ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ED ਦੇ ਹਲਫਨਾਮੇ ਤੇ AAP ਦਾ ਬਿਆਨ- ਇਹ ਈਡੀ ਦੀ ਨਹੀਂ, ਭਾਜਪਾ ਦੀ ਜਾਂਚ ਹੈ

ਨੈਸ਼ਨਲ ਡੈਸਕ (ਮਧੂਸਾਰ ਬਿਊਰੋ) – ਸੁਪਰੀਮ ਕੋਰਟ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਹਲਫਨਾਮੇ ‘ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ‘ਆਪ’ ਦਾ ਕਹਿਣਾ ਹੈ ਕਿ, ਈਡੀ ਸਿਰਫ਼ ਝੂਠ ਬੋਲਣ ਵਾਲੀ ਮਸ਼ੀਨ ਹੈ। ਈਡੀ ਭਾਜਪਾ ਦੀ ਸਿਆਸੀ ਪਾਰਟੀ ਵਾਂਗ ਕੰਮ ਕਰ ਰਹੀ ਹੈ। ਇਹ ਈਡੀ ਦੀ ਜਾਂਚ ਨਹੀਂ ਹੈ ਸਗੋਂ ਇਹ ਭਾਜਪਾ ਦੀ ਜਾਂਚ ਹੈ। ਈਡੀ ਕੋਲ ਇੱਕ ਵੀ ਸਬੂਤ ਨਹੀਂ ਹੈ। ਭਾਜਪਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਤੋਂ ਰੋਕਣਾ ਚਾਹੁੰਦੀ ਹੈ।

ਦੱਸ ਦਈਏ ਕਿ ਹਲਫ਼ਨਾਮੇ ਵਿੱਚ ਈਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘੁਟਾਲੇ ਦੇ ਮਾਸਟਰਮਾਈਂਡ ਅਤੇ ਸਾਜ਼ਿਸ਼ਕਰਤਾ ਹਨ। ਹਾਈਕੋਰਟ ਨੇ ਸਾਰੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਸਪੱਸ਼ਟ ਫੈਸਲਾ ਦਿੱਤਾ ਹੈ। ਈਡੀ ਨੇ ਕਿਹਾ ਕਿ ਉਸ ਕੋਲ ਮੌਜੂਦ ਸਮੱਗਰੀ ਦੇ ਆਧਾਰ ‘ਤੇ ਹਾਈ ਕੋਰਟ ਨੇ ਸਵੀਕਾਰ ਕੀਤਾ ਹੈ ਕਿ ਕੇਜਰੀਵਾਲ ਮਨੀ ਲਾਂਡਰਿੰਗ ਦੇ ਅਪਰਾਧ ਦੇ ਦੋਸ਼ੀ ਹਨ।

Leave a Reply

Your email address will not be published. Required fields are marked *