ਹਲਕਾ ਅਮਲੋਹ ਦੇ ਹਰ ਵਾਸੀ ਵਿੱਚ ਪੰਜਾਬ ਬਚਾਓ ਯਾਤਰਾ ਨੂੰ ਲੈਕੇ ਵੱਡਾ ਉਤਸ਼ਾਹ – ਰਾਜੂ ਖੰਨਾ।
ਕਪੂਰਗੜ੍ਹ ਵਿਖੇ ਹੋਈ ਭਰਵੀਂ ਮੀਟਿੰਗ।
ਅਮਲੋਹ,3 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਲਈ ਹਲਕਾ ਅਮਲੋਹ ਦੇ ਹਰ ਵਾਸੀ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਪਿੰਡ ਕਪੂਰਗੜ੍ਹ ਵਿਖੇ ਪੰਜਾਬ ਬਚਾਓ ਯਾਤਰਾ ਵਿੱਚ ਪਿੰਡ ਵਾਸੀਆਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਤਹਿਤ ਕੀਤੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਵੱਲੋਂ ਅਮਲੋਹ ਹਲਕੇ ਦੇ ਜਿਥੇ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਉਥੇ ਸ਼ਹਿਰਾਂ ਦੇ ਵਾਰਡਾਂ ਤੇ ਮੁਹੱਲਿਆਂ ਵਿੱਚ ਵੀ ਯਾਤਰਾ ਨੂੰ ਲੈਕੇ ਲੋਕ ਵੱਡੇ ਉਤਸ਼ਾਹ ਵਿੱਚ ਹਨ। ਰਾਜੂ ਖੰਨਾ ਨੇ ਕਿਹਾ ਕਿ ਅੱਜ ਲੋਕ ਸਮਝ ਚੁੱਕੇ ਹਨ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇਂ ਝੂਠ ਤੋਂ ਇਲਾਵਾ ਕੁਝ ਨਹੀਂ ਕੀਤਾ।
ਸਗੋਂ ਪੰਜਾਬ ਦਾ ਖਜ਼ਾਨਾ ਬਾਹਰਲੇ ਸੂਬਿਆਂ ਅੰਦਰ ਪ੍ਰਚਾਰ ਉੱਪਰ ਹੀ ਲੁੱਟਾ ਦਿੱਤਾ ਹੈ। ਤੇ ਹੁਣ ਝੂਠੇ ਵਾਅਦੇ ਜੋ ਲੋਕਾਂ ਨਾਲ ਕੀਤੇ ਗਏ ਸਨ ਉਹਨਾਂ ਤੋਂ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਭੱਜ ਚੁੱਕੀ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਮੁੜ ਸ੍ਰੋਮਣੀ ਅਕਾਲੀ ਦਲ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ।ਤਾ ਜੋ ਆਉਣ ਵਾਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਲੋਕ ਹਿਤੈਸ਼ੀ ਸਰਕਾਰ ਬਣਾਈ ਜਾ ਸਕੇ। ਰਾਜੂ ਖੰਨਾ ਨੇ ਹਲਕੇ ਦੇ ਲੋਕਾਂ ਨੂੰ 5 ਅਪ੍ਰੈਲ ਨੂੰ 12.30 ਵਜੇ ਭੱਦਲਥੂਹਾ ਬੱਸ ਸਟੈਂਡ ਤੇ ਅਪਣੇ ਅਪਣੇ ਟਰੈਕਟਰਾ ਤੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਪੁੱਜਣ ਦੀ ਅਪੀਲ ਵੀ ਕੀਤੀ।ਤਾ ਜੋ ਹਲਕਾ ਅਮਲੋਹ ਅੰਦਰ ਪੰਜਾਬ ਬਚਾਓ ਯਾਤਰਾ ਦੇ ਪੁੱਜਣ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾ ਸਕੇ। ਇਸ ਮੌਕੇ ਤੇ ਸੀਨੀਅਰ ਆਗੂ ਡਾ ਅਰਜੁਨ ਸਿੰਘ ਅਮਲੋਹ,ਸਾਬਕਾ ਸਰਪੰਚ ਬਲਵੀਰ ਸਿੰਘ, ਜਥੇਦਾਰ ਹਰਚੰਦ ਸਿੰਘ, ਉੱਘੇ ਢਾਡੀ ਤਰਸੇਮ ਸਿੰਘ ਤੂਫਾਨ, ਬਿੱਟੂ ਕਪੂਰਗੜ੍ਹ, ਸਾਬਕਾ ਸਰਪੰਚ ਬੀਬੀ ਸਾਨੋ ਦੇਵੀ, ਯੂਥ ਆਗੂ ਗੁਰਪੰਥ ਸਿੰਘ ਤੂਫਾਨ, ਗੁਰਦੀਪ ਸਿੰਘ ਕਪੂਰਗੜ੍ਹ, ਬਲਜੀਤ ਸਿੰਘ ਨੰਬਰਦਾਰ, ਸੁਖਦੇਵ ਸਿੰਘ,ਰਵੀ ਸਿੰਘ,ਮਨੀ ਕਪੂਰਗੜ੍ਹ,ਸਾਮ ਸਿੰਘ ਪੰਚ, ਕੁਲਵੰਤ ਸਿੰਘ,ਸੋਨੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

