅਮਿਤ , ਰਮੇਸ਼ ਅਰੋੜਾ, ਸੁਧੀਰ ਸ੍ਰੀਧਰ ਮੰਡਲ ਪ੍ਰਧਾਨ, ਸੰਤੋਖ ਗੁਪਤਾ, ਅਸ਼ੋਕ ਕਪੂਰ, ਵਿਜੈ ਅਗਰਵਾਲ ਨੇ ਵੀ ਆਪਣੇ ਵਿਚਾਰ ਰੱਖੇ ।

