ਝੋਨੇ ਤੋਂ ਐਮਐਸਪੀ ਹਟਾਉਣ ਲਈ ਕਾਹਲੀ ਆਪ ਸਰਕਾਰ ਦਾ ਚਿਹਰਾ ਬੇਨਕਾਬ : ਪ੍ਰੋ. ਚੰਦੂਮਾਜਰਾ
ਸੁਪਰੀਮ ਕੋਰਟ ਵਿਚ ਰੱਖੇ ਪੱਖ ਨੇ ਸਪੱਸ਼ਟ ਕੀਤਾ ਸਰਕਾਰ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਸਾਬਤ ਹੋਈ
ਪਟਿਆਲਾ 11 ਨਵੰਬਰ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਉਦੋਂ ਤੇ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਕਰਕੇ ਗੱਦਾਰੀ ਕਰ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦੇ ਮਸਲੇ ਪ੍ਰਤੀ ਸੁਪਰੀਮ ਕੋਰਟ ਵਿਚ ਸਰਕਾਰ ਵੱਲੋਂ ਐਮਐਸਪੀ ਹਟਾਉਣ ਲਈ ਦਿੱਤੇ ਗਏ ਤਰਕ ਨਾਲ ਆਪ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਝੋਨੇ ’ਤੇ ਐਮਐਸਪੀ ਨਹੀਂ ਦੇਣਾ ਚਾਹੁੰਦੀ, ਉਥੇ ਹੀ ਆਪ ਸਰਕਾਰ ਦਾ ਝੋਨੇ ’ਤੇ ਐਮਐਸਪੀ ਵਾਲਾ ਪੱਖ ਵੀ ਕੇਂਦਰ ਸਰਕਾਰ ਦੇ ਫੈਸਲੇ ’ਤੇ ਮੋਹਰ ਲਾਉਂਦਾ ਵਿਖਾਈ ਦੇ ਰਿਹਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਝੋਨੇ ’ਤੇ ਐਮਐਸਪੀ ਲਿਆਉਣ ਦਾ ਫਾਰਮੂਲਾ ਸ਼ੋ੍ਰਮਣੀ ਅਕਾਲੀ ਦਲ ਲੈ ਕੇ ਆਇਆ ਸੀ ਅਤੇ ਐਮਐਸਪੀ ਲਿਆਉਣ ਦਾ ਫੈਸਲਾ ਵੀ ਉਦੋ ਆਇਆ ਜਦੋਂ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ, ਜਦੋਂ ਦੇਸ਼ ਵਿਦੇਸ਼ਾਂ ਦੇ ਅਨਾਜ ’ਤੇ ਨਿਰਭਰ ਸੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਆਪ ਘਾਟੇ ਵਾਲਾ ਸੌਦਾ ਕਰਕੇ ਆਪਣੇ ’ਤੇ ਕਰਜ਼ਾ ਚਾੜ ਕੇ ਦੇਸ਼ ਦੀ ਭੁੱਖਮਰੀ ਦੂਰ ਕੀਤਾ, ਅੱਜ ਜਦੋਂ ਦੇਸ਼ ਅਨਾਜ ’ਦੇ ਮਸਲੇ ’ਤੇ ਨਿਰਭਰ ਹੋਇਆ ਤਾਂ ਸਰਕਾਰਾਂ ਐਮਐਸਪੀ ਵਰਗੇ ਫੈਸਲੇ ਤੋਂ ਪੈਰ ਪਿੱਛੇ ਖਿੱਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਦੇ ਵਕੀਲ ਵੱਲੋਂ ਸੁਪਰੀਮ ਕੋਰਟ ਵਿਚ ਰੱਖੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਹੀ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਸਾਬਤ ਹੋਈ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਰਾਲੀ ਦੇ ਮੁੱਦੇ ’ਤੇ ਵੀ ਆਪ ਸਰਕਾਰ ਦੇ ਕੀਤੇ ਦਾਅਵੇ ਵੀ ਝੂਠੇ ਸਾਬਤ ਹੋ ਰਹੇ ਹਨ, ਜਦਕਿ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਪ੍ਰਤੀ ਕੋਈ ਸੰਜੀਦਾ ਫੈਸਲੇ ਹੀ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿਸਾਨਾਂ ਨੂੰ ਮਸ਼ੀਨਰੀ ਦੇਣ ਦੇ ਦਾਅਵੇ ਪਿੱਛੇ ਸੱਚਾਈ ਹੈ ਕੀ, ਜੇ ਮਸ਼ੀਨਰੀ ਖੇਤਾਂ ਵਿਚ ਭੇਜੀ ਹੈ ਤਾਂ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾਂਭਣ ਲਈ ਸਰਕਾਰ ਵੱਲੋਂ ਸਬਸਿਡੀ ਦਿੱਤੇ ਜਾਣ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਕਿ ਪਰਾਲੀ ਨੂੰ ਅੱਗ ਲਗਾਈ ਜਾਵੇ ਜੇ ਸਰਕਾਰ ਨੇ ਕੋਈ ਪੁਖਤਾ ਇੰਤਜਾਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਨਾ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਪਈ ਝਾੜ ਤੋਂ ਬਾਅਦ ਕਿਸਾਨਾਂ ’ਤੇ ਮਾਮਲੇ ਦਰਜ ਕਰਕੇ ਡਰਾਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਪੁਖਤਾ ਇੰਤਜਾਮ ਕਰਨ ਤੋਂ ਭੱਜ ਚੁੱਕੀ ਹੈ ਅਤੇ ਬੁਖਲਾਹਟ ਵਿਚ ਆ ਕੇ ਕਿਸਾਨਾਂ ਦਾ ਨੁਕਸਾਨ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਾਵਾਰਸ ਹੋਇਆ ਹੈ, ਜਿਸ ਕਾਰਨ ਸ਼ੋ੍ਰਮਣੀ ਅਕਾਲੀ ਦਲ ਵੱਲੋਂ ‘ਸਾਡਾ ਪੰਜਾਬ ਅਸੀਂ ਪੰਜਾਬ’ ਦੇ ਲਹਿਰ ਦੀ ਸ਼ੁਰੂਆਤ ਕੀਤੇ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਹਲਕਾ ਇੰਚਾਰਜ ਕਬੀਰ ਦਾਸ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਗੁਰਜੰਟ ਸਿੰਘ ਨੂਰਖੇੜੀਆ, ਜਸਪਿੰਦਰ ਸਿੰਘ ਰੰਧਾਵਾ, ਬਿਕਰਮ ਸਿੰਘ ਫਰੀਦਪੁਰ, ਹਰਦੀਪ ਸਿੰਘ ਸਾਗਰਾ, ਬਲਿਹਾਰ ਸਿੰਘ ਹਰਿਆਊ ਬਲਵਿੰਦਰ ਸਿੰਘ ਚਨੋਂ, ਦਵਿੰਦਰ ਸਿੰਘ ਭੋਲਾ ਚੱਢਾ, ਪਰਮਿੰਦਰ ਸਿੰਘ ਸ਼ੋਰੀ, ਦਰਵੇਸ਼ ਗੋਇਲ, ਨਰਿੰਦਰ ਸਿੰਘ ਲਿੱਲ, ਸਾਬੀ ਚੱਢਾ, ਜਸ਼ਨਜੋਤ ਸਿੰਘ ਚੱਢਾ, ਜਤਿੰਦਰ ਸਿੰਘ ਪਹਾੜੀਪੁਰ, ਹਰਪਾਲ ਸਿੰਘ ਸੰਧਰ, ਜਤਿੰਦਰ ਮੁਹੱਬਤਪੁਰ, ਪ੍ਰੇਮ ਸਿੰਘ ਸਵਾਈਵਾਲਾ, ਜੰਗ ਸਿੰਘ ਰੁੜਕਾ, ਸੁਖਵਿੰਦਰ ਸਿੰਘ ਬਰਾਸ, ਜਸਪ੍ਰੀਤ ਸਿੰਘ ਬੱਤਾ, ਹਰਫੂਲ ਸਿੰਘ ਬੋਸਰ, ਕੈਪਟਨ ਖੁਸਵੰਤ ਸਿੰਘ, ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ,ਕੁਲਦੀਪ ਸਿੰਘ ਹਰਪਾਲਪੁਰ, ਗੁਰਜੀਤ ਸਿੰਘ ਉਪਲੀ, ਪਲਵਿੰਦਰ ਸਿੰਘ ਰਿੰਕੂ ਆਦਿ ਸ਼ਾਮਲ ਸਨ।

