ਪੁਲਿਸ ਦੀ ਭਰਤੀ ‘ਚ ਹੋ ਰਹੇ ਨਾਰਮਲ ਡਰੱਗ ਟੈਸਟ ਨਾ ਕਿ ਡੋਪਟ ਟੈਸਟ : ਸੰਜੀਵ ਖਾਨ
ਅਜੌਕੀ ਪੀੜੀ ਨੂੰ ਨਸ਼ਿਆਂ ਨੂੰ ਬਚਾਉਣ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਰਦਰਸ਼ਤਾ ਨਾਲ ਕਰਵਾਏ ਡੋਪਟ ਟੈਸਟ
ਡੋਪ-ਟੈਸਟ ਦੇ ਦਾਅਵਿਆਂ ਦੀ ਹੋਵੇ ਉਚ ਪੱਧਰੀ ਜਾਂਚ
ਪਟਿਆਲਾ 29 ਜੁਲਾਈ (ਕੰਵਰ ਬੇਦੀ)
ਪੁਲਿਸ ਲਾਇਨ ਪਟਿਆਲਾ ਵਿਖੇ ਪੰਜਾਬ ਪੁਲਿਸ ਦੀ ਭਰਤੀ ‘ਚ ਕੀਤੇ ਜਾ ਰਹੇ ਡੋਪ ਟੈਸਟ ‘ਤੇ ਸਵਾਲ ਉਠਾਉਂਦਿਆਂ ਏਡੀਐਫ ਐਂਟੀ ਡਰੱਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ਕਿਹਾ ਕਿ ਪੰਜਾਬ ਪੁਲਿਸ ‘ਚ ਕੀਤੀ ਜਾ ਭਰਤੀ ਦੌਰਾਨ ਨੋਰਮਲ ਡਰੱਗ ਟੈਸਟ ਕੀਤੇ ਜਾ ਰਹੇ ਹਨ ਨਾ ਕਿ ਡੋਪ ਟੈਸਟ।
ਉਨ੍ਹਾਂ ਕਿਹਾ ਕਿ ਪੁਲਿਸ ਲਾਇਨ ਪਟਿਆਲਾ ਵਿਖੇ ਫੈਡਰੇਸ਼ਨ ਦੀ ਟੀਮ ਨੇ ਖ਼ੁਦ ਜਾ ਕਿ ਡਰੱਗ ਟੈਸਟ ਕਰਨ ਵਾਲੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਰਤੀ ਹੋਣ ਵਾਲਿਆਂ ਦੇ ਡੋਪ ਟੈਸਟ ਨਹੀਂ ਸਗੋਂ ਨੋਰਮਲ ਡਰੱਗ ਟੈਸਟ ਕੀਤੇ ਜਾ ਰਹੇ ਹਨ।
ਸੰਜੀਵ ਖਾਨ ਨੇ ਦੱਸਿਆ ਕਿ ਡੋਪਟ ਟੈਸਟ ‘ਤੇ 2000 ਹਜ਼ਾਰ ਦੇ ਕਰੀਬ ਖਰਚਾ ਹੁੰਦਾ ਹੈ ਅਤੇ ਡੋਪ ਟੈਸਟ ਰਾਹੀਂ ਨਸ਼ਾ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਸਿਰ ਦੇ ਵਾਲ, ਥੁਕ, ਯੂਰਨ ਆਦਿ ਲੈ ਕੇ ਡੋਪਟ ਟੈਸਟ ਕੀਤਾ ਜਾਂਦਾ ਜੋ ਭਰਤੀ ਹੋਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਡੋਪਟ ਟੈਸਟ ਕੀਤੇ ਜਾਣ ਨਾਲ ਨਸ਼ਾ ਕਰਨ ਵਾਲਿਆਂ ਦਾ ਪਿਛੋਕੜ ਵੀ ਸਾਹਮਣੇ ਆ ਜਾਂਦਾ ਅਤੇ ਨੌਰਮਲ ਡਰੱਗ ਟੈਸਟ ਕੀਤੇ ਜਾਣ ਨਾਲ ਨਸ਼ਿਆਂ ਕਰਨ ਵਾਲਿਆਂ ਦੀ ਦਰੁਸਤ ਰਿਪੋਰਟ ਸਾਹਮਣੇ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਪੁਲਿਸ ਦੀ ਭਰਤੀ ਦੌਰਾਨ ਡੋਪ-ਟੈਸਟ ਕੀਤੇ ਜਾ ਰਹੇ ਦਾਅਵਿਆਂ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਸੰਜੀਵ ਖਾਨ ਨੇ ਕਿਹਾ ਕਿ ਜੇ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਜੇ ਦਰੁਸਤ ਤਰੀਕੇ ਨਾਲ ਡੋਪ-ਟੈਸਟ ਕਰਵਾਏ ਜਾਣ ਤਾਂ ਨੌਜਵਾਨ ਮੁੰਡੇ-ਕੁੜੀਆਂ ‘ਚੋਂ ਨਸ਼ਿਆਂ ਦੀ ਲੱਗੀ ਲੱਤ ਨੂੰ ਕਾਫੀ ਹੱਦ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਰਮਲ ਡਰੱਗ ਟੈਸਟ ਕੀਤੇ ਜਾਣ ਨਾਲ ਪੁਲਿਸ ‘ਚ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਵਿਚ ਨਸ਼ਿਆਂ ਦੀ ਆਦਤ ਵਿਚ ਲੱਗੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤਾਂ ਹੀ ਵੱਡਾ ਹੁਲਾਰਾ ਮਿਲ ਸਕਦਾ, ਜੇ ਪਾਰਦਰਸ਼ਤਾ ਨਾਲ ਪੁਲਿਸ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੋਪਟ ਟੈਸਟ ਦੇ ਨਾਂ ‘ਤੇ ਨੌਜਵਾਨੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਪੁਲਿਸ ਭਰਤੀ ਦੌਰਾਨ ਕੀਤੇ ਜਾਣ ਵਾਲੇ ਟੈਸਟ ਪਾਰਦਰਸ਼ਤਾ ‘ਤੇ ਨੂੰ ਯਕੀਨੀ ਬਣਾਉਣ।
ਸੰਜੀਵ ਖਾਨ ਨੇ ਕਿਹਾ ਕਿ ਐਂਟੀ ਡਰੱਗ ਫੈਡਰੇਸ਼ਨ ਨੇ ਨਸ਼ਿਆਂ ਖਿਲਾਫ਼ ਸਮਾਜ ਵਿਚ ਵੱਡੇ ਪੱਧਰ ‘ਤੇ ਮੁਹਿੰਮ ਨੂੰ ਛੇੜਿਆ ਹੋਇਆ ਤਾਂ ਅਜੌਕੀ ਪੀੜੀ ਨੂੰ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਪੁਲਿਸ ‘ਚ ਕੀਤੀ ਜਾਣ ਵਾਲੀ ਭਰਤੀ ‘ਚ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਨੌਜਵਾਨੀ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਉਣ ਲਈ ਡੋਪਟ ਟੈਸਟ ਯਕੀਨੀ ਬਣਾਵੇ।

