ਅੰਮ੍ਰਿਤਸਰਪੰਜਾਬ

ਕਣਕ ਦੀ ਖ੍ਰੀਦ ਪ੍ਰਬੰਧਾ ਦੇ ਮੁੱਖ ਮੰਤਰੀ ਦੇ ਦਾਅਵੇ ਖੋਖਲੇ-ਰਾਜੂ ਖੰਨਾ।

ਮੰਡੀਆਂ ਵਿਚ ਮੱਛਰਾਂ ਦੀ ਭਰਮਾਰ ਤੇ ਬੋਰੀਆਂ ਦੇ ਅੰਬਾਰ

ਅਮਲੋਹ, 28 ਅਪ੍ਰੈਲ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਾਰਕਿਟ ਕਮੇਟੀ ਅਮਲੋਹ ਦੇ ਅਧੀਨ ਖੇਤਰ ਵਿਚ ਪੈਣ ਵਾਲੀਆਂ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੀ ਚੁੱਕਾਈ ਨਾ ਹੋਣ ਕਾਰਨ ਮੰਡੀਆਂ ਵਿਚ ਜਗਾ ਦੀ ਕਮੀ ਆ ਰਹੀ ਹੈ ਜਿਸ ਕਾਰਨ ਮਜਬੂਰੀ ਵਸ ਕਿਸਾਨ ਅਪਣੀ ਕਣਕ ਨੂੰ ਘਰਾਂ ਵਿਚ ਢੇਰੀ ਕਰਨ ਲਈ ਮਜਬੂਰ ਹੋ ਰਹੇ ਹਨ ਇਹ ਪ੍ਰਗਟਾਵਾ ਅਕਾਲੀ ਦਲ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾਂ ਨੇ ਅੱਜ ਇਸ ਕਮੇਟੀ ਦੀਆਂ ਮੰਡੀਆਂ ਦਾ ਦੌਰਾ ਕਰਨ ਸਮੇਂ ਅਨਾਜ ਮੰਡੀ ਅਮਲੋਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਇਸ ਮੌਕੇ ਹਲਕੇ ਦੇ ਸੀਨੀਅਰ ਆਗੂ ਜਿਨ੍ਹਾਂ ਵਿਚ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮੁਢੱੜੀਆਂ,ਪਰਮਜੀਤ ਸਿੰਘ ਖਨਿਆਣ, ਡਾ ਅਰਜਨ ਸਿੰਘ ਅਮਲੋਹ, ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਬਖਸ ਸਿੰਘ ਬੈਣਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਮਹਿੰਦਰ ਸਿੰਘ ਭੱਦਲਥੂਹਾ, ਸੰਤੋਖ ਸਿੰਘ ਖਨਿਆਣ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਹਰਜਿੰਦਰ ਸਿੰਘ ਰੰਘੇੜੀ, ਕੈਪਟਨ ਜਸਵੰਤ ਸਿੰਘ ਬਾਜਵਾ, ਕੁਲਦੀਪ ਸਿੰਘ ਮਛਰਾਈ,ਗੁਰਪ੍ਰੀਤ ਸਿੰਘ ਰੰਘੇੜੀ,ਸੋਹਣ ਲਾਲ ਭੜੀ,ਕਾਹਨ ਸਿੰਘ ਝੰਬਾਲਾ, ਨਿਸ਼ਾਨ ਸਿੰਘ ਗੁਰਧਨਪੁਰ,ਪ੍ਰਗਟ ਸਿੰਘ ਭੜੀ,ਲਖਵਿੰਦਰ ਸਿੰਘ, ਕਰਮ ਸਿੰਘ ਘੁਟੀਡ,ਗੁਰਮੁਖ ਸਿੰਘ,ਉਨ੍ਹਾਂ ਦੇ ਨਾਲ ਸਨ।

ਰਾਜੂ ਖੰਨਾ ਨੇ ਕਿਹਾ ਕਿ ਮੰਡੀਆਂ ਦੇ ਬਦ ਤੋਂ ਬਦਤਰ ਹੋਏ ਹਾਲਾਤਾਂ ਸਬੰਧੀ ਅੱਜ ਉਨਾ ਵਲੋਂ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਨਾਲ ਵੀ ਫੋਨ ਤੇ ਗੱਲ ਕੀਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਵਲੋਂ ਮਂਡੀਆਂ ਚ ਬਣੀ ਜਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਗਿਆ ਹੈ। ਰਾਜੂ ਖੰਨਾ ਨੇ ਦਸਿਆ ਕਿ ਡੀਸੀ ਸਾਹਿਬਾ ਵਲੋਂ ਕੱਲ ਸੋਮਵਾਰ ਤੱਕ ਮੰਡੀਆਂ ਵਿਚੋ ਬੋਰੀਆਂ ਦੀ ਚੁਕਾਈ ਕਰਵਾ ਕਿ ਜਗਾ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨਾਂ ਦਸਿਆਂ ਮੰਡੀ ਵਿਚ ਬੇਹੱਦ ਵਿਗੜੇ ਪ੍ਰਬੰਧਾ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਅੱਜ ਵੀ ਇਹ ਦਾਅਵਾ ਕਰ ਰਹੇ ਹਨ ਕਿ ਕਿਸਾਨਾਂ ਨੂੰ ਮੰਡੀ ਵਿਚ ਕਣਕ ਢੇਰੀ ਕਰਨ ਲਈ ਟਰਾਲੀ ਦਾ ਡਾਲਾ ਖੁੱਲਣ ਸਾਰ ਅਦਾਇਗੀ ਕੀਤੀ ਜਾਵੇਗੀ ਜਦੋ ਕਿ ਮੰਡੀਆਂ ਦੀ ਜਮੀਨੀ ਕਿਸਾਨਾਂ ਨੂੰ ਕਣਕ ਢੇਰੀ ਕਰਨ ਲਈ ਸਰਕਾਰ ਮੰਡੀਆਂ ਵਿਚ ਨਾਲੋ ਨਾਲ ਬੋਰੀਆਂ ਚੁੱਕਵਾ ਕੇ ਜਗਾ ਬਣਾਉਣ ਵਿਚ ਵੀ ਅਸਮਰੱਥ ਰਹੀ ਹੈ ਜਿਸ ਕਾਰਨ ਕਿਸਾਨ ਮਜਬੂਰੀ ਵਸ ਖੁੱਲੇ ਅਸਮਾਨ ਥੱਲੇ ਆਪਣੇ ਘਰਾਂ ਜਾਂ ਖੇਤਾਂ ਵਿਚ ਕਣਕ ਢੇਰੀ ਕਰ ਰਹੇ ਹਨ ਤਾਂ ਜੋ ਉਹ ਚੱਲ ਰਹੇ ਮੌਸਮ ਦੀ ਕਰੋਪੀ ਤੋਂ ਪਹਿਲਾ ਪਹਿਲਾਂ ਆਪਣੇ ਦਾਣੇ ਸ਼ਾਂਭ ਸਕਣ।ਰਾਜੂ ਖੰਨਾ ਨੇ ਇਹ ਵੀ ਦਸਿਆ ਕਿ ਕਈ ਕਿਸਾਨਾਂ ਨੇ ਇਸ ਦੌਰੇ ਸਮੇਂ ਉਨ੍ਹਾਂ ਨੂੰਇਹ ਵੀ ਸਿਕਇਤ ਕੀਤੀ ਹੈ ਕਿ ਖ੍ਰੀਦ ਅਧਿਕਾਰੀ ਉਨ੍ਹਾਂ ਦੀ ਸਾਫ ਸੁਥਰੀ ਕਣਕ ਵਿਚ ਤਰਾਂ- ਤਰਾਂ ਦੇ ਨੁਕਸ ਕੱਢ ਕਣਕ ਖ੍ਰੀਦਣ ਤੋਂ ਆਨਾ ਕਾਨੀ ਕਰ ਰਹੇ ਹਨ ਜਦੋਂ ਕਿ ਉਹ ਆਪਣੇ ਖੇਤਾਂ ਵਿਚੋਂ ਪੂਰੀ ਪਕਾ ਕੇ ਕਣਕ ਵੱਢ ਕੇ ਮੰਡੀ ਚ ਲਿਆ ਰਹੇ ਹਨ। ਇਸ ਦੌਰੇ ਸਮੇਂ ਮੰਡੀ ਵਿਚ ਬੈਠੇ ਕਿਸਾਨਾਂ ਨੇ ਇਹ ਵੀ ਦੋਸ ਲਗਾਇਆਂ ਕਿ ਮੰਡੀ ਵਿਚ ਉਨ੍ਹਾਂ ਦੀ ਸੁਵਿਧਾ ਲਈ ਕੋਈ ਵੀ ਪ੍ਰਬੰਧ ਨਹੀ ਕੀਤੇ ਗਏ ਜਿਸ ਕਾਰਨ ਉਹ ਆਪਣੀ ਕਣਕ ਵੇਚਣ ਸਮੇਂ ਕਾਫੀ ਪ੍ਰਸਾਨ ਹੁੰਦੇ ਹਨ ਇਨ੍ਹਾਂ ਕਿਸਾਨਾਂ ਨੇ ਦਸਿਆ ਕਿ ਮੰਡੀ ਵਿਚ ਏਨੇ ਜਿਆਦਾ ਮੱਛਰ ਹਨ ਕਿ ਉਨ੍ਹਾਂ ਲਈ ਆਪਣੀਆ ਢੇਰੀਆਂ ਕੋਲ ਬੈਠਣਾ ਵੀ ਮੁਸਕਿਲ ਹੈ ਰਾਖੀ ਕਰਨੀ ਤਾਂ ਦੂਰ ਦੀ ਗੱਲ।ਕਿਸਾਨਾਂ ਨੇ ਰਾਜੂ ਖੰਨਾ ਨੂੰ ਕਿਹਾ ਕਿ ਉਹ ਪ੍ਰਸਾਸਨ ਨਾਲ ਗੱਲ ਕਰਕੇ ਕਿਸਾਨਾਂ ਨੂੰ ਮੰਡੀ ਵਿਚ ਮੱਛਰਾਂ ਤੋ ਨਿਜਾਤ ਦਿਵਾਉਣ।

Leave a Reply

Your email address will not be published. Required fields are marked *