ਹਲਕਾ ਸਨੌਰ ਤੋਂ ਆਈ ਆਵਾਜ਼ ਹਰਮੀਤ ਪਠਾਣਮਾਜਰਾ ਨੂੰ ਅਕਾਲੀ ਦਲ ਟਿਕਟ ਦੇਵੇ
ਹਾਈਕਮਾਂਡ ਕੋਲ ਪਠਾਣਮਾਜਰਾ ਨੂੰ ਉਮੀਦਵਾਰ ਬਣਾਉਣ ਦੀ ਮੰਗ ਕਰਾਂਗੇ : ਹਰਪਾਲ ਜੁਨੇਜਾ
ਪਟਿਆਲਾ 29 ਜੁਲਾਈ (ਕੰਵਰ ਬੇਦੀ)
ਹਲਕਾ ਸਨੌਰ ਦੀਆਂ ਸਫਾਂ ‘ਚ ਮਿਹਨਤੀ ਤੇ ਜੁਝਾਰੂ ਵਰਕਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ‘ਚ ਵੱਡੀ ਗਿਣਤੀ ‘ਚ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਪੁੱਜੇ ਸਮਰਥਕਾਂ ਨੇ ਹੱਥਾਂ ‘ਚ ਸੋਲਗਨ ਫੜ ਕੇ ਆਵਾਜ਼ ਬੁਲੰਦ ਕੀਤੀ ਕਿ ਹਲਕਾ ਸਨੌਰ ਦੀ ਆਵਾਜ਼ ਪਠਾਣਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਟਿਕਟ ਦੇਵੇ, ਜਿਸ ਨਾਲ ਹਲਕਾ ਸਨੌਰ ਦਾ ਬਹੁਪੱਖੀ ਵਿਕਾਸ ਹੋ ਸਕਦਾ।
ਹਲਕਾ ਸਨੌਰ ਦੇ ਵਾਸੀਆਂ ਨੇ ਜ਼ੋਰਦਾਰ ਆਵਾਜ਼ ‘ਚ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਦੇਸ਼ ਦਾ ਭਵਿੱਖ ਨੌਜਵਾਨ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ 2017 ਵਿਚ ਅੱਗੇ ਲਿਆਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਜ਼ਰੂਰ ਵਿਚਾਰੇ ਕਿ ਜੇ ਹਲਕਾ ਸਨੌਰ ਦਾ ਵਿਕਾਸ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ ਹਨ ਹਰਮੀਤ ਸਿੰਘ ਪਠਾਣਮਾਜਰਾ, ਜੋ ਲੰਮੇ ਸਮੇਂ ਤੋਂ ਹਲਕਾ ਸਨੌਰ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਵੇਖ ਕੇ ਨਜਿੱਠ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਕਸਰ ਹਰਮੀਤ ਸਿੰਘ ਪਠਾਣਮਾਜਰਾ ਸੰਘਰਸ਼ਸ਼ੀਲ ਰਹਿੰਦੇ ਹਨ ਅਤੇ ਹਲਕੇ ਦੇ ਵਿਕਾਸ ਲਈ ਮੋਹਰੀ ਭੂਮਿਕਾ ਵੀ ਨਿਭਾਉਂਦੇ ਹਨ।
ਹਰਮੀਤ ਸਿੰਘ ਪਠਾਣਮਾਜਰਾ ਬੀਡੀਓ ਕੇਸ ‘ਚੋਂ ਬਰੀ ਹੋਣ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਦੁਖਨਿਵਾਰਨ ਸਾਹਿਬ ਪੁੱਜੇ ਸਨ, ਜੋ ਅਦਾਲਤੀ ਫੈਸਲਾ ਬਾਹਰ ਆਇਆ ਤਾਂ ਸਨੌਰ ਹਲਕੇ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਉਠ ਖੜੀ ਹੋਈ ਅਤੇ ਵੱਡੀ ਗਿਣਤੀ ‘ਚ ਸਮਰਥਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਠਾਣਮਾਜਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ।
ਇਸ ਮੌਕੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਅਜੈ ਸਿੰਘ ਲਿਬੜਾ, ਸੁਰਜੀਤ ਸਿੰਘ ਗੜ੍ਹੀ ਅਤੇ ਹਲਕਾ ਸਨੌਰ ਦੇ ਸਾਬਕਾ ਇੰਚਾਰਜ ਤੇਜਿੰਦਰਪਾਲ ਸਿੰਘ ਸੰਧੂ ਉਚੇਚੇ ਤੌਰ ‘ਤੇ ਵਧਾਈ ਦੇਣ ਵਾਲਿਆਂ ‘ਚ ਸ਼ਾਮਲ ਸਨ।
ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਅਕਾਲੀ ਦਲ ਦੇ ਜੁਝਾਰੂ ਵਰਕਰਾਂ ‘ਚੋਂ ਇਕ ਹਨ, ਜੋ ਲਗਾਤਾਰ ਮਿਹਨਤੀ ਵਰਕਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਅਗਾਮੀ ਚੋਣਾਂ ‘ਚ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਮੂਹ ਸਾਥੀਆਂ ਨਾਲ ਅਪੀਲ ਕਰਾਂਗੇ ਕਿ ਹਰਮੀਤ ਸਿੰਘ ਪਠਾਣਮਾਜਰਾ ਜੋ ਯੂਥ ਅਕਾਲੀ ਦਲ ਦੀ ਕੌਰ ਕਮੇਟੀ ‘ਚ ਸ਼ਾਮਲ ਕੀਤੇ ਗਏ ਹਨ ਅਤੇ ਹਲਕਾ ਸਨੌਰ ਦੀਆਂ ਸਮੱਸਿਆਵਾਂ ਨਜਿੱਠਣ ਦੇ ਸਮਰਥ ਹਨ, ਜਿਨਾਂ ਦੀ ਸੋਚ ਹਲਕਾ ਸਨੌਰ ਦਾ ਵਿਕਾਸ ਇਕੋ ਇਕ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆਉਣ ਸਮਰਥਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਇਹ ਮੰਗ ਰੱਖਾਂਗੇ ਕਿ ਹਲਕਾ ਸਨੌਰ ਦੀ ਬੇਹਤਰੀ ਲਈ ਹਰਮੀਤ ਸਿੰਘ ਪਠਾਣਮਾਜਰਾ ਨੂੰ ਉਮੀਦਵਾਰ ਵਜੋਂ ਅੱਗੇ ਲਿਆਂਦਾ ਜਾਵੇ।

