ਜਿਮਖਾਨਾ ਕਲੱਬ ਮੈਂਬਰਾਂ ਅਤੇ ਸਮਾਜ ਸੇਵਕਾਂ ਨੇ ਕੀਤਾ ਡਾ.ਮਨਮੋਹਨ ਸਿੰਘ ਨੂੰ ਸਨਮਾਨਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਕਟਰੀ ਮੈਡੀਕਲ ਦੇ ਸਾਫ ਸੁਥਰੇ ਪ੍ਰੋਫੈਸ਼ਨ ਅਤੇ ਸਮਾਜ ਸੇਵਾ ਵਿੱਚ ਪਾਏ ਗਏ, ਵਡਮੁੱਲੇ ਯੋਗਦਾਨ ਲਈ ਪਟਿਆਲਾ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਰ ਅਤੇ ਜਿਮਖਾਨਾ ਕਲੱਬ ਦੇ ਮੈਂਬਰਾਂ ਅਤੇ ਸਮਾਜ ਸੇਵਕਾਂ ਵੱਲੋ ਡਾ.ਮਨਮੋਹਨ ਸਿੰਘ ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਅਤੇ ਮੈਂਬਰ ਹਰਪ੍ਰੀਤ ਸੰਧੂ, ਸਾਬਕਾ ਪ੍ਰਧਾਨ ਅਤੇ ਮੈਂਬਰ ਦੀਪਕ ਕੰਪਾਨੀ, ਮੈਂਬਰ ਐਡ. ਕੁੰਦਨ ਸਿੰਘ ਨਾਗਰਾ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ। ਇਥੇ ਇਹ ਵੀ ਦੱਸਣਯੋਗ ਹੈ
ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਡਾ.ਮਨਮੋਹਨ ਸਿੰਘ ਨੂੰ ਉਹਨਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਲਈ ਗਵਰਨਰ ਹਾਊਸ ਵਿਖੇ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ, ਕਿ ਉਹਨਾਂ ਦੇ ਕੀਤੇ ਗਏ ਕੰਮਾਂ ਅਤੇ ਸਮਾਜ ਸੇਵਾ ਦਾ ਇਕ ਵੱਡਾ ਮੁੱਲ ਮੋੜਿਆ ਗਿਆ ਹੈ। ਜਿਸ ਲਈ ਉਹ ਪੰਜਾਬ ਦੇ ਗਵਰਨਰ ਅਤੇ ਜਿਮਖਾਨਾ ਕਲੱਬ ਦੀ ਸਮੁੱਚੀ ਐਗਜੈਕਟਿਵ ਦੀ ਟੀਮ ਅਤੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਕਲੱਬ ਮੈਂਬਰ ਅਤੇ ਸਮਾਜ ਸੇਵਕਾਂ ਵਿੱਚੋ ਇੰਜੀ.ਏ.ਪੀ ਗਰਗ, ਗੁਰਮੁਖ ਸਿੰਘ ਢਿੱਲੋ, ਗੁਰਦੀਪ ਸਿੰਘ ਚੀਮਾ, ਇੰਜੀ.ਅਨਿਲ ਬਾਂਸਲ, ਪਵਨ ਸਿੰਗਲਾ ਅਤੇ ਪਰਦੀਪ ਸਿੰਗਲਾ ਆਦਿ ਹਾਜ਼ਰ ਸਨ।

