ਪਟਿਆਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹੇ 13-0 ਵਾਲੇ ਬੋਲਾਂ ਨੂੰ ਲੋਕ ਦਿਲੋਂ ਪਗਾਉਣਗੇ- ਡਾ ਬਲਬੀਰ

ਸੈਕੜੇਂ ਲੋਕਾਂ ਨੇ ਡਾ ਬਲਬੀਰ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ

ਪਟਿਆਲਾ 28 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਰਿਵਾਰ ਤੇ ਸਿਹਤ ਭਲਾਈ ਕੈਬਿਨਟ ਮੰਤਰੀ ਡਾ ਬਲਬੀਰ ਦੀ ਪਟਿਆਲਾ ਫੇਰੀ ਸਥਾਨਕ ਲੋਕਾਂ ਨੇ ਯਾਦਗਾਰ ਬਣਾ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਪਟਿਆਲ਼ਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਦੱਸਣਯੋਗ ਹੈ ਕਿ ਇਸ ਫੇਰੀ ਦੌਰਾਨ ਡੋਗਰਾ ਮੁਹੱਲਾ, ਕੇਸਰ ਬਾਗ, ਸੱਤਿਆ ਇਨਕਲੇਵ, ਵਿਕਾਸ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਘਾਸ ਮੰਡੀ ਨੇੜੇ ਡਵੀਜ਼ਨ ਨੰ 2, ਪੁਰੀ ਮਾਰਕਿਟ, ਗੁੜ ਮੰਡੀ, ਕੁਲਰ ਕਾਲੋਨੀ, ਦਾਰੂ ਕੁਟੀਆਂ, ਗਰੀਨ ਵਿਊ ਕਾਲੋਨੀ, ਜੱਟਾ ਵਾਲਾ ਚੌਤਰਾਂ, ਰਘਬੀਰ ਨਗਰ, ਲਾਹੌਰੀ ਗੇਟ ਦੇ ਸੈਕੜੇ ਲੋਕਾਂ ਨੇ ਫੱੁਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਚੰਗੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਵੱਖ ਵੱਖ ਮੰਚਾਂ ਤੋਂ ਬੋਲਦਿਆਂ ਕੈਬਿਨਟ ਮੰਤਰੀ ਡਾ ਬਲਬੀਰ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕ ਪੱਖੀ ਨੀਤੀਆਂ ਨਾਲ ਹੀ ਮਾਨ ਸਰਕਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਜਿਸ ਦਾ ਨਤੀਜਾਂ ਸੈਕੜੇਂ ਲੋਕ ਆਮ ਆਦਮੀ ਪਾਰਟੀ ਨੂੰ 13^0 ਵਾਲੀ ਭਗਵੰਤ ਸਿੰਘ ਮਾਨ ਵਾਲੇ ਅਖਾਨ ਨੂੰ ਜਰੂਰ ਸਿਰੇ ਚੜਾਉਣਗੇ।

ਇਸ ਦੇ ਉਲਟ ਭਾਜਪਾ ਨੂੰ ਸ਼ਹਿਰਾਂ ਵਿੱਚ ਤਾਂ ਕਿ ਪਿੰਡਾਂ ਦੀ ਫਿਰਨੀ ਵਿੱਚ ਵੀ ਆਣ ਨਹੀ ਦਿੱਤਾ ਜਾ ਰਿਹਾ। ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਮੋਦੀ ਸਰਕਾਰ ਦਾ ਤਖਤਾ ਪਲਟ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੀਆਂ। ਕਾਂਗਰਸ ਦੇ ਵਿਧਾਇਕ ਡਾ ਗਾਂਧੀ ਤੇ ਵੀ ਤੰਜ ਕਸਦਿਆ ਡਾ ਬਲਬੀਰ ਨੇ ਕਿਹਾ ਕਿ ਛੱਪੜ ਦੇ ਡੱਡੂ ਵਾਂਗ ਟੱਪੂਸੀਆਂ ਮਾਰਨ ਨਾਲ ਲੋਕਾਂ ਨੂੰ ਬੇਵਕੂਫ ਬਨਾਉਣ ਵਾਲੇ ਤੇ ਪੈਰਾਸ਼ੂਟ ਰਾਹੀ ਕਾਂਗਰਸ ਵੱਲੋਂ ਪਟਿਆਲਾ ਤੋਂ ਖੜੇ ਉਮੀਦਵਾਰ ਡਾ ਗਾਂਧੀ ਇਹ ਸਮਝ ਲੈਣ ਕਿ ਉਹਨਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਨਾਂ ਦੇ ਕਾਂਗਰਸੀ ਆਗੂ ਤੇ ਸਹਿਯੋਗੀ ਹੋਣਗੇ। ਕਿਉਂਕਿ ਪੁਰਾਣੇ ਕਾਂਗਰਸੀ ਆਗੂਆਂ ਨੂੰ ਪਛਾੜ ਕੇ ਪੈਰਾਸ਼ੂਟ ਰਾਹੀ ਕੀਤੀ ਐਂਟਰੀ ਹੀ ਗਲੇ ਦੀ ਹੱਡੀ ਬਣ ਕੇ ਰੜਕੇਗੀ। ਇਸ ਮੌਕੇ ਕਰਨਲ ਜੇ ਵੀ ਸਿੰਘ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਆਫਿਸ ਇੰਚਾਰਜ ਜ਼ਸਬੀਰ ਸਿੰਘ ਗਾਂਧੀ, ਜਗਦੀਪ ਸਿੰਘ ਜੱਗਾ, ਵੀਰਪਾਲ ਕੌਰ, ਜਰਨੈਲ ਸਿੰਘ ਮੰਨੂ, ਗੱਜਣ ਸਿੰਘ, ਸੰਯੁਕਤ ਸਕੱਤਰ ਆਮ ਆਦਮੀ ਪਾਰਟੀ, ਧਰਮਿੰਦਰ ਸਿੰਘ ਸਾਹਪੁਰ, ਨਰੇਸ਼ ਕੁਮਾਰ ਕਾਕਾ, ਆਸ਼ੂ ਸੁਖੀਜਾ, ਰਾਹੁਲ ਗਰਗ, ਸਾਰਥਕ ਬਾਂਸਲ, ਸਾਹਿਲ ਬਾਂਸਲ, ਰੋਹਿਤ ਸਿੰਗਲਾ, ਮਨੋਜ ਸਿੰਗਲਾ, ਹਰਸ਼, ਸਰਵਣ ਗੋਇਲ, ਸਤਨਾਮ ਸਿੰਘ ਢੀਡਸਾਂ, ਰਾਕੇਸ਼ ਕੁਮਾਰ ਬੱਗਾ, ਅਮਰਿੰਦਰ ਮਾਨ ਢੋਲਾਂ, ਹਰਪ੍ਰੀਤ ਸੰਘ, ਅਮਰਜੀਤ ਸਿੰਘ ਭਾਟੀਆਂ ਬਲਾਕ ਪ੍ਰਧਾਨ, ਬਲਜੀਤ ਸ਼ਰਮਾ, ਜੀ ਐਸ ਦੱਤ, ਹਰੀ ਚੰਦ ਬਾਂਸਲ, ਜ਼ਸਪਿੰਦਰ ਸਿੰਘ, ਰਾਜ ਕੁਮਾਰ, ਰੁਪਾਲੀ ਗਰਗ, ਮੋਹਿਤ, ਲਾਲ ਸਿੰਘ, ਮੌਂਟੀ ਘੁੱਮਣ, ਪਰਮਜੀਤ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਆਪ ਆਗੂ ਅਤੇ ਸੈਂਕੜੇ ਪਟਿਆਲਾ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *