ਪਟਿਆਲਾ

ਮੋਦੀ ਕਾਲਜ ਪਟਿਆਲਾ ਵਿਖੇ ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਵੱਲੋਂ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀਆਂ ਦਾ ਆਯੋਜਨ

ਪਟਿਆਲਾ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੇ ਐਮ.ਕਾਮ. ਭਾਗ ਪਹਿਲਾ ਦੇ ਵਿਦਿਆਰਥੀਆਂ ਵੱਲੋਂ ਵਿਭਾਗ ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਲਈ ਇੱਕ ਵਿਦਾਇਗੀ ਪਾਰਟੀ ‘ਰੁਖਸਤੀ’ ਦਾ ਆਯੋਜਨ ਕੀਤਾ ਗਿਆ। ਇਸੇ ਦੀ ਤਰਜ਼ ਤੇ ਕਾਲਜ ਦੇ ਸਾਇੰਸ ਵਿਭਾਗ ਦੇ ਬੀ.ਐਸ.ਸੀ. ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਸੀਨੀਅਰਾਂ ਦੇ ਖਾਸ ਪਲ ਸਹੇਜਨ ਲਈ ਇੱਕ ਵਿਦਾਇਗੀ ਪਾਰਟੀ ਆਯੋਜਤ ਕੀਤੀ ਗਈ। ਇਹ ਵਿਦਾਇਗੀ ਪਾਰਟੀਆਂ ਵਿਦਿਆਰਥੀਆਂ-ਅਧਿਆਪਕਾਂ ਦੇ ਆਪਸੀ ਭਾਵਨਾਤਮਕ ਰਿਸ਼ਤਿਆਂ, ੈਪੁਰਾਣੀਆਂ ਯਾਦਾਂ, ਸਾਂਝੇ ਗੁਜ਼ਾਰੇ ਪਲਾਂ/ਤਜਰਬਿਆਂ ਅਤੇ ਕਾਲਜ ਛੱਡਕੇ ਜਾਣ ਰਹੇ ਵਿਦਿਆਰਥੀਆਂ ਦੁਆਰਾ ਮੋਦੀ ਕਾਲਜ ਦੇ ਕੈਂਪਸ ਵਿੱਚ ਅਧਿਆਪਕਾਂ, ਦੋਸਤਾਂ ਅਤੇ ਜੂਨੀਅਰਾਂ ਨਾਲ ਬਿਤਾਏ ਸ਼ਾਨਦਾਰ ਪਲਾਂ ਨੂੰ ਸਮਰਪਿਤ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਦੋਵਾਂ ਵਿਦਾਇਗੀ ਪਾਰਟੀਆਂ ਦਾ ਆਗਾਜ਼ ਕੀਤਾ ਅਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਨਿੱਘੀਆਂ ਅਤੇ ਖੂਬਸੂਰਤ ਯਾਦਾਂ ਸਹੇਜਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਸਿਖਿਆਰਥੀ ਬਣੇ ਰਹਿਣ ਅਤੇ ਸੱਚ ਦੇ ਜਗਿਆਸੂ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਆਪਣੇ ਭਵਿੱਖੀ ਕੈਰੀਅਰ ਅਤੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਣ।

ਕਾਮਰਸ ਵਿਭਾਗ ਦੇ ਮੁਖੀ ਡਾ. ਨੀਨਾ ਸਰੀਨ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਕਲਾਸ ਰੂਮ ਦੇ ਕੁਝ ਯਾਦਗਾਰੀ ਪਲ ਤੇ ਯਾਦਾਂ ਸਾਂਝੀਆਂ ਕੀਤੀਆਂ। ਉਸਨੇ ਕਿਹਾ ਕਿ ਇੱਕ ਅਧਿਆਪਕ ਲਈ ਆਪਣੇ ਵਿਦਿਆਰਥੀਆਂ ਦੀ ਸਫਲਤਾ ਹਰ ਅਧਿਆਪਕ ਦੀ ਇੱਕ ਨਿੱਜੀ ਪ੍ਰਾਪਤੀ ਵੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਖ਼ਤ ਮਿਹਨਤ ਕਰਨ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਅਸ਼ਵਨੀ ਸ਼ਰਮਾ, ਕਾਲਜ ਰਜਿਸਟਰਾਰ ਅਤੇ ਡੀਨ ਲਾਈਫ ਸਾਇੰਸ ਨੇ ਬੀ.ਐਸ.ਸੀ ਮੈਡੀਕਲ-ਭਾਗ ਦੂਜਾ ਦੇ ਵਿਦਿਆਰਥੀਆਂ ਦੁਆਰਾ ਆਯੋਜਿਤ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਤੁਹਾਡੇ ਜੀਵਨ ਦੇ ਸ਼ੁਰੂਆਤੀ ਸਾਲ ਹਨ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਪਾਰਟੀ ਵਿੱਚ ਵਿਦਿਆਰਥੀਆਂ ਨੇ ਮਿਊਜ਼ੀਕਲ ਚੇਅਰ, ਮਾਡਲਿੰਗ ਅਤੇ ਮਿਊਜ਼ੀਕਲ ਐਕਸਟਰਾਵੈਂਜ਼ਾ ਵਰਗੀਆਂ ਕਈ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ। ਮਿਸਟਰ ਅਦਿੱਤਿਆ ਨੂੰ ਮਿਸਟਰ ਫੇਅਰਵੈਲ ਚੁਣਿਆ ਗਿਆ ਅਤੇ ਮਿਸ ਨੂਰਪ੍ਰੀਤ ਨੇ ਮਿਸ ਫੇਅਰਵੈਲ ਦਾ ਟਾਈਟਲ ਜਿੱਤਿਆ। ਇਸ ਪਾਰਟੀ ਦਾ ਮੰਚ ਸੰਚਾਲਨ ਮਿਸ ਅੰਤਰਾ ਨੇ ਕੀਤਾ। ਕਾਮਰਸ ਵਿਭਾਗ ਦੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਨੂੰ ਵੱਖ-ਵੱਖ ਟਾਈਟਲਾਂ ਨਾਲ ਨਿਵਾਜ਼ਿਆ ਜਿਵੇਂ ਕਿ ‘ਐਕਸਕਿਊਜ਼ ਮੀ ਪਲੀਜ਼,’ ‘ਚਾਰਲੀ ਚੈਪਲਿਨ’, ‘ਮਿਸਟਰ- ਜੀਨੀਅਸ’, ‘ਅਲਫਾ ਪੋਸ਼ਾਕ’, ‘ਸਿੰਪਲੀਸਿਟੀ’ ਅਤੇ ‘ਦਿ ਪਰਫੈਕਸ਼ਨਿਸਟ’ ਆਦਿ ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਹੋਈ। ਇਸ ਪਾਰਟੀ ਦਾ ਮੰਚ ਸੰਚਾਲਨ ਅਵਨੀਤ, ਦਿਨੀਸ਼ਾ ਅਤੇ ਨਿਸ਼ਠਾ ਨੇ ਕੀਤਾ। ਇਸ ਮੌਕੇ ਤੇ ਜੱਜਾਂ ਦੀ ਭੂਮਿਕਾ ਪ੍ਰੋ. ਪਰਮਿੰਦਰ ਕੌਰ, ਡਾ. ਗਗਨਦੀਪ ਕੌਰ, ਡਾ. ਅਮਨਦੀਪ ਕੌਰ ਅਤੇ ਡਾ. ਗੌਰਵ ਗੁਪਤਾ ਨੇ ਬਾਖੂਬੀ ਨਿਭਾਈ। ਇਹ ਵਿਦਾਇਗੀ ਪਾਰਟੀ ਡਾ. ਦੀਪਿਕਾ ਸਿੰਗਲਾ ਦੀ ਦੇਖਰੇਖ ਹੇਠ ਆਯੋਜਿਤ ਕੀਤੀ ਗਈ। ਦੋਵਾਂ ਪਾਰਟੀਆਂ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਆਪਣੀਆਂ ਕਾਲਜ ਦੀਆਂ ਯਾਦਾਂ ਅਤੇ ਕਾਲਜ ਵਿੱਚ ਆਪਣੇ ਸਿੱਖਣ ਦੇ ਤਜਰਬਿਆਂ ਅਤੇ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦਾ ਵੀ ਧੰਨਵਾਦ ਕੀਤਾ। ਸਾਇੰਸ ਵਿਦਾਇਗੀ ਪਾਰਟੀ ਵਿੱਚ ਡਾ. ਭਾਨਵੀ, ਡਾ. ਸੰਤੋਸ਼, ਡਾ. ਹਿਨਾ, ਡਾ. ਅਕਸ਼ਿਤਾ, ਡਾ. ਮਨਿੰਦਰ, ਡਾ. ਅਨੁਪਮਾ, ਡਾ. ਗਗਨਪ੍ਰੀਤ, ਪ੍ਰੋ.ਪ੍ਰਿਅੰਕਾ ਅਤੇ ਡਾ. ਰੂਹੀ ਹਾਜ਼ਰ ਸਨ।

Leave a Reply

Your email address will not be published. Required fields are marked *