ਪਟਿਆਲਾ

ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸਮਾਰੋਹ ਮੌਕੇ ਅਕਾਲੀ ਸੀਨੀਅਰ ਆਗੂ ਇੰਦਰਮੋਹਨ ਸਿੰਘ ਬਜਾਜ ਦਾ ਹੋਇਆ ਵਿਸ਼ੇਸ਼ ਸਨਮਾਨ

ਪਟਿਆਲਾ:-(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ਸਮਾਰੋਹ ਵਾਲਮੀਕਿ ਧਰਮ ਸਭ ਵੱਲੋਂ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਪੁਰਾਣੇ ਬੱਸ ਸਟੈਂਡ ਨਜ਼ਦੀਕ ਕਰਵਾਇਆ ਗਿਆ। ਜਿਸ ਦੌਰਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੈਅਰਮੈਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ. ਇੰਦਰਮੋਹਨ ਸਿੰਘ ਬਜਾਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਡਾ. ਅੰਬੇਡਕਰ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਇੰਦਰਮੋਹਨ ਸਿੰਘ ਬਜਾਜ ਨੇ ਕਿਹਾ ਕਿ ਡਾ. ਅੰਬੇਡਕਰ ਸਮਾਜ ਦੇ ਸੋਸ਼ਿਤ ਲੋਕਾਂ ਅਤੇ ਮਹਿਲਾਵਾਂ ਦੇ ਅਧਿਕਾਰਾਂ ਪ੍ਰਤੀ ਸੱਚੇ ਹਮਦਰਦ ਸਨ ਉਨ੍ਹਾਂ ਨੂੰ ਮਨੁੱਖੀ ਅਜਾਦੀ ਵਿੱਚ ਵਿਸ਼ਵਾਸ਼ ਸੀ ਅਤੇ ਉਹ ਕਿਸੇ ਵੀ ਕਿਸਮ ਦੀ ਕੱਟੜਤਾ ਨੂੰ ਪਸੰਦ ਨਹੀਂ ਕਰਦੇ ਸਨ।

ਡਾ. ਅੰਬੇਡਕਰ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੁਧਾਰ ਦੀਆਂ ਨਿਤੀਆਂ ਅੱਜ ਵੀ ਦੇਸ਼ ਲਈ ਮਹੱਤਵਪੂਰਨ ਹਨ। ਇਸ ਲਈ ਭਾਰਤਵਾਸੀ ਡਾ. ਅੰਬੇਡਕਰ ਦੇ ਦੇਸ਼ ਹਿੱਤ ਵਿੱਚ ਪਾਏ ਯੋਗਦਾਨ ਲਈ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਿਣਗੇ। ਇਸ ਦੌਰਾਨ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਿੱਖਿਅਤ ਹੋਣ ਸਬੰਧੀ ਜੋਰ ਦਿੱਤਾ ਸੀ। ਉਨ੍ਹਾਂ ਅਨੁਸਾਰ ਸਿੱਖਿਅਤ ਬਣੋ, ਸੰਗਠਿਤ ਰਹੋ ਅਤੇ ਸੰਘਰਸ਼ ਕਰੋ ਸਿੱਖਿਅਤ ਹੋ ਕੇ ਹੀ ਅਸੀਂ ਆਪਣੇ ਆਰਥਿਕ ਪੱਧਰ ਨੂੰ ਉੱਚਾ ਚੁੱਕ ਸਕਦੇ ਹਾਂ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਉਪਰਾਲੇ ਕਰ ਸਕਦੇ ਹਾਂ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਹਰ ਵਰਗ ਨੂੰ ਸਿੱਖਿਅਤ ਹੋਣ ਦਾ ਸੁਨੇਹਾ ਦਿੰਦੀਆਂ ਕਿਹਾ ਸੀ ਕਿ ਵਿੱਦਿਆ ਸ਼ੇਰਨੀ ਦੇ ਦੁੱਧ ਵਾਂਗ ਹੈ ਜਿਹੜਾ ਪਿਉਗਾ ਉਹੀ ਦਹਾੜੇਗਾ। ਇਸ ਮੌਕੇ ‘ਤੇ ਨਰੇਸ਼ ਕੁਮਾਰ ਨਿੰਦੀ, ਸੰਜੇ ਟਾਂਕ, ਸੋਨੂੰ ਮੰਗਰ, ਰਾਜੇਸ਼ ਘਾਰੂ, ਮੋਜ ਮੱਟੂ, ਅਜੇ ਕੁਮਾਰ ਸਿੱਪਾ, ਉਪਿੰਦਰ ਛਾਗਾਂ, ਨਰੇਸ਼ ਬੋਬੀ, ਰਾਜੀਵ ਬੱਬੀ, ਮੋਹਨ ਲਾਲ, ਰਾਜੀਵ, ਰਾਜੀਵ ਅੱਟਵਾਲ ਜੋਫੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *