ਪਟਿਆਲਾ

ਸ਼੍ਰੀ ਹਨੁਮਾਨ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਛੋਟੀ ਬਾਰਾਦਰੀ ਕਾਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਲੱਡੂ ਅਤੇ ਬਦਾਣੇ ਦਾ ਪ੍ਰਸ਼ਾਦ ਲੋਕਾਂ ਵਿੱਚ ਵੰਡੀਆਂ ਗਿਆ। ਇਸ ਵਿੱਚ ਭਗਵਾਨ ਦਾਸ ਜੁਨੇਜਾ ਜੀ ਗਰੀਨ ਮੈਨ ਉਚੇਚੇ ਤੌਰ ਤੇ ਪਹੁੰਚੇ ਜਿਨਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਤੇ ਆਪਣੇ ਹੱਥਾਂ ਨਾਲ ਪ੍ਰਸ਼ਾਦ ਵੰਡਿਆ ਇਸ ਮੌਕੇ ਤੇ ਸੰਜੇ ਗੋਇਲ ਉਪ ਪ੍ਰਧਾਨ, ਪੰਕਜ ਜੈਨ, ਗੁਰਵਿੰਦਰ ਸੈਣੀ, ਕਰਮਵੀਰ ਪੂਰੀ (ਪ੍ਰਧਾਨ ਲਾਇਨ ਕਲੱਬ ਫੋਰਟ), ਰਾਕੇਸ਼ ਸਿੰਗਲਾ ਕਾਲਾ ਜੀ, ਮਨੀ ਸੰਧੂ, ਰਵੀ ਗੋਇਲ, ਅਨਿਲ ਵਧਵਾ, ਅਨਿਲ ਚੁੱਘ, ਸਾਹਿਲ ਪੁਰੀ, ਸਤਪਾਲ ਸਿੰਘ, ਬੱਬੂ ਜੀ, ਸੰਜੇ ਬੋਹਰਾ ਅਤੇ ਜਸਵਿੰਦਰ ਕਾਕਾ ਜੀ ਪ੍ਰਧਾਨ ਉਚੇਚੇ ਤੌਰ ਤੇ ਸ਼ਾਮਿਲ ਹੋਏ।

Leave a Reply

Your email address will not be published. Required fields are marked *