ਪੰਜਾਬਪਟਿਆਲਾ

ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹਲਕਾ ਅਮਲੋਹ ਦੇ ਹਰ ਵਾਸੀ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ:– ਰਾਜੂ ਖੰਨਾ।

ਅਮਲੋਹ,6 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਲ ਹੋਏ ਵੱਡੇ ਗਿਣਤੀ ਹਲਕਾ ਅਮਲੋਹ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਹਲਕਾ ਅਮਲੋਹ ਅੰਦਰ ਕੀਤੀ ਗਈ ਪੰਜਾਬ ਬਚਾਓ ਯਾਤਰਾ ਵਿੱਚ ਵੱਡੀ ਗਿਣਤੀ ਪੁੱਜੇ ਹਲਕਾ ਅਮਲੋਹ ਦੇ ਵਾਸੀਆਂ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਇਤਿਹਾਸਕ ਬਣਾਉਣ ਲਈ ਹਲਕਾ ਅਮਲੋਹ ਦੇ ਵਾਸੀਆਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ।

ਇਸ ਯਾਤਰਾ ਵਿੱਚ ਜਿਥੇ ਹਲਕਾ ਵਾਸੀ ਵੱਡੀ ਗਿਣਤੀ ਵਿੱਚ ਟਰੈਕਟਰਾ, ਮੋਟਰਸਾਈਕਲਾ ਕਾਰਾ ਜੀਪਾਂ ਰਾਹੀਂ ਸ਼ਾਮਿਲ ਹੋਏ। ਉਥੇ ਅਮਲੋਹ, ਮੰਡੀਗੌਬਿੰਦਗੜ ਸ਼ਹਿਰ ਦੇ ਵਾਸੀਆਂ ਵੱਲੋਂ ਸਵਾਗਤ ਲਈ ਕੀਤੇ ਵੱਡੇ ਇਕੱਠ ਵੀ ਲੋਕਾਂ ਦੇ ਦਿਲਾਂ ਅੰਦਰ ਵੱਖਰੀ ਛਾਪ ਛੱਡ ਗਏ ਹਨ। ਰਾਜੂ ਖੰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਵਰਕਰਾਂ, ਯੂਥ ਅਕਾਲੀ ਦਲ ਦੇ ਨੌਜਵਾਨਾਂ, ਇਸਤਰੀ ਅਕਾਲੀ ਦਲ ਦੀਆਂ ਬੀਬੀਆਂ, ਮੁਸਲਿਮ ਭਾਈਚਾਰੇ ਦੇ ਆਗੂਆਂ,ਐਸ ਓ ਆਈ ਦੇ ਵਿਦਿਆਰਥੀਆਂ, ਉਦਯੋਗਪਤੀਆਂ,ਵਪਾਰਿਆ, ਛੋਟੇ ਦੁਕਾਨਦਾਰਾਂ ਅਤੇ ਆਮ ਲੋਕ ਦਾ ਵੀ ਧੰਨਵਾਦ ਕੀਤਾ ਜਿਹਨਾਂ ਵੱਲੋਂ ਵੱਡੇ ਵੱਡੇ ਕਾਫਲੇ ਲੈਕੇ ਪੰਜਾਬ ਬਚਾਓ ਯਾਤਰਾ ਵਿੱਚ ਸ਼ਮੂਲੀਅਤ ਕਰਦੇ ਹੋਏ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ।

Leave a Reply

Your email address will not be published. Required fields are marked *