ਸੂਬੇ ਦੇ ਲੋਕ ਪੰਜਾਬ ਵਿਰੋਧੀ ਕੇਦਰੀ ਪਾਰਟੀਆਂ ਨੂੰ ਚਲਦਾ ਕਰਨਗੇ:– ਰਾਜੂ ਖੰਨਾ।
ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।
ਮੰਡੀਗੌਬਿੰਦਗੜ,17 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੂਬੇ ਦੇ ਲੋਕ ਪੰਜਾਬ ਵਿਰੋਧੀ ਕੇਦਰੀ ਪਾਰਟੀਆਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਚਲਦਾ ਕਰਨਗੇ। ਕਿਉਂਕਿ ਇਹਨਾਂ ਕੇਂਦਰੀ ਪਾਰਟੀਆਂ ਵੱਲੋਂ ਹਮੇਸ਼ਾ ਹੀ ਪੰਜਾਬ ਵਿਰੋਧੀ ਫ਼ੈਸਲੇ ਲਏ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਵੱਖ ਵੱਖ ਪਿੰਡਾਂ ਵਿੱਚ 19 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਦੌਰੇ ਸਬੰਧੀ ਭਰਵੀਆਂ ਮੀਟਿੰਗਾਂ ਕਰ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਹਮੇਸ਼ਾ ਪੰਜਾਬ ਵਿਰੋਧੀ ਰਹੀਆਂ ਹਨ। ਜਿਹਨਾਂ ਵੱਲੋਂ ਹਮੇਸ਼ਾ ਪੰਜਾਬੀਆਂ ਨਾਲ ਧੱਕੇਸ਼ਾਹੀ ਹੀ ਕੀਤਾ ਹੈ।ਅਤੇ ਹੱਕਾਂ ਤੋਂ ਵਾਝਾਂ ਰੱਖਿਆ।ਜਿਸ ਦੀ ਤਾਜ਼ਾ ਮਿਸਾਲ ਕਿਸਾਨੀ ਸਘੰਰਸ਼ ਤੋਂ ਮਿਲਦੀ ਹੈ ਜਿਥੇ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਨਾਲ ਜੁੜੇ ਅਨੇਕਾਂ ਮੁੱਦੇ ਹਨ। ਜਿਹਨਾਂ ਤੋਂ ਕੇਂਦਰੀ ਪਾਰਟੀਆਂ ਨੇ ਹਮੇਸ਼ਾ ਪੰਜਾਬ ਤੋਂ ਪਾਸ਼ਾ ਵੱਟਿਆਂ ਹੈ।
ਤੇ ਮਸਲੇ ਜਿਊ ਤੇ ਤਿਉ ਹੀ ਖੜ੍ਹੇ। ਜਿਹਨਾਂ ਦਾ ਵਿਰੋਧ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆ ਰਿਹਾ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਅਪ੍ਰੈਲ ਨੂੰ ਇਹਨਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਸ਼ਾਮਿਲ ਹੋ ਕੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨ। ਅੱਜ ਦੀਆਂ ਇਹਨਾਂ ਮੀਟਿੰਗਾਂ ਸਮੇਂ ਜਥੇਦਾਰ ਜਰਨੈਲ ਸਿੰਘ ਮਾਜਰੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਵੰਤ ਸਿੰਘ ਫਤਿਹਗੜ੍ਹ ਨਿਊਆ,ਕਰਨੈਲ ਸਿੰਘ, ਹਰਮਿੰਦਰ ਸਿੰਘ ਕੁੰਭੜਾ,ਜਸ਼ਨਪ੍ਰੀਤ ਸਿੰਘ ਸ਼ਾਹਪੁਰ,ਹਰਮਿੰਦਰ ਸਿੰਘ ਸਿਰਾਜਮਾਜਰਾ, ਜਸਪਾਲ ਸਿੰਘ ਢਿੱਲੋਂ, ਭਿੰਦਰ ਸਿੰਘ ਸਾਬਕਾ ਸਰਪੰਚ ਲਾਡਪੁਰ, ਅੰਗਰੇਜ਼ ਸਿੰਘ,ਰਾਜਿੰਦਰ ਸਿੰਘ ਭੱਟੀ, ਲਖਵੀਰ ਸਿੰਘ ਜੱਲੋਵਾਲ, ਸਤਨਾਮ ਸਿੰਘ ਸ਼ਾਹਪੁਰ, ਦਵਿੰਦਰ ਸਿੰਘ ਨਿਊਆ,ਮੁਕੰਦ ਸਿੰਘ ਲੁਹਾਰਮਾਜਰਾ,ਡਾ ਮਨਜੀਤ ਸਿੰਘ, ਸਤਨਾਮ ਸਿੰਘ ਸੱਤਾ, ਗੁਰਜੀਤ ਸਿੰਘ ਬੱਬੂ, ਸੁਖਬੀਰ ਸਿੰਘ ਸਾਬਕਾ ਸਰਪੰਚ ਡਡਹੇੜੀ,ਡਾ ਰੁਘਬੀਰ ਸਿੰਘ ਕੁੰਭੜਾ, ਕ੍ਰਿਸ਼ਨ ਕੁੰਭੜਾ, ਬਲਜੀਤ ਸਿੰਘ ਜੱਲੋਵਾਲ, ਬਲਵਿੰਦਰ ਸਿੰਘ, ਜਥੇਦਾਰ ਸੁਰਜੀਤ ਸਿੰਘ ਬਰੌਗਾ,ਸੋਨੀ ਜਲਾਲਪੁਰ,ਮੱਖਣ ਸਿੰਘ ਸ਼ਾਹਪੁਰ, ਜਥੇਦਾਰ ਕਰਤਾਰ ਸਿੰਘ ਨਿਊਆ, ਗਿਆਨ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਲਾਣੀ, ਜਥੇਦਾਰ ਸ਼ਿੰਗਾਰਾ ਸਿੰਘ,ਦਸਵਿੰਦਰ ਸਿੰਘ ਰੋਡਾ, ਜਸਵੰਤ ਸਿੰਘ ਮੋਹਣਾ,ਸਮਿੰਦਰ ਸਿੰਘ ਭਗੜਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

