ਅੰਮ੍ਰਿਤਸਰਚੰਡੀਗੜ੍ਹਪੰਜਾਬ

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਨਵਰਾਤਰਿਆਂ ’ਤੇ ਪ੍ਰਾਚੀਨ ਮੰਦਿਰ ਮਾਤਾ ਲੌਂਗਾਂ ਵਾਲੀ ਦੇਵੀ ਅਤੇ ਸ਼ਿਵਾਲਾ ਬਾਗ਼ ਭਾਈਆਂ ਵਿਖੇ ਮੱਥਾ ਟੇਕਿਆ ।

ਸੰਤ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਅਤੇ ਉਦਾਸੀ ਸੰਪਰਦਾ ਦੇ ਆਗੂ ਮਹੰਤ ਦਿਵਿਅੰਬਰ ਮੁੰਨੀ ਜੀ ਨੇ ਸੰਧੂ ਸਮੁੰਦਰੀ ਨੂੰ ਕੀਤਾ ਸਨਮਾਨਿਤ ।

ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਸਾਨੂੰ ਭਾਈਚਾਰਕ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ- ਤਰਨਜੀਤ ਸਿੰਘ ਸੰਧੂ।

ਅੰਮ੍ਰਿਤਸਰ 15 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ’ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਪਾਵਨ ਪ੍ਰਾਚੀਨ ਮੰਦਰ ਮੰਦਿਰ ਮਾਤਾ ਲੌਂਗਾਂ ਵਾਲੀ ਦੇਵੀ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਅਰਚਨਾ ਵਿਚ ਹਿੱਸਾ ਲਿਆ। ਉਨ੍ਹਾਂ ਦੁਰਗਾ ਸੁਦੀ ਪਾਠ ਸਰਵਣ ਕੀਤਾ ਅਤੇ ਮਹਾਂ ਮਾਈ ਦੀ ਆਰਤੀ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀ ਅਤੇ ਪੰਜਾਬੀਆਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਸ. ਸੰਧੂ ਸਮੁੰਦਰੀ ਨੂੰ ਮੰਦਰ ਵਿਖੇ ਸੰਤ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਅਤੇ ਉਦਾਸੀ ਸੰਪਰਦਾ ਦੇ ਆਗੂ ਮਹੰਤ ਦਿਵਿਅੰਬਰ ਮੁੰਨੀ ਜੀ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਲੋਕ ਸੇਵਾ ’ਚ ਲੱਗੇ ਹੋਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਭਾਜਪਾ ਆਗੂ ਅਤੇ ਮੰਦਰ ਦੇ ਪ੍ਰਮੁੱਖ ਸੇਵਾਦਾਰ ਰਮਨ ਰਾਠੌਰ ਤੋਂ ਲੌਂਗਾਂ ਵਾਲੀ ਮਾਤਾ ਦੇ ਮੰਦਰ ਦਾ ਇਤਿਹਾਸ ਜਾਣਿਆ। ਬਾਅਦ ’ਚ ਸ. ਸੰਧੂ ਨੇ ਮੰਦਰ ਦੇ ਨੇੜੇ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨੂੰ ਦੁਕਾਨਦਾਰਾਂ ਨੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ। ਇਸ ਮੌਕੇ ਸ. ਸੰਧੂ ਨੇ ਦੁਕਾਨਦਾਰਾਂ ਵੱਲੋਂ ਕੀਤੀ ਗਈ.

ਨਾਸ਼ਤੇ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨਾਲ ਨਾਸ਼ਤਾ ਕੀਤਾ। ਉਪਰੰਤ ਸ. ਤਰਨਜੀਤ ਸਿੰਘ ਸੰਧੂ ਪ੍ਰਾਚੀਨ ਮੰਦਿਰ ਸ਼ਿਵਾਲਾ ਬਾਗ਼ ਭਾਈਆਂ ਵਿਖੇ ਮੱਥਾ ਟੇਕਿਆ ਅਤੇ ਪੂਜਾ ਅਰਚਨਾ ’ਚ ਹਿੱਸਾ ਲਿਆ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਸਾਨੂੰ ਸਾਡੀ ਸੰਸਕ੍ਰਿਤੀ ਤੇ ਮਹਾਂ ਸ਼ਕਤੀ ਨਾਲ ਜੋੜੀ ਰੱਖਣ ਤੋਂ ਇਲਾਵਾ ਸਮੂਹ ਭਾਈਚਾਰਿਆਂ ਲਈ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਸਾਡੀਆਂ ਪਰੰਪਰਾਵਾਂ ਸਾਨੂੰ ਨਕਾਰਾਤਮਿਕ ਰੁਝਾਨਾਂ ਨੂੰ ਤਿਆਗ ਕੇ ਸਮਾਜ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨ ’ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਕਿਹਾ, ਸਾਡੇ ਧਾਰਮਿਕ ਸਥਾਨ ਸਾਡੀ ਸ਼ਰਧਾ ਦਾ ਕੇਂਦਰ ਅਤੇ ਅਧਿਆਤਮਕ ਸ਼ਕਤੀ ਦਾ ਸੋਮਾ ਹਨ। ਹਰ ਵਾਰ ਪਰਮ, ਸਰਵਉੱਚ ਸੱਤਾ ਨੂੰ ਨਮਨ ਕਰਕੇ ਅਪਾਰ ਸ਼ਕਤੀ ਤੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਹਾਂ ਕਿ ਨਵਰਾਤਰਿਆਂ ਦਾ ਦਿਹਾੜਾ ਆਪਣੀਆਂ ਭੈਣਾਂ ਭਰਾਵਾਂ ਨਾਲ ਮਨਾਉਣ ਦਾ ਅਵਸਰ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸ਼ੇਵਾ ਦੇ ਦੌਰਾਨ ਉਨ੍ਹਾਂ ਦਾ ਮਨ ਹਮੇਸ਼ਾਂ ਅੰਮ੍ਰਿਤਸਰ ਵਿਚ ਹੀ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੇ ਲੋਕ ਸੇਵਾ, ਪੰਥ ਅਤੇ ਦੇਸ਼ ਨੂੰ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਦਿਆਂ 17 ਜੁਲਾਈ 1926 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਮੇਰੇ ਮਾਤਾ ਪਿਤਾ ਵੀ ਸਿੱਖਿਆ ਦੇ ਖੇਤਰ ’ਚ ਯੋਗਦਾਨ ਪਾਉਂਦਿਆਂ ਅੰਮ੍ਰਿਤਸਰ ਨਾਲ ਸ਼ੁਰੂ ਤੋਂ ਜੁੜੇ ਰਹੇ। ਹੁਣ ਮੇਰੀ ਵਾਰੀ ਹੈ ਕਿ ਮੈਂ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਕੁਝ ਕਰਾਂ ਜੋ ਮੈਂ ਭਾਰਤੀ ਵਿਦੇਸ਼ ਸ਼ੇਵਾ ਦੌਰਾਨ ਸੋਚਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨੌਜਵਾਨਾਂ ’ਚ ਸਮਰੱਥਾ ਦੀ ਕੋਈ ਕਮੀ ਨਹੀਂ ਹੈ। ਕੇਵਲ ਉਨ੍ਹਾਂ ਨੂੰ ਸਹੀ ਅਗਵਾਈ ਅਤੇ ਮਾਰਗ ਦਰਸ਼ਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਵਿਦੇਸ਼ਾਂ ਕੰਪਨੀਆਂ ਅੰਮ੍ਰਿਤਸਰ ਵਿਚ ਪੂੰਜੀ ਨਿਵੇਸ਼ ਲਈ ਤਿਆਰ ਹਨ। ਜਿਸ ਦੁਆਰਾ ਬੇਰੁਜ਼ਗਾਰ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਨੌਕਰੀਆਂ ਦੇ ਕਾਬਲ ਬਣਾਏ ਜਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਡਾ. ਰਾਮ ਚਾਵਲਾ, ਰਮੇਸ਼ ਸ਼ਰਮਾ, ਸੋਰਵ ਕਪੂਰ, ਸੰਨੀ ਰਾਜਪੂਤ, ਗੋਪਾਲ ਸ਼ਰਮਾ, ਨਵੀਨ ਰਾਣਾ ਵੀ ਮੌਜੂਦ ਸਨ।

Leave a Reply

Your email address will not be published. Required fields are marked *