ਪਟਿਆਲਾ

ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ‘ਤੇ ਫਾਰਮ 12, 12ਏ ਅਤੇ 12ਡੀ ਉਪਲਬੱਧ

ਪਟਿਆਲਾ, 28 ਅਪ੍ਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਾਰਮ 12, 12ਏ ਅਤੇ 12ਡੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://patiala.nic.in/loksabhaelections2024/ ‘ਤੇ ਅਪਲੋਡ ਹਨ। ਉਨ੍ਹਾਂ ਦੱਸਿਆ ਕਿ ਫਾਰਮ 12 ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਵੋਟਰ ਵੱਲੋਂ ਭਰਿਆ ਜਾਂਦਾ ਹੈ। ਜਦਕਿ 12ਏ ਚੋਣ ਡਿਊਟੀ ਸਰਟੀਫਿਕੇਟ ਲਈ ਹੈ ਜਿਸ ਰਾਹੀਂ ਚੋਣ ਡਿਊਟੀ ‘ਤੇ ਤਾਇਨਾਤ ਅਮਲਾ ਜਿਥੇ ਪੋਲਿੰਗ ਸਟੇਸ਼ਨ ‘ਤੇ ਡਿਊਟੀ ‘ਤੇ ਤਾਇਨਾਤ ਹੋਵੇ,

ਉਥੇ ਹੀ ਆਪਣੀ ਵੋਟ ਪਾ ਸਕਦਾ ਹੈ। ਇਸ ਤੋਂ ਇਲਾਵਾ 12ਡੀ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ ਵੋਟਰਾਂ ਲਈ ਹੈ, ਜਿਸ ਨੂੰ ਭਰਕੇ ਉਹ ਪੋਸਟਲ ਬੈਲਟ ਪੇਪਰ ਦੀ ਮੰਗ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੇ 40 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਅਤੇ ਸਰਵਿਸ ਵੋਟਰ ਜ਼ਿਲ੍ਹੇ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰ ਸਕਦੇ ਹਨ ਅਤੇ ਫਾਰਮ ਭਰਨ ਉਪਰੰਤ ਆਪਣੇ ਖੇਤਰ ਦੇ ਏ.ਆਰ.ਓ ਨਾਲ ਸੰਪਰਕ ਕਰਕੇ ਇਹ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਵੈਬਸਾਈਟ ‘ਤੇ ਵੋਟਰ ਆਪਣਾ ਵੋਟਰ ਸ਼ਨਾਖਤੀ ਕਾਰਡ ਐਪਿਕ ਨੰਬਰ ਜਾ ਫੇਰ ਰਜਿਸਟਰ ਮੋਬਾਇਲ ਨੰਬਰ ਨਾਲ ਵੀ ਸਰਚ ਕਰ ਸਕਦੇ ਹਨ।

Leave a Reply

Your email address will not be published. Required fields are marked *